ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਮਈ : ਪੰਜਾਬ ਵਿੱਚ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਭਾਰਤੀ ਚੋਣ ਕਮਿਸ਼ਨ ਦੇ ਨਾਅਰੇ ‘ਇਸ ਵਾਰ ਸੱਤਰ ਪ੍ਰਤੀਸ਼ਤ ਪਾਰ’ ਦੇ ਸੁਨੇਹੇ ਨੂੰ ਹਰ ਗਲੀ-ਮੁਹੱਲੇ ਦੁਕਾਨਦਾਰਾਂ, ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਅਤੇ ਮਹਿਲਾਵਾਂ ਤੱਕ ਪਹੁੰਚਾਉਣ ਲਈ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠਲੀ ਸਵੀਪ ਟੀਮ ਵੱਲੋਂ ਨਿਰੰਤਰ ਕੋਸ਼ਿਸ਼ਾਂ ਜਾਰੀ ਹਨ।
ਜਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਦੀ ਅਗਵਾਈ ਵਿਚ ਅੱਜ 3 ਬੀ 1, ਜਨਤਾ ਮਾਰਕੀਟ ਵਿੱਚ ਅਤੇ 3 ਬੀ 2 ਦੀ ਮਾਰਕੀਟ ਵਿਚ ਨੁੱਕੜ ਨਾਟਕ ਦੀਆਂ ਪੇਸ਼ਕਾਰੀਆਂ ਰਾਹੀਂ ਅਤੇ ਕਾਰਾਂ ਅਤੇ ਦੋ ਪਹੀਆ ਵਾਹਨਾਂ ਉਪਰ ਸਟਿਕਰ ਲਾਕੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥਿਏਟਰ ਅਤੇ ਟੈਲੀਵਿਜ਼ਨ ਵਿਭਾਗ ਦੇ ਪਾਸ ਆਉਟ ਵਿਦਿਆਰਥੀ ਬਲਜਿੰਦਰ ਸਿੰਘ ਅਤੇ ਸਾਥੀਆਂ ਵੱਲੋਂ ਨੁੱਕੜ ਨਾਟਕ ‘ਮੇਰੀ ਵੋਟ ਮੇਰਾ ਅਧਿਕਾਰ’ ਨੁੱਕੜ ਨਾਟਕ ਦਾ ਮੰਚਣ ਕੀਤਾ ਗਿਆ। ਇਸ ਨਾਟਕ ਰਾਹੀਂ ਜਿੱਥੇ ਲੋਕਾਂ ਨੂੰ ਸਾਰਥਕ ਢੰਗ ਨਾਲ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਨਾਲ ਹੀ ਭਾਰਤੀ ਚੋਣ ਕਮਿਸ਼ਨ ਦੀ ਚੋਣ ਜ਼ਾਬਤੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲੀ ਵਿਜੀਲੈਂਸ ਐਪ ਸੀ ਵਿਜਲ ਐਪ ਅਤੇ ਟੋਲ ਫ੍ਰੀ ਨੰਬਰ 1950 ਬਾਰੇ ਵੀ ਜਾਣਕਾਰੀ ਦੇ ਰਹੇ ਹਨ। ਇਸ ਮੌਕੇ ਜਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਨਵੀਆਂ ਵੋਟਾਂ ਬਨਾਉਣ ਲਈ ਆਖਰੀ 24 ਘੰਟੇ ਬਚੇ ਹਨ ਅਤੇ ਜੋ ਵੀ ਯੋਗ ਵੋਟਰ ਹਨ, ਉਹ ਵੋਟਰ ਹੈਲਪ ਲਾਈਨ ਐਪ ਉਪਰ ਜਾਕੇ ਆਪਣੀ ਵੋਟ ਬਣਵਾ ਸਕਦੇ ਹਨ। ਨੁੱਕੜ ਨਾਟਕ ਟੀਮ ਦੇ ਮੈਂਬਰ ਸਦਾਮਿਨੀ, ਜੱਸੀ ਕੁਮਾਰੀਆ ਅਤੇ ਕਰਨ ਭਾਰਦਵਾਜ ਵੱਲੋਂ ਮਨੋਰੰਜਨ ਦੇ ਨਾਲ ਨਾਲ ਸਾਰਥਿਕ ਸੁਨੇਹੇ ਦਿੱਤੇ ਜਾ ਰਹੇ ਹਨ। ਸਵੀਪ ਟੀਮ ਦੇ ਕੋਰ ਮੈਬਰ ਅਮ੍ਰਿਤਪਾਲ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ, ਮੀਤੇਸ਼ ਕੁਮਾਰ ਸਰਕਾਰੀ ਸਮਾਰਟ ਸਕੂਲ 3ਬੀ 1 ਅਤੇ ਅਮਰੀਕ ਸਿੰਘ ਸਕੂਲ ਲੈਕਚਰਾਰ ਵੱਲੋਂ ‘ਚੋਣਾਂ ਦਾ ਪਰਵ ਦੇਸ਼ ਦਾ ਗਰਵ’ ਦੇ ਬੈਨਰ ਚੁੱਕੇ ਹੋਏ ਸਨ।
No comments:
Post a Comment