ਮੋਹਾਲੀ 8 ਨਵੰਬਰ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀ ਇਸ ਸਾਲ ਮਨਾਉਣਗੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਗਿਆ ਇਸ ਸਬੰਧੀ ਦਿਹਾੜੀ ਅੱਜ ਦਿਹੜੀ ਦਾਰ ਕਰਮਚਾਰੀ ਯੂਨੀਅਨ ਦੀ ਵਿਸ਼ੇਸ ਮੀਟਿੰਗ ਹੋਈ।
ਇਥ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਾਜਕੁਮਾਰ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 7 ਅਕਤੂਬਰ 2022 ਇਕ ਨੌਟੀਫਿਕੇਸੇਨ ਜਾਰੀ ਕਰਕੇ 8736 ਕੱਚੇ ਮੁਲਾਜਮ ਪੱਕੇ ਕਰਨ ਦਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਰਾਹੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 525 ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਇਸ ਨੋਟੀਫਿਕੇਸ਼ਨ ਦੇ ਫੈਸਲੇ ਨੂੰ ਅਡੋਪਟ ਕਰਦੇ ਹੋਏ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ 525 ਕੱਚੇ ਮੁਲਾਜਮਾਂ ਤੋ ਰੈਗੁਲਰ ਕਰਨ ਸਬੰਧੀ ਸਰਕਾਰ ਵੱਲੋ ਜਾਰੀ ਪ੍ਰੋਫਾਰਮਾ ਭਰਵਾਇਆ ਗਿਆ ਸੀ। ਇਹਨਾਂ ਕਰਮਚਾਰੀਆਂ ਨੂੰ ਰੈਗੁਲਰ ਕਰਨ ਸਬੰਧੀ 7 ਮੈਬਰੀ ਕਮੇਟੀ ਦਾ ਗਠਨ ਕੀਤਾ ਸੀ ਕਮੇਟੀ ਨੂੰ 1 ਸਾਲ ਤੋ ਵੱਧ ਦਾ ਸਮਾਂ ਹੋ ਗਿਆ ਹੈ ਕਮੇਟੀ ਸਿਰਫ ਮੀਟਿੰਗ ਰੱਖਦੀ ਹੈ ਅਤੇ ਕੈਸਲ ਕਰਦੀ ਹੈ ਇਸ ਤੋ ਵੱਧ ਹੋਰ ਕੋਈ ਅਜੇ ਤੱਕ ਕਾਰਵਾਈ ਨਹੀਂ ਕੀਤੀ ਹੈ ਯੂਨੀਅਨ ਵੱਲੋ ਮਾਨਯੋਗ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਰੈਗੂਲਰ ਕਰਨ ਸਬੰਧੀ ਸਮੇ ਸਮੇ ਤੇ ਸਰਕਾਰ ਨਾਲ ਰਾਬਤਾ ਬਣਾਈ ਰੱਖਿਆ ਅਤੇ ਬੋਰਡ ਮੈਨੇਜਮੈਟ ਨਾਲ ਵੀ ਮੀਟਿੰਗਾਂ ਕਰਦੇ ਰਹੇ ਪਰ 525 ਕੱਚੇ ਮੁਲਾਜਮਾਂ ਨੂੰ ਅੱਜ ਤੱਕ ਨਿਯੁਕਤੀ ਪੱਤਰ ਨਹੀ ਦਿੱਤੇ ਗਏ।
ਉਨਾਂ ਕਿਹਾ ਕਿ ਯੂਨੀਅਨ ਵੱਲੋ 30 ਅਗਸਤ2023 ਨੂੰ ਪੰਜਾਬ ਭਵਨ, ਚੰਡੀਗੜ ਵਿਖੇ ਸਿੱਖਿਆ ਮੰਤਰੀ ਨਾਲ ਮੀਟਿੰਗ ਕੀਤੀ ਗਈ ਜਿਸ ਤੇ ਸਰਕਾਰ ਵੱਲੋ ਬੋਰਡ ਤੋ ਰੈਗੁਲਰ ਕਰਨ ਲਈ ਇੱਕ ਰਿਪੋਰਟ 15 ਦਿਨਾਂ ਵਿੱਚ ਮੰਗੀ ਸੀ। ਜਿਸ ਤੇ ਅੱਜ ਤੱਕ ਕੋਈ ਕਾਰਵਾਈ ਨਹੀ ਹੋਈ। ਮਾਨਯੋਗ ਮੁੱਖ ਮੰਤਰੀ ਜੀ ਵੱਲੋ ਆਪਣੇ ਹਰ ਭਾਸਨ ਵਿੱਚ ਕਿਹਾ ਜਾਂਦਾ ਹੈ ਕਿ ਅਸੀ ਪੂਰੀ ਜਾਣਕਾਰੀ /ਤਸੱਲੀ ਕਰਨ ਤੋ ਬਾਅਦ ਹੀ ਰੈਗੁਲਰ ਕਰਨ ਲਈ ਐਲਾਨ ਕਰਦੇ ਹਾਂ। ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀ ਅੱਜ ਵੀ ਮਾਨਯੋਗ ਮੁੱਖ ਮੰਤਰੀ ਦੇ ਵੱਲੋ ਰੈਗੁਲਰ ਕੀਤੇ ਕਰਮਚਾਰੀ ਨਿਯੁਕਤੀ ਪੱਤਰ ਦੀ ਉਡੀਕ ਵਿੱਚ ਹਨ । ਉਨਾਂ ਐਲਾਨ ਕੀਤਾ ਕੀੋ ਸਰਕਾਰ ਦੀ ਢਿਲ ਮੱਠ ਦੂਰ ਕਰਨ ਲਈ ਜਿਸ ਦੇ ਰੋਸ ਵੱਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀ ਇਸ ਸਾਲ ਵੀ ਕਾਲੀ ਦੀਵਾਲੀ ਮਨਾਉਣਗੇ ਅਤੇ ਸਰਕਾਰ ਵਿਰੁੱਧ ਰੋਸ ਮੁਜਾਹਰੇ ਵੀ ਕਰਨ ਲਈ ਮਜਬੂਰ ਹੋਣਗੇ ਜਿਸਦੀ ਸਮੁੱਚੀ ਜਿੰਮੇਵਾਰੀ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵਗੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਜਨਰਲ ਸਕੱਤਰ ਇੰਦਰਜੀਤ ਸਿੰਘ, ਵਿਕਰਮਜੀਤ ਸਿੰਘ, ਬੁੱਟਾ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਕਰਨ ਸਿੰਘ, ਨਿਰਮਲ ਸਿੰਘ, ਭਗਵੰਤ ਸਿੰਘ, ਨਵਪ੍ਰੀਤ ਸਿੰਘ, ਤੇਜਿੰਦਰ ਸਿੰਘ ਤੋਂ ਇਲਾਵਾ ਵੱਡੀ ਮਹਿਲਾਂ ਕਰਮਚਾਰੀ ਵੀ ਹਾਜਰ ਸਨ।
ਫੋਟੋ ਬੋਰਡ : ਸਿੱਖਿਆ ਬੋਰਡ ਦੇ ਦਿਹਾੜੀਦਾਰ ਕਰਮਚਾਰੀ ਸਰਕਾਰ ਦਾ ਪਿਟ ਸਿਆਪਾ ਕਰਦੇ ਹੋਏ
No comments:
Post a Comment