ਮੁਹਾਲੀ 6 ਫਰਵਰੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਿਹਾੜੀਦਾਰ ਕਰਮਚਾਰੀਆਂ ਵੱਲੋ. ਸਿੱਖਿਆ ਬੋਰਡ ਦਾ ਬਹੁਤ ਮੁਸਕਲ ਸਮੇ. ਵਿੱਚ ਸਾਥ ਦਿਤਾ ਹੈ ਹੈ ਇਸ ਲਈ ਸਿੱਖਿਆ ਬੋਰਡ ਮੈਨੇਜਮੈਟ ਇਨ੍ਹਾਂ ਕਰਮਚਾਰੀਆਂ ਦੀ ਮੰਗ ਡੀਸੀ ਰੇਟ ਦੇਣ ਬਾਰੇ ਖੁਲ੍ਰੇ ਮਨ ਨਾਲ ਵਿਚਰ ਕਰਕੇ ਮਾਮਲਾ ਹਲ ਕੀਤਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਸੇਵਾ ਨਿਵਰਤ ਪ੍ਰਧਾਨ ਜਰਨੈਲ ਸਿੰਘ ਚੂੰਨੀ,ਸਾਬਕਾ ਮੀਤ ਪ੍ਰਧਾਨ ਕਮਿਕਰ ਸਿੰਘ ਗਿੱਲ, ਜਨਰਲ ਸਕੱਤਰ ਭਗਵੰਤ ਸਿੰਘ ਬੇਦੀ ਅਤੇ ਜੱਥੇਬੰਦੀ ਦੇ ਫਾਂਊਡਰ ਜਨਰਲ ਸਕੱਤਰ ਅਤੇ ਪ੍ਰਧਾਨ ਹਰਬੰਸ ਸਿੰਘ ਬਾਗੜੀ ਵੱਲੋ. ਪ੍ਰੈਸ ਨੂੰ ਜਾਰੀ ਇਕ ਪ੍ਰੈਸ ਨੋਟ ਵਿੱਚ ਕੀਤਾ ਗਿਆ ।
ਯੂਨੀਅਨ ਦੇ ਸਾਬਕਾ ਆਊਆਂ ਦਾ ਕਹਿਣਾ ਹੈ ਕਿ ਸਿੱਖਿਆ ਬੋਰਡ ਵਿੱਚ ਲੰਬੇ ਸਮੇ ਤੋ. ਭਰਤੀ ਨਹੀ. ਕੀਤੀ ਗਈ ਇਸ ਲਈ ਬੋਰਡ ਵੱਲੋ. ਕਲਰਕਾਂ ਦੀਆਂ ਵਡੀਆਂ ਮਹੱਤਵ ਪੂਰਨ ਸੀਟਾਂ ਤੇ ਇਨ੍ਹਾਂ ਕਰਮਚਾਰੀਆਂ ਤੋ. ਕਲਰਕਾਂ ਦਾ ਕੰਮ ਲਿਆ ਜਾ ਰਿਹਾ ਹੈ। ਸਿੱਖਿਆ ਬੋਰਡ ਦੇ ਹਰ ਵਕਤ ਔਖੇ ਸੌਖੇ ਸਮੇ. ਇਨ੍ਹਾਂ ਕਰਮਚਾਰੀਆਂ ਨੇ ਅਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ। ਇਨ੍ਹਾਂ ਨੂੰ ਸਰਕਾਰ ਦੇ ਡੀਸੀ ਰੇਟਾਂ ਅਨੂਸਾਰ ਦਿਹਾੜੀ ਦੇਣ ਦੀ ਮੰਗ ਵਿਚ ਵਜਨ ਲਗਦਾ ਹੈ, ਸਾਡੀ ਮੈਨੇਜਮੈਟ ਨੂੰ ਅਪੀਲ ਹੈ ਕਿ ਤੁਰੰਤ ਇਨ੍ਹਾਂ ਕਰਮਚਾਰੀਆਂ ਦਾ ਮਾਮਲਾ ਹਲ ਕੀਤਾ ਜਾਵੇ।ਇਨ੍ਹਾਂ ਆਗੂਆਂ ਵੱਲੋ ਪੰਜਾਬ ਸਰਕਾਰ ਗ਼ ਅਪੀਲ ਕੀਤੀ ਕਿ ਸਿੱਖਿਆ ਬੋਰਡ ਦੇ ਦਿਹਾੜੀਦਾਰ ਕਰਮਚਾਰੀਆਂ ਨੂੰ ਵੀ ਅਧਿਆਪਕਾਂ ਵਾਂਗ ਪੱਕਾ ਕੀਤਾ ਜਾਵੇ।
ਦਿਹਾੜੀਦਾਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਦਾ ਕਹਿਣਾ ਹੈ ਕਿ ਅਸੀ. ਸਿੱਖਿਆ ਬੋਰਡ ਪਾਸੋ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋ ਦਿਹਾੜੀਦਾਰਾਂ ਲਈ ਨਿਰਧਾਰਤ ਡੀਂਸੀ ਰੇਟਾਂ ਅਨੂਸਾਰ ਦਿਹਾੜੀ ਦਿਤੀ ਜਾਵੇ। ਉਨ੍ਹਾਂ ਨੂੰ ਟੂਰ ਤੇ ਭੇਜਣ ਲਈ ਕਿਸੇ ਕਿਸਮ ਦਾ ਟੀਂੲ ਡੀਏ ਜਾਂ ਜਿਨੇ ਦਿਨ ਟੂਰ ਤੇ ਹਨ ਦਿਹਾੜੀ ਨਹੀ. ਦਿਤੀ ਜਾਂਦੀ । ਇਸ ਤੋ. ਇਲਾਵਾ ਜਿਲ੍ਹਾ ਹੈਡਕੁਆਟਰਾਂ ਤੇ ਦੂਰ ਦਰਾਡੇ ਰਹਿਣ ਜਾਂ ਰੋਟੀ ਦਾ ਕੋਈ ਪ੍ਰਬੰਧ ਨਹੀ. ਹੁੰਦਾ ਇਸ ਲਈ ਪ੍ਰਸਨਾਂ ਪੱਤਰਾਂ ਦੇ ਟਰੱਕਾਂ ਨਾਲ ਜਾਣ ਤੇ ਨਾਂ ਲਗਾਈ ਜਾਵੇ। ਮੁੱਖ ਦਫਤਰ ਵਿੱਚ ਬੰਡਣ ਲੱਦਣ ਜਾਂ ਉਤਾਰਨ ਦਾ ਕੰਮ ਕਰਨ ਤੋ. ਉਨ੍ਹਾ ਨੂੰ ਕੋਈ ਗੁਰੇਜ ਨਹੀ. ਹੈ। ਅਸੀ ਪਿਛਲੇ 15 -20 ਸਾਲਾਂ ਤੋ. ਬੋਰਡ ਵਿੱਚ ਕੰਮ ਕਰਦੇ ਹਨ ਅਜ ਤਕ ਕਦੇ ਵੀ ਸਾਡੀ ਡਿਊਟੀ ਫੀਲਡ ਵਿੱਚ ਨਹੀ. ਲਗਾਈ ਗਈ। ਇਸ ਸਬੰਧੀ ਅਸੀ. ਵਿਸਥਾਰ ਸਹਿਤ ਸਿੱਖਿਆ ਬੋਡਰ ਦੇ ਸਕੱਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ । ਉਨ੍ਹਾ ਵੱਲੋ. ਭਰੋਸਾ ਵੀ ਦਿੱਤਾ ਗਿਆ ਸੀ ਕਿ ਹਮਦਰਦੀ ਨਾਲ ਵਿਚਾਰ ਕੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਨਹੀ. ਹੋਇਆ ਤੇ ਸਾਡੀਆਂ ਡਿਊਟੀਆਂ ਦੂਰ ਦਰਾਡੇ ਲਗਾਅ ਦਿਤੀਆਂ ਗਈਆਂ ਹਨ ਉਹ ਡਿਊਟੀ ਦੇਣ ਤੇ ਨਾਂਹ ਨਹੀ. ਕਰਦੇ ਪਰ ਉਨ੍ਹਾਂ ਨਾਲ ਇਨਸਾਫ ਕੀਤਾ ਜਾਵੇ।
ਇਸ ਸਬੰਧੀ ਸੰਪਰਕ ਕਰਨ ਤੇ ਸਿੱਖਿਆ ਬੋਰਡ ਦੇ ਸਕੱਤਰ ਅਵਿਕੇਸ ਗੁਪਤਾ ਪੀਂਸੀਐਸ ਨਾਲ ਸੰਪਕਰ ਕਰਨ ਤੇ ਉਨ੍ਹਾਂ ਕਿਹਾ ਕਿ ਸਿੰਖਿਆ ਬੋਰਡ ਦਾ ਮੁੱਖ ਤੇ ਮਹੱਤਵ ਪੂਰਨ ਕੰਮ ਪ੍ਰਸ਼ਨ ਪੱਤਰਾਂ ਦੇ ਬੰਡਲ ਬੋਰਡ ਵੱਲੋ. ਬਣਾਏ ਗਏ ਜਿਲ੍ਰਾ ਹੈਡਕੁਆਟਰਾਂ ਤੇ ਸੁਰੱਖਿਅਤ ਪੁਜਦੇ ਕਰਕੇ ਪ੍ਰੀਖਿਆ ਕੇਦਰਾਂ ਵਿੱਚ ਪੁਜਦੇ ਕਰਨਾਂ ਹੈ। ਸਿੱਖਿਆ ਬੋਰਡ ਵੱਲੋ. ਦਿਹਾੜੀਦਾਰਾਂ ਮਜਦੂਰਾਂ ਦੀ ਡਿਊਟੀ ਪ੍ਰਸਨ ਪੱਤਰਾਂ ਦੇ ਬੰਡਲੇ ਰੱਖਣੇ ਅਤੇ ਉਤਰਾਨ ਲਈ ਲਗਈ ਸੀ। ਪਰ ਇਹ ਕਰਮਚਾਰੀ ਡਿਊਟੀ ਦੇਣ ਦੀ ਬਜਾਏ ਧਰਨੇ ਤੇ ਚਲੇ ਗਏ ਹਨ। ਸਾਡੇ ਵੱਲੋ. ਅਜ ਵੀ ਬਰਾਂਚਾਂ ਨੂੰ ਇਹ ਆਦੇਸ਼ ਕੀਤੇ ਗਏ ਹਨ ਜੇਕਰ ਕੋਈ ਦਿਹਾੜੀਦਾਰ ਕਰਮਚਾਰੀ ਕੰਮ ਕਰਨਾਂ ਚਾਹੇ ਤਾਂ ਉਸਨੂੰ ਰੋਕਿਆ ਨਾਂ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਰਾਂ ਭਰੋਸਾ ਦਿਤਾ ਸੀ ਕਿ ਉਨ੍ਹਾਂ ਦੀ ਜੋ ਵੀ ਮੰਗ ਹੈ ਉਸ ਤੇ ਖੁਲੇ ਮਨ ਨਾਲ ਸਾਰੇ ਤੱਥਾਂ ਦੀ ਪੜਤਾਲ ਕਰਕੇ ਮਾਮਲਾ ਸਿੱਖਿਆ ਬੋਰਡ ਆਫ ਡਾਇਰੈਕਟਰ ਅਗੇ ਪੇਸ਼਼ ਕੀਤਾ ਜਾਵੇਗਾ ਇਸ ਨੂੰ ਸਮਾਂ ਲੱਗਦਾ ਹੈ। ਉਨ੍ਹਾਂ ਵੱਲੋ ਇਨ੍ਹਾਂ ਕਰਮਚਾਰੀਆਂ ਦੇ ਰਹਿਣ ਅਤੇ ਰੋਟੀ ਦੇ ਪ੍ਰਬੰਧ ਲਈ ਜਿਲ੍ਹਾਂ ਮੇਨੇਜਰਾਂ ਦੀ ਡਿੳਟੀ ਲਗਾਈ ਗਈ ਹੈ ਤਾਂ ਜੋ ਕੋਈ ਮੁਸਕਲ ਪੇਸ਼ ਨਾ ਆਵੇ। ਇਸ ਵਕਤ ਤਾਂ ਉਨ੍ਹਾਂ ਦੀ ਮੁੱਖ ਜਿੰਮੇਵਾਰੀ ਪ੍ਰੀਖਿਆਵਾਂ ਸੁਚੱਜੇ ਢੰਗ ਨਾਲ ਕਰਵਾਉਣਾ ਹੈ ਜਿਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਵੱਲੋ. ਅਜ ਵੀ ਧਰਨਾਂਕਾਰੀ ਆਗੂਆਂ ਨੂੰ ਕਿਹਾ ਕਿ ਉਹ ਆਕੇ ਅਪਣਾ ਕੰਮ ਕਰਨ ਇਨ੍ਹਾਂ ਦੀਆਂ ਮੰਗ ਬਾਰੇ ਪ੍ਰੀਖਿਆਵਾਂ ਤੋ. ਬਾਅਦ ਹਮਦਰਦੀ ਨਾਲ ਵਿਚਾਰ ਕੀਤਾ ਜਾ ਸਕਦਾ ਹੈ।
ਫੋਟੋ ਬੋਰਡ : ਸਿੱਖਿਆ ਬੋਰਡ ਦੇ ਦਿਹਾੜੀਦਾਰ ਕਰਮਚਾਰੀ ਬੋਰਡ ਦੇ ਦਫਤਰ ਅਗੇ ਧਰਨਾ ਦਿੰਦੇ ਹੋਏ
No comments:
Post a Comment