SBP GROUP

SBP GROUP

Search This Blog

Total Pageviews

Tuesday, December 19, 2023

ਐੱਚ.ਐੱਮ. ਹਾਊਸਿੰਗ ਵੈਲਫੇਅਰ ਸੁਸਾਇਟੀ ਦੀ ਮੀਟਿੰਗ

 ਮੁਹਾਲੀ, 19 ਦਸੰਬਰ : ਮੁਹਾਲੀ: ਇੱਥੇ ਫੇਜ਼ 3ਬੀ1 (ਸੈਕਟਰ 60) ਦੀ ਐੱਚ.ਐੱਮ. ਹਾਊਸਿੰਗ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸ੍ਰੀ ਖ਼ਜਾਨ ਚੰਦ ਦੀ ਪ੍ਰਧਾਨਗੀ ਹੇਠ ਹੋਈ ਜਿਨ੍ਹਾਂ ਨੂੰ ਬੀਤੀ 11 ਦਸੰਬਰ ਨੂੰ ਗਵਰਨੀਗ ਬਾਡੀ ਨੇ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ।


ਇਸ ਮੀਟਿੰਗ ਦਾ ਏਜੰਡਾ ਐੱਚ.ਐੱਮ. ਘਰਾਂ ਦੇ ਵਿਕਾਸ ਬਾਰੇ ਰੂਪ-ਰੇਖਾ ਤਿਆਰ ਕਰਨਾ ਸੀ ਜਿਸ ਵਿਚ ਗਮਾਡਾ ਅਤੇ ਮਿਉਂਸਿਪਲ ਕਾਰਪੋਰੇਸ਼ਨ ਨਾਲ ਸਬੰਧਿਤ ਮਸਲੇ ਸ਼ਾਮਿਲ ਸਨ। ਮੀਟਿੰਗ ਦੌਰਾਨ ਸੁਸਾਇਟੀ ਦੇ ਜਨਰਲ ਸਕੱਤਰ ਹਰਬੰਸ ਲਾਲ ਅਰੋੜਾ, ਸੀਨੀਅਰ ਮੀਤ ਪ੍ਰਧਾਨ ਮਾਸਟਰ ਮਦਨ ਸਿੰਘ, ਮੀਤ ਪ੍ਰਧਾਨ ਬ੍ਰਿਜੇਸ਼ ਕਾਲੀਆ, ਵਿੱਤ ਸਕੱਤਰ ਰਾਜ ਕੁਮਾਰ, ਸਕੱਤਰ ਅਜੀਤ ਸਿੰਘ ਅਤੇ ਕਾਰਜਕਰਨੀ ਮੈਂਬਰਾਂ ਨਰੇਸ਼ ਸ਼ਰਮਾ, ਸੁਰਿੰਦਰ ਸਿੰਘ, ਅਕਸਿ਼ਤ ਸ਼ਰਮਾ ਤੇ ਸਰਬਜੀਤ ਸਿੰਘ ਨੇ ਆਪੋ-ਆਪਣੇ ਸੁਝਾਅ ਦਿੱਤੇ।

No comments:


Wikipedia

Search results

Powered By Blogger