SBP GROUP

SBP GROUP

Search This Blog

Total Pageviews

ਸਿਵਲ ਸਰਜਨ ਨੇ ਮਰੀਜ਼ਾ ਦੀਆਂ ਓ.ਪੀ.ਡੀ ਪਰਚੀਆਂ ਕੀਤੀਆਂ ਚੈਕ

 ਫ਼ਤਹਿਗੜ੍ਹ ਸਾਹਿਬ , 08 ਜੂਨ, : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਰੀਜ਼ਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚੋਂ ਹੀ ਦਵਾਈਆਂ ਦੀ 100 ਫ਼ੀਸਦੀ ਉਪਲਬੱਧਤਾ ਕਰਵਾਉਣ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਲੋੜਵੰਦ ਮਰੀਜ਼ਾਂ ਨੂੰ ਅਲਟਰਾਸਾਊਂਡ ਅਤੇ ਐਕਸਰੇ ਸੇਵਾਵਾਂ ਦੀ ਉਪਲਬਧਤਾ ਵੀ ਮੁਫ਼ਤ ਕਰਵਾਈ ਜਾ ਰਹੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਜਿਲਾ ਹਸਪਤਾਲ ਵਿਚ ਔਰਤ ਰੋਗਾਂ ਦੇ ਮਾਹਿਰ ਡਾਕਟਰ ਕੋਲ ਜੱਚਾ-ਬੱਚਾ ਸਿਹਤ ਸਹੂਲਤਾਂ ਲੈਣ ਲਈ ਆਏ ਮਰੀਜ਼ਾਂ ਦੀਆਂ  ਓ.ਪੀ.ਡੀ ਪਰਚੀਆਂ ਚੈਕ ਕਰਨ ਸਮੇਂ ਕੀਤਾ। 


ਉਹਨਾਂ ਪਰਚੀਆਂ ਚੈੱਕ ਕਰਦੇ ਹੋਏ ਦੇਖਿਆ ਕਿ ਕੀ ਡਾਕਟਰ ਵੱਲੋਂ ਉਹਨਾਂ ਦੇ ਅਲਟਰਾਸਾਊਂਡ ਬਾਹਰੋਂ ਕਰਵਾਉਣ ਲਈ ਤਾਂ ਨਹੀਂ ਲਿਖੇ ਗਏ ਅਤੇ ਕੀ ਉਹਨਾਂ ਨੂੰ ਹਸਪਤਾਲ ਦੇ ਅੰਦਰਲੀਆਂ ਦਵਾਈਆਂ ਹੀ ਲਿਖੀਆਂ ਗਈਆਂ ਹਨ ਆਦਿ ਗੱਲਾਂ ਦੀ ਸਿਵਲ ਸਰਜਨ ਨੇ ਡੁੰਗਾਈ ਨਾਲ ਜਾਂਚ ਕੀਤੀ। ਇਸ ਮੌਕੇ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ  ਸਾਰੀਆਂ ਸਿਹਤ ਸੰਸਥਾਵਾ ਵਿਚ ਮਰੀਜ਼ਾਂ ਨੂੰ ਸਾਰੀਆ ਦਵਾਈਆਂ ਅੰਦਰੋਂ ਹੀ ਦਿੱਤੀਆਂ ਜਾ ਰਹੀਆਂ ਹਨ। 

ਓਪੀਡੀ ਸਲਿਪਾਂ ਚੈਕ ਕਰਨ ਸਮੇਂ ਸਿਵਲ ਸਰਜਨ ਨੇ ਮਰੀਜ਼ਾਂ ਨੂੰ  ਦੱਸਿਆ ਕਿ ਹੁਣ ਪੰਜਾਬ ਸਰਕਾਰ ਦੀ ਨਵੀਂ ਪਾਲਸੀ ਅਨੁਸਾਰ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਸੰਸਥਾ ਦੇ ਅੰਦਰੋਂ ਹੀ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜਿਹੜੀਆਂ ਦਵਾਈਆਂ ਸੰਸਥਾ ਵਿਖੇ ਉਪਲਬਧ ਨਹੀਂ ਹਨ, ਪਰ ਉਹ ਡਾਕਟਰਾਂ ਵੱਲੋਂ ਲਿਖੀਆਂ ਜਾਂਦੀਆਂ ਹਨ ਉਹ ਦਵਾਈਆਂ ਵੀ ਜਿਲਾ ਪੱਧਰ ਦੀ ਅਪਰੂਵਲ ਲੈਣ ਉਪਰੰਤ ਸਬੰਧਤ ਸੰਸਥਾ ਵੱਲੋਂ ਖਰੀਦ ਕੇ ਮਰੀਜ਼ਾਂ ਨੂੰ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਹੋਰ ਲੋੜੀਂਦੀਆਂ ਦਵਾਈਆਂ ਵੀ ਜਿਲਾ ਪੱਧਰ ਤੇ ਕਮੇਟੀ ਬਣਾ ਕੇ ਖਰੀਦੀਆਂ ਜਾ ਰਹੀ ਆ ਹਨ। 

ਉਹਨਾਂ ਦੱਸਿਆ ਕਿ ਕਿਸੇ ਵੀ ਹਾਲਤ ਵਿੱਚ ਮਰੀਜ਼ ਨੂੰ ਬਾਹਰੋਂ ਦਵਾਈਆਂ ਖਰੀਦਣ ਦੀ ਲੋੜ ਨਹੀਂ ਪਵੇਗੀ ਅਤੇ ਲੋੜੀਂਦੇ ਲੈਬਾਰਟਰੀ ਟੈਸਟ ਵੀ ਮੁਫਤ ਕੀਤੇ ਜਾ ਰਹੇ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋੜ ਪੈਣ ਤੇ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

No comments:


Wikipedia

Search results

Powered By Blogger