ਮੋਹਾਲੀ 1 ਮਾਰਚ : ਸੀਸੀਟੀ, ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਏਡੀਆਈ ਬਾਇਓਸੋਲਿਊਸ਼ਨਜ਼, ਮੋਹਾਲੀ ਦੇ ਸਹਿਯੋਗ ਨਾਲ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਵਿਸ਼ਾ ਅਡਵਾਂਸਡ ਰਿਸਰਚ ਟੂਲ ਕੁਆਂਟੀਨੋਵਾ ਦੀ ਵਰਤੋਂ ਕਰਕੇ ਬਾਇਓਮੈਡੀਕਲ ਖੋਜ ਕਰਨਾ ਸੀ। ਐਫਡੀਪੀ ਦਾ ਮੁੱਖ ਉਦੇਸ਼ ਫੈਕਲਟੀ ਮੈਂਬਰਾਂ ਦੇ ਅਧਿਆਪਨ ਅਤੇ ਸਿੱਖਣ ਦੇ ਹੁਨਰ ਨੂੰ ਵਧਾਉਣ ਦੇ ਨਾਲ ਨਾਲ ਨਵੀਨਤਮ ਖੋਜ ਸਾਧਨਾਂ ਦੀ ਸਿਖਲਾਈ ਦੇਣ ’ਤੇ ਕੇਂਦ੍ਰਿਤ ਸੀ।
ਇਸ ਵਿਸ਼ੇਸ਼ ਪ੍ਰੋਗਰਾਮ ਦਾ ਉਦਘਾਟਨ ਏਡੀਆਈ ਬਾਇਓਸੋਲਿਊਸ਼ਨਜ਼ ਦੇ ਸੀਈਓ ਸ਼੍ਰੀ ਮਨੀਤ ਮਠਾਰੂ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਸ਼ੁਰੂਆਤੀ ਸੈਸ਼ਨ ਦੌਰਾਨ ਖੋਜ ਕਰਨ ਲਈ ਨਵੀਨਤਾਕਾਰੀ ਤਕਨੀਕਾਂ ਦੀ ਵਰਤੋਂ ਕਰਨ ਸੰਬੰਧੀ ਜਾਣੂ ਕਰਵਾਇਆ। ਇਸ ਉਪਰੰਤ ਡਾ.ਪਾਲਕੀ ਸਾਹਿਬ ਕੌਰ, ਐਚਓਡੀ, ਬਾਇਓਟੈਕਨਾਲੋਜੀ ਵਿਭਾਗ, ਸੀਜੀਸੀ ਲਾਂਡਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਐਫਡੀਪੀ ਸੀਜੀਸੀ ਦੇ ਮੈਂਬਰਾਂ ਨੂੰ ਇੰਟਰਐਕਟਿਵ ਗਤੀਵਿਧੀਆਂ ਅਤੇ ਵਿਚਾਰ ਭਰਪੂਰ ਸੈਸ਼ਨਾਂ ਰਾਹੀਂ ਨਵੀਆਂ ਖੋਜ ਤਕਨੀਕਾਂ ਦੀ ਆਪਣੀ ਸਮਝ ਨੂੰ ਵਧਾਉਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਅਪਲਾਈਡ ਖੋਜ ਦੀ ਵਰਤੋਂ ਨੂੰ ਬੜਾਵਾ ਦੇਣ ਦੇ ਨਾਲ-ਨਾਲ ਇਹ ਐਫਡੀਪੀ ਉਨ੍ਹਾਂ ਦੇ ਹੁਨਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗੀ।
ਇਸ ਪੰਜ ਦਿਨਾਂ ਦੀ ਐਫਡੀਪੀ ਵਿੱਚ ਰਤਨ ਕੌਰ, ਕਾਮਿਨੀ ਭਾਰਦਵਾਜ, ਸੰਯੁਕਤਾ ਕੁਮਾਰੀ ਅਤੇ ਪ੍ਰਿਅੰਕਾ ਸਿੰਘ ਸਣੇ ਏਡੀਆਈ ਬਾਇਓਸੋਲਿਊਸ਼ਨ ਦੇ ਮਾਹਿਰਾਂ ਵੱਲੋਂ ਕਰਵਾਏ ਗਏ ਤਕਨੀਕੀ ਸੈਸ਼ਨਾਂ ਦੀ ਇੱਕ ਲੜੀ ਸ਼ਾਮਲ ਸੀ। ਮੈਡੀਕਲ ਰਾਈਟਿੰਗ ਦੀ ਮੁਖੀ ਸ਼੍ਰੀਮਤੀ ਰਤਨ ਕੌਰ ਨੇ ਕੁਆਂਟੀਨੋਵਾ ਸਟੱਡੀ ਟੂਲ ਦੀ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਅਤੇ ਖੋਜ ਅਧਿਐਨ ਬਣਾਉਣ ਲਈ ਇਸ ਟੂਲ ਦੀ ਸਰਵੋਤਮ ਵਰਤੋਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਇਸ ਮੌਕੇ ਹੋਰ ਮਾਹਿਰ ਬੁਲਾਰਿਆਂ ਨੇ ਖੋਜ ਵਿਸ਼ੇ ਦੀ ਸਹੀ ਚੋਣ, ਸਾਹਿਤ ਸਮੀਖਿਆ, ਫਾਰਮ ਸਿਰਜਣਾ, ਡਾਟਾ ਇਕੱਤਰ ਕਰਨ ਦੀਆਂ ਮੂਲ ਗੱਲਾਂ, ਰਿਕਾਰਡ ਭਰਨ, ਡੇਟਾਬੇਸ ਲਾਕ ਅਤੇ ਪ੍ਰਯੋਗਾਤਮਕ ਡੇਟਾ ਦੇ ਪ੍ਰਬੰਧਨ ਵਿਸ਼ਲੇਸ਼ਣ ਸੰਬੰਧੀ ਕਰਵਾਏ ਵਿਸਤ੍ਰਿਤ ਸੈਸ਼ਨਾਂ ਵਿੱਚ ਵਿਚਾਰ ਪੇਸ਼ ਕੀਤੇ। ਇਸ ਦੇ ਨਾਲ ਹੀ ਟੀਮ ਨੇ ਫੈਕਲਟੀ ਮੈਂਬਰਾਂ ਨੂੰ ਆਡਿਟ ਟ੍ਰੇਲ, ਖੋਜ ਮਾਨਤਾ ਵਿਿਗਆਨਕ ਲਿਖਤ ਦੇ ਤਰੀਕੇ ਅਤੇ ਅਤੇ ਖੋਜ ਪੱਤਰ ਪ੍ਰਕਾਸ਼ਨਾਂ ਬਾਰੇ ਜਾਗਰੂਕ ਕਰਨ ’ਤੇ ਵੀ ਧਿਆਨ ਕੇਂਦਰਿਤ ਕੀਤਾ।
No comments:
Post a Comment