ਮੋਰਿੰਡਾ 19 ਜਨਵਰੀ : ਮੋਰਿੰਡਾ ਦੀ ਪੁਰਾਣੀ ਬਸੀ ਰੋਡ ਦੇ ਵਸਨੀਕਾਂ ਨੇ ਐਸਡੀਐਮ ਮੋਰਿੰਡਾ ਨੂੰ ਇੱਕ ਮੰਗ ਪੱਤਰ ਦੇ ਕੇ ਵਾਰਡ ਵਾਸੀਆਂ ਦੀ ਜਨਤਕ ਸੁਰੱਖਿਆ ਲਈ ਸ੍ਰੀ ਚਮਕੌਰ ਸਾਹਿਬ ਰੋਡ ਨੇੜੇ ਸਥਿਤ ਡੰਪ ਬਾਕਸ ਨੂੰ ਹਟਾਉਣ ਦੀ ਮੰਗ ਕੀਤੀ ਹੈ ।
ਇਸ ਸਬੰਧੀ ਐਸਡੀਐਮ ਮੋਰਿਡਾ ਸ੍ਰੀ ਦੀਪਾਂਕਰ ਗਰਗ ਨੂੰ ਦਿੱਤੇ ਪੱਤਰ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਵੰਡਦਿਆਂ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਹਰਜਿੰਦਰ ਸਿੰਘ ਜਸਪਾਲ ਸਿੰਘ ਜਤਿੰਦਰ ਸਿੰਘ ਜਸਵੰਤ ਸਿੰਘ ਆਦਿ ਨੇ ਦੱਸਿਆ ਕਿ ਪੁਰਾਣਾ ਬਸੀ ਰੋਡ ਮੋਰਿੰਡੇ ਉਤੇ ਦੇ ਸ੍ਰੀ ਚਮਕੌਰ ਸਾਹਿਬ ਰੋਡ ਨੇੜੇ ਡੰਪ ਬਾਕਸ ਦੀ ਮੌਜੂਦਗੀ ਬਿਮਾਰੀਆਂ ਦਾ ਪ੍ਰਜਨਣ ਸਥਾਨ ਬਣ ਗਿਆ ਹੈ , ਜਿਹੜਾ ਕਿ ਆਸ ਪਾਸ ਦੇ ਬੱਚਿਆਂ ਅਤੇ ਬਜੁਰਗਾਂ ਦੀ ਸਿਹਤ ਸੁਰੱਖਿਆ ਦੇ ਸਬੰਧ ਵਿਚ ਇਕ ਸੰਭਾਵੀ ਖਤਰਾ ਹੈ। ਇਨਾਂ ਮੋਹਤਬਰਾਂ ਨੇ ਦੱਸਿਆ ਕਿ ਇਸ ਡੰਪ ਤੇ ਕੂੜਾ ਇਕੱਠਾ ਹੋਣ ਨਾਲ ਨਾ ਸਿਰਫ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਸਗੋਂ ਇੱਥੇ ਹਰ ਸਮੇ ਅਵਾਰਾ ਪਸ਼ੂਆਂ ਦੀ ਵੀ ਭਰਮਾਰ ਰਹਿੰਦੀ ਹੈ। ਜਿਸ ਨਾਲ ਮੁਹੱਲੇ ਵਿਚ ਰਹਿਣ ਵਾਲੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਕਈ ਵਾਰ ਰਾਹਗੀਰ ਆਪਣਾ ਨੁਕਸਾਨ ਵੀ ਕਰਵਾ ਚੁੱਕੇ ਹਨ।ਉਨਾ ਕਿਹਾ ਕਿ ਸਿਹਤ ਦੇ ਸੰਭਾਵੀ ਖਤਰਿਆਂ ਅਤੇ ਭਾਈਚਾਰੇ ਵਿਚ ਪੈਦੇ ਹੋਏ ਡਰ ਦੇ ਮੱਦਨਜ਼ਰ ਉਹ ਇਸ ਡੰਪ ਬਾਕਸ ਨੂੰ ਹਟਾਉਣ ਲਈ ਪ੍ਰਬੰਧ ਕਰਨ ਲਈ ਐਸਡੀਐਮ ਮੋਰਿਡਾ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ । ਇਨਾ ਮੋਹਤਬਰਾਂ ਨੇ ਕਿਹਾ ਕਿ ਵਾਰਡ ਦੇ ਹਰੇਕ ਵਸਨੀਕ ਅਤੇ ਆਮ ਜਨਤਾ ਲਈ ਇਕ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਡੰਪ ਬਾਕਸ ਨੂੰ ਹਟਾਉਣਾ ਮਹੱਤਵਪੂਰਨ ਹੈ। ਉਨਾ ਦੱਸਿਆ ਕਿ ਉਹ ਇਸ ਮੁੱਦੇ ਦੇ ਤੁਰੰਤ ਹੱਲ ਲਈ ਕੋਈ ਵੀ ਲੋੜੀਂਦੀ ਜਾਣਕਾਰੀ ਜਾਂ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਨ। ਉਨਾਂ ਇਸ ਡੰਪ ਬਾਕਸ ਨੂੰ ਜਲਦੀ ਤੋਂ ਜਲਦੀ ਹਟਾਉਣ ਦੀ ਮੰਗ ਕੀਤੀ ਹੈ।
No comments:
Post a Comment