ਐਸ.ਏ.ਐਸ.ਨਗਰ, 5 ਦਸੰਬਰ : ਸ੍ਰੀਮਤੀ ਅਸ਼ਿਕਾ ਜੈਨ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਵੱਲੋਂ ਵਿਸ਼ਵ ਏਡਜ ਦਿਵਸ ਮਨਾਇਆ ਗਿਆ। ਜਿਸ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਕੰਮ ਕਰ ਰਹੇ ਕਰਮਚਾਰੀਆਂ ਅਤੇ ਸਵਰਾਜ ਟ੍ਰੇਨਿੰਗ ਸੈਟਰ ਵਿਖੇ ਵਿਅਕਤੀਆਂ ਨੂੰ ਏਡਜ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਜਿਲਾ ਰੈਡ ਕਰਾਸ ਦੇ ਸਕੱਤਰ ਹਰਬੰਸ ਸਿੰਘ ਵੱਲੋ ਦੱਸਿਆ ਗਿਆ ਕਿ ਹਰ ਸਾਲ ਵਰਡ ਏਡਜ ਦਿਵਸ ਪਹਿਲੀ ਦਸੰਬਰ ਨੂੰ ਮਨਾਇਆ ਜਾਂਦਾ ਹੈ।ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਇਸ ਭਿਆਨਕ ਲਾਇਲਾਜ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕਰਨਾ ਹੈ।
ਵਿਸ਼ਵ ਏਡ ਦਿਵਸ ਪਹਿਲੀ ਵਾਰ 1988 ਵਿੱਚ ਮਨਾਇਆ ਗਿਆ ਸੀ। ਏਡਜ ਦੀ ਜਾਣਕਾਰੀ ਹੀ ਇਸ ਦਾ ਬਚਾਉ ਹੈ। ਐਚ.ਆਈ ਵੀ ਦਾ ਵਾਇਰਸ ਮਰੀਜ ਦੇ ਇਮੂਨਿਟੀ ਸਿਸਟਮ ਤੇ ਹਮਲਾ ਕਰਦਾ ਹੈ ਤੇ ਹੋਰ ਬਿਮਾਰੀਆਂ ਪ੍ਰਤੀ ਇਸ ਦੇ ਪ੍ਰਤੀਰੋਧ ਘਟਾ ਦਿੰਦਾ ਹੈ। ਐਚ ਆਈ ਵੀ ਨਾਲ ਰਹਿ ਰਹੇ ਸਾਰੇ ਲੋਕਾ ਵਿਚੋ ਬਹੁਤ ਘਟ ਲੋਕਾਂ ਨੂੰ ਇਹ ਨਹੀ ਪਤਾ ਕਿ ਉਨ੍ਹਾਂ ਨੂੰ ਐਚ ਆਈ ਵੀ ਹੈ। ਅੰਤ ਵਿੱਚ ਸਕੱਤਰ ਵੱਲੋ ਦੱਸਿਆ ਗਿਆ ਕਿ ਸਾਰਿਆਂ ਨੌਜਵਾਨਾਂ ਨੂੰ ਏਡਜ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ।
No comments:
Post a Comment