ਚੰਡੀਗੜ੍ਹ, 30 ਮਈ : ਪ੍ਰਮੁੱਖ ਸਿੱਖ ਕਿਸਾਨ ਆਗੂ ਅਤੇ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਰਾਜਿੰਦਰ ਸਿੰਘ ਬਡਹੇੜੀ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ 1957 ਵਿੱਚ ਕਾਂਗਰਸ ਦਾ ਵਿਧਾਇਕ ਬਣਿਆ, 1962 ਵਿੱਚ ਕਾਂਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਇਆ,1970 ਵਿੱਚ ਕਾਂਗਰਸ ਦੀ ਮੱਦਦ ਨਾਲ ਸਰਕਾਰ ਚਲਾਈ, 1971 ਵਿੱਚ ਇੰਦਰਾ ਗਾਂਧੀ ਨੇ ਪੌੜੀ ਖਿੱਚ ਕੇ ਮੂੰਹ ਭਾਰ ਸੁੱਟਿਆ,1984 ਵਿੱਚ ਕੱਟੜ ਕਾਂਗਰਸੀ ਕੈਰੋਂ ਪਰਿਵਾਰ ਵਿੱਚ ਲੜਕੀ ਵਿਆਹ ਦਿੱਤੀ ਜਦੋਂ ਸ਼ੋ੍ਮਣੀ ਅਕਾਲੀ ਦਲ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਲਗਾ ਕੇ ਹੱਕੀ ਮੰਗਾਂ ਲਈ ਲੜਾਈ ਲੜ ਰਿਹਾ ਸੀ। 1991 ਵਿੱਚ ਜਨਰਲ ਡਾਇਰ ਨੂੰ ਰੋਟੀਆਂ ਖਵਾਉਣ ਵਾਲ਼ੇ ਅਤੇ ਸਿੱਖਾਂ ਨਾਲ ਕਦੇ ਵੀ ਨਾ ਖੜ੍ਹਨ ਵਾਲੇ ਮਜੀਠੀਆ ਪਰਿਵਾਰ ਦੀ ਲੜਕੀ ਹਰਸਿਮਰਤ ਕੌਰ ਨਾਲ ਸੁਖਬੀਰ ਨੂੰ ਵਿਆਹ ਦਿੱਤਾ।
ਇਥੇ ਹੀ ਬਸ ਨਹੀਂ ਸਗੋਂ ਸਾਰੀ ਅਕਾਲੀ ਲੀਡਰਸ਼ਿਪ ਦੀ ਮਰਜ਼ੀ ਦੇ ਖ਼ਿਲਾਫ਼ ਭਾਜਪਾ ਨਾਲ ਪਰਿਵਾਰ ਨੂੰ ਪ੍ਰਫੁੱਲਿਤ ਕਰਨ ਲਈ ਨਾਤਾ ਬਿਨਾਂ ਸ਼ਰਤ ਕਹਿ ਕੇ ਗੁਪਤ ਸਮਝੌਤਾ ਕੀਤਾ ਅਤੇ 24 ਸਾਲ ਭਾਜਪਾ ਤੋਂ ਨਿੱਜੀ ਫਾਇਦੇ ਲਏ। ਪਹਿਲਾਂ ਸੁਖਬੀਰ ਨੂੰ ਬਾਅਦ ਵਿੱਚ ਹਰਸਿਮਰਤ ਨੂੰ ਮੰਤਰੀ ਬਣਵਾਇਆ, ਬਾਦਲਾਂ ਨੇ ਜੁਲਾਈ 2008 ਵਿੱਚ ਵਿਸ਼ਵ ਪ੍ਰਸਿੱਧ ਅਰਥਸਾਸ਼ਤਰੀ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਵਿੱਚ ਭਾਜਪਾ ਦਾ ਸਾਥ ਦਿੱਤਾ, ਕਦੇ ਵੀ ਸਿੱਖਾਂ ਅਤੇ ਪੰਜਾਬੀਆਂ ਦੀ ਸਾਰ ਨਹੀਂ ਲਈ, ਬਦਨਾਮ ਪੁਲਿਸ ਅਫਸਰ ਸੁਮੇਧ ਸੈਣੀ ਨੂੰ ਡੀਜੀਪੀ ਲਗਾਇਆ
ਜਿਸ ਨੇ ਸੈਂਕੜੇ ਸਿੱਖ ਮਾਰੇ ਸਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਿਰਸਾ ਸਾਧ ਨੂੰ ਖੁਸ਼ ਕਰਨ ਲਈ ਕਰਵਾਈ। ਇਹ ਇਤਿਹਾਸ ਹੈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ, ਹਰਸਿਮਰਤ ਅਤੇ ਬਿਕਰਮ ਮਜੀਠੀਆ ਦੀਆਂ ਕੁਰਬਾਨੀਆਂ ਦਾ, “ਬਾਦਲਾਂ ਵਰਗਾ ਹੋਰ ਕੋਈ ਤਿਆਗੀ ਨਹੀਂ, ਮਜੀਠੀਆਂ ਵਰਗਾ ਕੋਈ ਚੁੱਲ੍ਹਾ ਰਾਗੀ ਨਹੀਂ, ਕੈਰੋਂ ਵਰਗਾ ਕੋਈ ਦੋਸ਼ਾਂ ਦਾ ਕੋਈ ਭਾਗੀ ਨਹੀਂ, ਬਾਦਲਾਂ ਦੇ ਝੋਲ਼ੀ ਚੁੱਕਾਂ ਦਾ ਹੁਣ ਕੋਈ ਲਾਗੀ ਨਹੀਂ” ਇਹ ਪਰਿਵਾਰ ਅਤੇ ਰਿਸ਼ਤੇਦਾਰ ਕੁਰਸੀ ਲਈ ਸਿੱਖ ਕੌਮ ਨੂੰ ਗੁੰਮਰਾਹ ਕਰਦੇ ਰਹੇ ਹਨ ਅਤੇ ਸਿੱਖਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ੀ ਹਨ।
No comments:
Post a Comment