SBP GROUP

SBP GROUP

Search This Blog

Total Pageviews

ਪੰਜਾਬ ‘ਚ ਜਲਦ ਸ਼ੁਰੂ ਹੋਵੇਗੀ ਮੁਫ਼ਤ ਆਟੇ ਦੀ Home Delivery, 1.42 ਕਰੋੜ ਲੋਕਾਂ ਨੂੰ ਹੋਵੇਗਾ ਲਾਭ

 ਚੰਡੀਗੜ੍ਹ, 17 ਨਵੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਸੰਦੀਦਾ ਘਰ-ਘਰ ਆਟਾ ਦਾਲ ਸਕੀਮ ਹੁਣ ਪੰਜਾਬ ਵਿੱਚ ਲਾਗੂ ਹੋਣ ਜਾ ਰਹੀ ਹੈ। ਜਿਸ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ 27 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਗਰੀਬਾਂ ਲਈ ਕਣਕ ਅਤੇ ਆਟੇ ਦੀ ਹੋਮ ਡਿਲੀਵਰੀ ਦੀ ਸਕੀਮ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। 


ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਤਿਆਰ ਕੀਤੀ ਗਈ ਸਕੀਮ ਦੀ ਰੂਪ-ਰੇਖਾ ਨੂੰ ਹਰੀ ਝੰਡੀ ਦੇ ਦਿੱਤੀ ਹੈ।ਹਾਲਾਂਕਿ ਇਸ ਸਕੀਮ ਤਹਿਤ ਹੋਮ ਡਿਲੀਵਰੀ ਅਗਲੇ ਸਾਲ ਜਨਵਰੀ 'ਚ ਸ਼ੁਰੂ ਹੋ ਜਾਵੇਗੀ ਪਰ ਇਸ ਸਕੀਮ ਦੀ ਰਸਮੀ ਸ਼ੁਰੂਆਤ ਇਸੇ ਮਹੀਨੇ ਹੀ ਹੋ ਜਾਵੇਗੀ। ਇਸ ਯੋਜਨਾ ਨਾਲ ਸੂਬੇ ਵਿੱਚ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਦੇ 1.42 ਕਰੋੜ ਲਾਭਪਾਤਰੀ ਘਰ ਬੈਠੇ ਆਟਾ ਪ੍ਰਾਪਤ ਕਰ ਸਕਣਗੇ। ਸਕੀਮ ਤਹਿਤ ਹਰ ਮਹੀਨੇ 72500 ਮੀਟ੍ਰਿਕ ਟਨ ਰਾਸ਼ਨ ਵੰਡਿਆ ਜਾਵੇਗਾ।

No comments:


Wikipedia

Search results

Powered By Blogger