SBP GROUP

SBP GROUP

Search This Blog

Total Pageviews

ਪੰਜਾਬ ਸਟੇਟ ਚੇਅਰਮੈਨ ਐਮ.ਪੀ. ਜੱਸੜ ਦੇ ਪੂਜਨੀਏ ਮਾਤਾ ਜੀ ਦੇ ਅਚਾਨਕ ਹੋਏ ਦੇਹਾਂਤ ਮਗਰੋਂ ਰੱਖੇ ਗਏ ਸਹਿਜ ਪਾਠ ਦੇ ਭੋਗ ਦੀ ਅੰਤਿਮ ਅਰਦਾਸ ਮੌਕੇ ਅਨੇਕਾਂ ਹੀ ਨਾਮਚੀਨ ਸਖ਼ਸ਼ੀਅਤਾਂ, ਲੀਡਰਾਂ, ਆਗੂਆਂ, ਸਮਾਜ ਸੇਵੀਆਂ ਨੇ ਹਾਜਰੀ ਲਗਾਈ ਅਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਰਾਜਾ ਵੜਿੰਗ ਨੇ ਸ਼ੋਕ ਸੰਦੇਸ਼ ਭੇਜ ਕੇ ਆਪਣੀ ਹਾਜਰੀ ਲਗਾਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਐੱਸ.ਏ.ਐੱਸ. ਨਗਰ: 11  ਜੁਲਾਈ :  ਯੂਥ ਪਾਲਿਸੀ ਐਂਡ ਰਿਸਰਚ ਡਿਪਾਰਟਮੈਂਟ ਦੇ ਪੰਜਾਬ ਸਟੇਟ ਚੇਅਰਮੈਨ ਅਤੇ ਸਮਾਜਿਕ ਕਾਰਕੁਨ ਐਮ.ਪੀ. ਜੱਸੜ, ਜੋ ਕਿ ਪੀ.ਪੀ.ਸੀ.ਸੀ. ਯੂਥ ਐਂਡ ਸਪੋਰਟਸ ਕਲੱਬਸ ਸੈੱਲ ਪੰਜਾਬ ਦੇ ਜਨਰਲ ਸਕੱਤਰ ਵੀ ਹਨ, ਦੇ ਪੂਜਨੀਕ ਮਾਤਾ ਪ੍ਰਿੰਸੀਪਲ ਹਰਭਜਨ ਕੌਰ ਜੀ ਦੇ ਅਕਾਲ ਚਲਾਣਾ ਕਰਣ ਮਗਰੋਂ ਮਿਤੀ 9 ਜੁਲਾਈ 2024, ਦਿਨ ਮੰਗਲਵਾਰ ਨੂੰ ਗੁਰਦੁਆਰਾ ਸੰਤ ਸਰੋਵਰ ਸਾਹਿਬ ਜੀ, ਪਿੰਡ ਸੰਤੇ ਮਾਜਰਾ, ਖਰੜ ਲਾਂਡਰਾ ਰੋਡ (ਮੋਹਾਲੀ) ਵਿਖੇ ਕੀਤੀ ਗਈ ਅੰਤਿਮ ਅਰਦਾਸ ਮੌਕੇ ਅਨੇਕਾਂ ਹਮਦਰਦ ਸੱਜਣਾਂ, ਲੀਡਰਾਂ, ਅਤੇ ਸਮਾਜ ਸੇਵੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। 


ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿੰਮਣੀ ਚੋਣ ਵਿੱਚ ਵਿਅਸਤ ਹੋਣ ਕਾਰਨ ਸ਼ੋਕ ਸੰਦੇਸ਼ ਸੀਨੀਅਰ ਕਾਂਗਰਸੀ ਆਗੂਆਂ ਦੇ ਹੱਥੀਂ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਾਤਾ ਹਰਭਜਨ ਕੌਰ, ਪਤੀ ਮਨਜੀਤ ਸਿੰਘ, ਸਪੁੱਤਰ ਐਮ.ਪੀ. ਜੱਸੜ, ਅਤੇ ਸਮੂਹ ਪਰਿਵਾਰ ਦੇ ਪਿਛਲੇ ਲੰਬੇ ਸਮੇਂ ਤੋਂ ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਦੀ ਸਦੀਵੀ ਮੇਹਰ, ਸੇਵਾ ਭਾਵਨਾ ਅਤੇ ਪਿਆਰ ਨੂੰ ਮੁੱਖ ਰੱਖਦਿਆਂ ਭਾਈ ਸੁੱਖਵਿੰਦਰ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਵੱਲੋਂ ਅਤਿਅੰਤ ਵੇਰਾਗ-ਮਈ ਰਸ ਭਿੰਨਾਂ ਕੀਰਤਨ ਕਰ ਆਈ ਸੰਗਤ ਸਮੇਤ ਪਰਿਵਾਰ ਦਾ ਦੁੱਖ ਸਾਂਝਾ ਕੀਤਾ ਅਤੇ ਸਵਰਗਵਾਸੀ ਹਰਭਜਨ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ। 

ਹੁਕੂਮਨਾਮਾ ਸਾਹਿਬ ਲੈਕੇ ਗੁਰੂ ਹਜੂਰੀ ਵਿੱਚ "ਮਰਨਾ ਸੱਚ, ਜਿਓਣਾ ਝੂਠ" ਨੂੰ ਪ੍ਰਤੱਖ ਸਮਝ ਕੇ ਵਾਹਿਗੁਰੂ ਦਾ ਭਾਣਾ ਮੰਨਿਆ। ਰੁਜੇ ਹੋਏ ਭਰਿਆ ਦਿਨ 9 ਜੁਲਾਈ ਮੰਗਲਵਾਰ, ਅੱਤ ਦੀ ਗਰਮੀ ਦੇ ਮੌਕੇ ਵੀ ਪਿਆਰ ਕਰਨ ਵਾਲਿਆਂ ਦਾ ਭਾਰੀ ਸੰਖਿਆ ਵਿੱਚ ਇਕੱਠ ਹੋਇਆ, ਜਿਸ ਨੇ ਪਰਿਵਾਰ ਦੀ ਸਮਾਜਸੇਵਕ, ਭਾਈਚਾਰਕ, ਨੇਕਦਿਲੀ ਅਤੇ ਸਾਫ ਅਕਸ਼ ਨੂੰ ਬਾਖੂਬੀ ਦਰਸ਼ਾਇਆ ਹੈ। ਇਸ ਮੌਕੇ ਵਿਜੇ ਸ਼ਰਮਾ ਟਿੰਕੂ ਕਾਂਗਰਸ ਇੰਚਾਰਜ ਹੱਲਕਾ ਖਰੜ, ਕਮਲਦੀਪ ਸੈਣੀ ਭਾਜਪਾ ਸੀਨੀਅਰ ਆਗੂ, ਹਰਮਿੰਦਰ ਸਿੰਘ ਮਾਵੀ ਪ੍ਰਧਾਨ ਪੰਜਾਬ ਪੰਚਾਇਤ ਯੂਨੀਅਨ, ਗੁਰਪ੍ਰਤਾਪ ਪੰਡਿਆਲਾ ਜਨਰਲ ਸਕੱਤਰ ਪੰਜਾਬ ਕਿਸਾਨ ਕਾਂਗਰਸ, ਸ਼੍ਰੀ ਰਾਮ ਸਿੰਗਲਾ ਚਾਚਾ ਵਿਜੇ ਇੰਦਰ ਸਿੰਗਲਾ, ਸਾਬਕਾ ਕੈਬਿਨੇਟ ਮੰਤਰੀ ਜਗਮੋਹਨ ਸਿੰਘ ਕੰਗ, ਰੂਬੀ ਸਿੱਧੂ ਪੁੱਤਰ ਬਲਬੀਰ ਸਿੰਘ ਸਿੱਧੂ, ਸ਼ੇਰ ਸਿੰਘ ਗੁਰਾਇਆਂ ਮੁੱਖ ਬੁਲਾਰਾ ਕਾਂਗਰਸ, ਤਰਲੋਚਨ ਸਿੰਘ ਬੈਦਵਾਨ ਸੀਨੀਅਰ ਆਗੂ ਆਮ ਆਦਮੀ ਪਾਰਟੀ, ਅਨੇਕਾਂ ਹੀ ਉੱਗੀਆਂ ਹਸਤੀਆਂ, ਸਮਾਜ ਸੇਵੀਆਂ, ਹਰ ਸਿਆਸੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਬੁਲਾਰਿਆਂ ਵੱਲੋਂ ਇੱਕ ਇੱਕ ਮਿੰਟ ਦਾ ਸਮਾਂ ਲੈਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

 ਇਸ ਮੌਕੇ ਬੀਬੀ ਬਲਜਿੰਦਰ ਕੌਰ ਰਤਵਾੜਾ ਸਾਹਿਬ, ਸਵਰਨਜੀਤ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ, ਕੁਲਜੀਤ ਸਿੰਘ ਬੇਦੀ ਡਿਊਪਟੀ ਮੇਅਰ ਮੋਹਾਲੀ, ਜਸਪ੍ਰੀਤ ਸਿੰਘ ਲੱਕੀ ਸੀਨੀਅਰ ਕਾਂਗਰਸੀ ਆਗੂ ਡੇਰਾਬਸੀ, ਕਮਲ ਕਿਸ਼ੋਰ ਕਾਲਾ ਸੀਨੀਅਰ ਕਾਂਗਰਸੀ ਆਗੂ, ਬਾਬੂ ਸਿੰਘ ਪਮੌਰ ਸੀਨੀਅਰ ਕਾਂਗਰਸੀ ਆਗੂ, ਹਰਭਾਗ ਸਿੰਘ ਸਾਬਕਾ ਚੇਅਰਮੈਨ, ਰਵੀਤੇਜ ਰਤਵਾੜਾ ਸਾਹਿਬ, ਮਲਾਗਰ ਸਿੰਘ ਐਮ.ਸੀ., ਹੰਸਰਾਜ ਬੂਥਗੜ੍ਹ ਚੇਅਰਮੈਨ ਏਸ ਸੀ ਸੈੱਲ, ਬੱਬੂ ਐਮ.ਸੀ., ਮੰਗਤ ਖਾਨ ਝਜ੍ਹੇੜੀ ਸੀਨੀਅਰ ਕਾਂਗਰਸੀ ਆਗੂ, ਪ੍ਰਬਜੋਤ ਰਤਵਾੜਾ ਸਾਹਿਬ, ਮੈਡਮ ਸਰਬਜੀਤ ਕੌਰ, ਮਨਜੀਤ ਕੌਰ ਸੋਨੂ ਸੋਸ਼ਲ ਮੀਡਿਆ ਜਨਰਲ ਸਕੱਤਰ, ਗੁਰਿੰਦਰ ਬੈਦਵਾਨ ਪ੍ਰਧਾਨ ਬਲਾਕ ਕਾਂਗਰਸ, ਅਮਰੀਕ ਸਿੰਘ ਹੈਪੀ ਮੰਡਲ ਪ੍ਰਧਾਨ ਖਰੜ, ਰਣਜੀਤ ਸਿੰਘ ਹੰਸ ਪ੍ਰਧਾਨ ਜਨਹਿਤ ਵਿਕਾਸ ਮੰਚ, ਜਸਕਰਨ ਸਿੰਘ ਦਿਓਲ ਪ੍ਰਧਾਨ ਗਿੱਲਕੋ ਵੈਲੀ, ਮਾਨ ਸਿੰਘ ਐਮ.ਸੀ., ਗਗਨ ਤੋਲੇਮਾਜਰਾ, ਬੱਬੂ ਐਮ.ਸੀ., ਪਰਮਿੰਦਰ ਸਿੰਘ ਸੇਠੀ, ਬਲਵਿੰਦਰ ਪਟਵਾਰੀ, ਡਾ. ਰਗਬੀਰ ਸਿੰਘ ਬੰਗੜ, ਭਾਮਾ ਜੀ, ਇੰਦਰ ਵਿਰਦੀ, ਦੀਪ ਬਲਾਚੌਰ ਅਤੇ ਹੋਰ ਅਨੇਕਾਂ ਹੀ ਨਾਮਚੀਨ ਸ਼ਖ਼ਸੀਅਤਾਂ, ਸਮਾਜਸੇਵੀਆਂ, ਸਿਆਸੀ ਅਤੇ ਗੈਰ-ਸਿਆਸੀ ਆਗੂਆਂ, ਅਤੇ ਔਹਦੇਦਾਰ ਸਾਹਿਬਾਂ ਨੇ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ। 

ਦੁਖਿਤ ਹਿਰਦੇ ਨਾਲ, ਸਮੂਹ ਪਰਿਵਾਰ।

No comments:


Wikipedia

Search results

Powered By Blogger