SBP GROUP

SBP GROUP

Search This Blog

Total Pageviews

Thanks....ਸੀਟੂ ਪੰਜਾਬ ਵੱਲੋਂ ਲੇਬਰ ਕਮਿਸ਼ਨ ਮੋਹਾਲੀ ਦੇ ਦਫਤਰ ਅੱਗੇ ਕੀਤੀ ਵਿਸ਼ਾਲ ਰੈਲੀ ਂ ਮਜਦੂਰਾਂ ਦੀਆਂ ਭਖਦੀਆਂ ਮੰਗਾਂ ਲਈ ਤਿੱਖੇ ਸੰਘਰਸ ਦਾ ਐਲਾਨ

 ਮੋਹਾਲੀ- 17 ਨਵੰਬਰ : ਸੀਟੂ ਪੰਜਾਬ ਰਾਜ ਕਮੇਟੀ ਦੇ ਸੱਦੇ ਤੇ ਅੱਜ ਲੇਬਰ ਕਮਿਸਨਰ ਦੇ ਮੋਹਾਲੀ ਸਥਿਤ ਦਫਤਰ ਸਾਹਮਣੇ ਰੋਹ ਪੂਰਵਕ ਧਰਨਾ ਮਾਰਿਆ ਗਿਆ। ਧਰਨੇ ਦੀ ਪ੍ਰਧਾਨਗੀ ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੋੜੀ ਨੇ ਕੀਤੀ। ਇਸ ਧਰਨੇ ਵਿੱਚ ਕਿਰਤੀ ਔਰਤਾਂ, ਨਰੇਗਾ, ਸਕੀਮ ਵਰਕਰ ਨਿਰਮਾਣ, ਭੱਠਾ ਤੇ ਉਦਯੋਗਿਕ ਮਜਦੂਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਮੁੱਚੇ ਪੰਜਾਬ ਵਿਚੋਂ ਸੀਟੂ ਨਾਲ ਸਬੰਧਤ ਯੂਨੀਅਨਾਂ ਦੇ ਵਰਕਰ ਬੱਸਾਂ, ਟਰੱਕਾਂ ਤੇ ਹੋਰ ਸਾਧਨਾਂ ਰਾਹੀਂ ਧਰਨੇ ਵਿੱਚ ਪਹੁੰਚੇ। ਇਸ ਕਾਰਨ ਲੇਬਰ ਦਫਤਰ ਦੇ ਸਾਹਮਣੇ ਦਾ ਗਰਾਉਂਡ ਲਾਲੋ ਲਾਲ ਦਿੱਖ ਰਿਹਾ ਸੀ।


 ਇਹ ਧਰਨਾ ਪੰਜਾਬ ਸਰਕਾਰ ਦੀ ਮਜਦੂਰ ਵਿਰੋਧੀ ਨੀਤੀ ਵਿਰੁੱਧ ਦਿੱਤਾ ਗਿਆ। ਧਰਨੇ ਦੀਆਂ ਮੁੱਖ ਮੰਗਾਂ ਵਿੱਚ 11 ਸਾਲ ਤੋਂ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਨਾ ਕਰਨ, ਅੱਠ ਘੰਟੇ ਦੀ ਥਾਂ 12 ਘੰਟੇ ਡਿਊਟੀ ਦੀ ਨੋਟੀਫਿਕੇਸਨ ਨੂੰ ਰੱਦ ਕਰਵਾਉਣ ਸਕੀਮ ਵਰਕਰਾਂ ਨੂੰ ਗ੍ਰੈਚੁਅਟੀ ਦੇਣ, 3 ਤੋਂ 6 ਸਾਲ ਦੇ ਬੱਚੇ ਆਂਗਨਵਾੜੀਆਂ ਵਿੱਚ ਭੇਜਣ ਗੈਰ-ਕਾਨੂੰਨੀ ਠੇਕੇਦਾਰੀ ਖਤਮ ਕਰਨ, ਸਥਾਈ ਕੰਮਾਂ ਤੇ ਲੱਗੇ ਮੁਲਾਜਮਾਂ ਨੂੰ ਰੈਗੂਲਰ ਕਰਨ, ਨਿੱਜੀਕਰਨ ਬੰਦ ਕਰਨ, ਘੱਟੋ-ਘੱਟ ਪੈਨਸਨ  10000ਰੁ: ਮਹੀਨਾ ਕਰਨ, ਨਰੇਗਾ ਮਜਦੂਰਾਂ ਦੀ ਦਿਹਾੜੀ 700ਰੁ: ਕਰਨ, ਪੇਂਡੂ ਚੌਕੀਦਾਰਾਂ ਦੀਆਂ ਉਜਰਤਾਂ ਹਰਿਆਣਾ ਦੇ ਬਰਾਬਰ ਕਰਨ, ਨਿਰਮਾਣ ਮਜਦੂਰਾਂ ਦੇ ਲਾਭਾਂ ਵਿੱਚ ਕੀਤੀਆਂ ਕਟੌਤੀਆਂ ਬਹਾਲ ਕਰਨਾ ਆਦਿ ਸਾਮਿਲ ਸਨ।

         ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੀਟੂ ਦੀ ਕੁਲ ਹਿੰਦ ਸਕੱਤਰ ਊਸਾ ਰਾਣੀ, ਸੂਬਾਈ ਜਨਰਲ ਸਕੱਤਰ ਚੰਦਰ ਸੇਖਰ, ਆਂਗਨਵਾੜੀ ਦੀ ਪ੍ਰਧਾਨ ਸੁਭਾਸ ਰਾਣੀ, ਮਨਰੇਗਾ ਆਗੂ ਸੇਰ ਸਿੰਘ ਫਰਵਾਹੀ, ਅਮਰਨਾਥ ਕੁੰਮਕਲਾਂ, ਗੁਰਨਾਮ ਸਿੰਘ ਘਨੌਰ, ਨਿਰਮਾਣ ਮਜਦੂਰ ਦੇ ਆਗੂ ਦਲਜੀਤ ਕੁਮਾਰ ਗੋਰਾ, ਭੱਠਾ ਮਜਦੂਰਾ ਦੇ ਆਗੂ ਗੁਰਦਰਸਨ ਸਿੰਘ, ਨਾਇਬ ਸਿੰਘ ਲੋਚਮਾ, ਜੋਗਿੰਦਰ ਸਿੰਘ ਔਲਖ, ਸੁਖਮਿੰਦਰ ਸਿੰਘ ਲੋਟੇ, ਪਰਮਜੀਤ ਸਿੰਘ ਨੀਲੋ, ਨਛੱਤਰ ਸਿੰਘ, ਹਨੂੰਮਾਨ ਪ੍ਰਸਾਦ, ਜਸਵੰਤ ਸਿੰਘ ਸੈਣੀ, ਗੁਰਦੀਪ ਸਿੰਘ ਮੋਹਾਲੀ, ਸੁਰਿੰਦਰ ਕੌਰ ਸੀਮਾ ਨੇ ਸੰਬੋਧਨ ਕੀਤਾ। ਸਾਥੀ ਚੰਦਰ ਸੇਖਰ ਨੇ ਐਲਾਨ ਕੀਤਾ ਕਿ ਅੱਜ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੇਬਰ ਕਮਿਸਨਰ ਰਾਂਹੀ ਆਪਣਾ ਮੰਗ ਪੱਤਰ ਦੇਣ ਲਈ ਇਕੱਠੇ ਹੋਏ ਹਾਂ। ਜੇਕਰ ਇਹ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਸੀਟੂ ਪੰਜਾਬ ਸਰਕਾਰ ਵਿਰੁੱਧ ਲਗਾਤਾਰ ਸੰਘਰਸ ਅਰੰਭੇਗੀ, ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ 26 ਤੋਂ 28 ਨਵੰਬਰ ਤੱਕ ਕਿਸਾਨਾਂ, ਮਜਦੂਰਾਂ ਤੇ ਮੁਲਾਜਮਾਂ ਵਲੋਂ ਕੀਤੇ ਜਾ ਰਹੇ ਮਹਾਂ ਪੜਾਵ ਵਿੱਚ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨਗੇ।
ਫੋਟੋ ਸੀਟੂ ਰੈਲੀ : ਸੀਟੂ ਪੰਜਾਬ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀਟੂ ਦੀ ਕੁਲ ਹਿੰਦ ਸਕੱਤਰ ਊਸਾ ਰਾਣੀ
   

No comments:


Wikipedia

Search results

Powered By Blogger