ਖਰੜ 31 ਮਈ : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਡਬਲਯੂਆਈਐਸਈ-ਪੀਡੀਐਫ ਪ੍ਰੋਗਰਾਮ ਦੇ ਤਹਿਤ ਫਿਜ਼ੀਕਸ ਅਤੇ ਗਣਿਤ ਵਿਗਿਆਨ (ਪੀਐਮ) ’ਤੇ ਸਬਜੈਕਟ ਐਕਸਪਰਟ ਕਮੇਟੀ (ਐਸਈਸੀ) ਦੀ ਮੀਟਿੰਗ 3 ਜੂਨ ਤੋਂ 5 ਜੂਨ ਤੱਕ ਹੋ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਡਬਲਯੂਆਈਐਸਈ ਪੋਸਟ-ਡਾਕਟੋਰਲ ਫੈਲੋਸ਼ਿਪ (ਡਬਲਯੂਆਈਐਸਈ-ਪੀਡੀਐਫ) ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦਾ ਇੱਕ ਨਵਾਂ ਪ੍ਰੋਗਰਾਮ ਹੈ ਜਿਸਦਾ ਉਦੇਸ਼ 27-60 ਸਾਲ ਦੀ ਉਮਰ ਦੇ ਵਿਚਕਾਰ ਦੀਆਂ ਮਹਿਲਾ ਵਿਗਿਆਨੀਆਂ ਅਤੇ ਟੈਕਨਾਲੋਜਿਸਟਾਂ ਨੂੰ ਮੌਕੇ ਪ੍ਰਦਾਨ ਕਰਨਾ ਹੈ ਜੋ ਬੁਨਿਆਦੀ ਅਤੇ ਉਪਯੁਕਤ ਵਿਗਿਆਨਾਂ ਵਿੱਚ ਬੈਂਚ-ਪੱਧਰ ਦੇ ਵਿਗਿਆਨੀਆਂ ਵਜੋਂ ਆਪਣੀ ਖੋਜ ਜਾਰੀ ਰੱਖਣਾ ਚਾਹੁੰਦੇ ਹਨ।
ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਫਿਜ਼ੀਕਸ ਅਤੇ ਗਣਿਤ ਵਿਗਿਆਨ (ਪੀਐਮ) ’ਤੇ ਵਿਸ਼ਾ ਮਾਹਿਰ ਕਮੇਟੀ (ਐਸਈਸੀ) ਦੀ ਉਪਰੋਕਤ ਮੀਟਿੰਗ ਲਈ ਸੰਸਥਾ ਦੇ ਸਬੰਧ ਵਿੱਚ ਖਰਚੇ ਲਈ 11.84 ਲੱਖ ਰੁਪਏ ਦੀ ਵਿੱਤੀ ਮਨਜ਼ੂਰੀ ਦਿੱਤੀ ਗਈ ਹੈ।
ਸਾਲ 2024-25 ਲਈ ਗਰਾਂਟ ਦੀ ਪਹਿਲੀ ਕਿਸ਼ਤ ਵਜੋਂ ਰਿਆਤ ਬਾਹਰਾ ਯੂਨੀਵਰਸਿਟੀ ਨੂੰ 9.40 ਲੱਖ ਰੁਪਏ ਦੀ ਅਦਾਇਗੀ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ। ਇਹ ਫੰਡ ਰਿਸਰਚ ਐਂਡ ਡਿਵੈਲਪਮੈਂਟ ਸਕੀਮ ਤਹਿਤ ਜਾਰੀ ਕੀਤੇ ਗਏ ਹਨ।
No comments:
Post a Comment