SBP GROUP

SBP GROUP

Search This Blog

Total Pageviews

ਮੈਡੀਕਲ ਕਾਲਜ ਮੋਹਾਲੀ ਵੱਲੋਂ ਪੈਲੀਏਟਿਵ ਕੇਅਰ 'ਤੇ ਸੀ ਐਮ ਈ ਦੀ ਮੇਜ਼ਬਾਨੀ

ਐਸ.ਏ.ਐਸ.ਨਗਰ, 21 ਨਵੰਬਰ :ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਮੋਹਾਲੀ ਨੇ ਪੈਲੀਏਟਿਵ ਕੇਅਰ (ਪੈਲ ਕੇਅਰ 2023) 'ਤੇ ਕੇਂਦ੍ਰਿਤ ਇੱਕ ਨਿਰੰਤਰ ਮੈਡੀਕਲ ਸਿੱਖਿਆ (ਸੀ ਐਮ ਈ) ਕਾਨਫਰੰਸ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ।

      ਇਸ ਬਾਰੇ ਜਾਣਕਾਰੀ ਦਿੰਦਿਆਂ ਏ ਆਈ ਐਮ ਐਸ, ਮੋਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਕਾਨਫਰੰਸ ਵਿੱਚ ਜੀ ਐਮ ਸੀ ਐਚ, ਚੰਡੀਗੜ੍ਹ, ਪੀ ਜੀ ਆਈ ਐਮ ਈ ਆਰ, ਚੰਡੀਗੜ੍ਹ, ਡੀ ਐਮ ਸੀ ਲੁਧਿਆਣਾ, ਟੀ ਐਮ ਐਚ, ਮੁੱਲਾਂਪੁਰ, ਜੀ ਐਮ ਸੀ, ਪਟਿਆਲਾ ਅਤੇ ਮੈਕਸ ਹਸਪਤਾਲ, ਮੋਹਾਲੀ ਅਤੇ ਹੋਰ ਸਿਹਤ ਸੰਭਾਲ ਸੰਸਥਾਵਾਂ ਦੇ ਪ੍ਰਮੁੱਖ ਮਾਹਿਰਾਂ ਨੂੰ ਉਪਚਾਰਕ ਦੇਖਭਾਲ ਅਤੇ ਤੀਬਰ ਦੇਖਭਾਲ ਦੇ ਖੇਤਰ ਵਿੱਚ ਨਵੀਨਤਮ ਤਰੱਕੀ ਅਤੇ ਚੁਣੌਤੀਆਂ ਬਾਰੇ ਵਿਚਾਰ ਚਰਚਾ ਲਈ ਇੱਕ ਮੰਚ ਤੇ ਇਕੱਠਾ ਕੀਤਾ ਗਿਆ। ।


       ਡਾ. ਵਾਈ ਕੇ ਬੱਤਰਾ, ਸੀਨੀਅਰ ਡਾਇਰੈਕਟਰ, ਐਨੇਸਥੀਸੀਆ ਵਿਭਾਗ, ਮੈਕਸ ਹਸਪਤਾਲ ਮੋਹਾਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਟ੍ਰਾਈਸਿਟੀ ਵਿੱਚ ਦਰਦ ਕੇਂਦਰਾਂ ਅਤੇ ਸੰਸਥਾਗਤ ਕੇਅਰ ਦੇ ਪਿਛੋਕੜ 'ਤੇ ਇੱਕ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਅਤੇ ਇਸ ਨੂੰ ਵਧਾਉਣ ਦੀ ਲੋੜ 'ਤੇ ਚਾਨਣਾ ਪਾਇਆ।

      ਡਾ. ਭਵਨੀਤ ਭਾਰਤੀ, ਡਾਇਰੈਕਟਰ ਪ੍ਰਿੰਸੀਪਲ, ਏ ਆਈ ਐਮ ਐਸ ਮੋਹਾਲੀ ਨੇ ਉਪਚਾਰਕ ਦੇਖਭਾਲ ਦੀ ਮਹੱਤਤਾ ਅਤੇ ਖੇਤਰ ਵਿੱਚ ਸਿਹਤ ਸੰਭਾਲ ਪੇਸ਼ੇਵਰਾਂ ਦੀ ਸਿਖਲਾਈ ਨੂੰ ਵਧਾਉਣ ਦੀ ਲੋੜ ਬਾਰੇ ਦੱਸਿਆ। ਇਸ ਕਾਨਫਰੰਸ ਵਿੱਚ  130 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ ਅਤੇ ਵਿਚਾਰ-ਵਟਾਂਦਰਾ ਕੀਤਾ।

      ਉਨ੍ਹਾਂ ਨੇ ਕਿਹਾ ਕਿ ਕਾਨਫਰੰਸ ਨੇ ਵੱਖ ਵੱਖ ਵਿਸ਼ਿਆਂ ਨੂੰ ਏਕੀਕ੍ਰਿਤ ਕਰਦੇ ਹੋਏ ਉਪਚਾਰਕ ਦੇਖਭਾਲ ਲਈ ਇੱਕ ਸੰਪੂਰਨ ਪਹੁੰਚ ਨੂੰ ਉਤਸ਼ਾਹਿਤ ਕੀਤਾ।  ਇਸ ਸੀ ਐਮ ਈ ਦੀ ਸਫਲਤਾ ਖੇਤਰ ਵਿੱਚ ਉਪਚਾਰਕ ਦੇਖਭਾਲ ਦੀ ਵੱਧ ਰਹੀ ਮਹੱਤਤਾ ਨੂੰ ਦਰਸਾਉਂਦੀ ਹੈ, ਜਿਸ ਦੀ  ਕਿ ਵੱਡੀ ਘਾਟ ਮਹਿਸੂਸ ਕੀਤੀ ਜਾਂਦੀ ਸੀ। ਕਾਨਫਰੰਸ ਨੇ ਮਰੀਜ਼-ਕੇਂਦ੍ਰਿਤ ਦੇਖਭਾਲ ਵਿੱਚ ਭਵਿੱਖ ਦੇ ਸਹਿਯੋਗ ਅਤੇ ਤਰੱਕੀ ਲਈ ਵੀ ਮਿਸਾਲ ਕਾਇਮ ਕੀਤੀ।

No comments:


Wikipedia

Search results

Powered By Blogger