ਖਰੜ, ਅਕਤੂਬਰ 14, : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਜ਼ ਵੱਲੋਂ ‘ਨਰਸਰੀ ਗਰੋਇੰਗ ਐਂਡ ਮੈਨੇਜਮੈਂਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫੈਕਲਟੀ ਮੈਂਬਰਾਂ ਸਮੇਤ ਵਿਦਿਆਰਥੀਆਂ ਨੇ ਭਾਗ ਲਿਆ।ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਿਜ਼ ਦੀ ਮੁਖੀ ਡਾ: ਅਮਿਤਾ ਮਹਾਜਨ ਨੇ ਦੱਸਿਆ ਕਿ ਡਾ.ਐਮ.ਐਸ.ਲਾਥਰ, ਤਕਨੀਕੀ ਨਿਰਦੇਸ਼ਕ (ਖੇਤੀਬਾੜੀ), ਐਗਰੀਕਲਚਰ ਰਿਸੋਰਸ ਮੈਨੇਜਮੈਂਟ ਇਸ ਵਰਕਸ਼ਾਪ ਵਿੱਚ ਮੁੱਖ ਬੁਲਾਰੇ ਸਨ ।
ਡਾ: ਐਮਐਸ ਲਾਥਰ ਨੇ 'ਨਰਸਰੀ ਗਰੋਇੰਗ ਐਂਡ ਮੈਨੇਜਮੈਂਟ' ਵਿਸ਼ੇ 'ਤੇ ਭਾਸ਼ਣ ਦਿੱਤਾ।ਉਹਨਾਂ ਵਿਦਿਆਰਥੀਆਂ ਨੂੰ ਖੇਤਾਂ ਅਤੇ ਬਾਗਬਾਨੀ ਫਸਲਾਂ ਦੇ ਉਗਾਉਣ ਵਿੱਚ ਵਿਹਾਰਕ ਐਕਸਪੋਜਰ ਬਾਰੇ ਵੀ ਜਾਗਰੂਕ ਕੀਤਾ। ਯੂਨੀਵਰਸਿਟੀ ਸਕੂਲ ਆਫ ਐਗਰੀਕਲਚਰ ਸਾਇੰਸਜ਼ ਦੇ ਪ੍ਰਯੋਗਸ਼ਾਲਾ ਖੇਤਰਾਂ ਵਿੱਚ, ਉਸਨੇ ਵੱਖ-ਵੱਖ ਫਸਲਾਂ ਦੀ ਨਰਸਰੀ ਉਗਾਉਣ ਦਾ ਪ੍ਰਦਰਸ਼ਨ ਕੀਤਾ।ਅਤੇ ਇਸ ਦੀ ਸੰਭਾਲ ਦੇ ਨਾਲ-ਨਾਲ ਖੇਤ ਵਿੱਚ ਮਿੱਟੀ ਦੀ ਅਨੁਕੂਲ ਨਮੀ ਨੂੰ ਮਾਪਣ ਦੀ ਤਕਨੀਕ ਅਤੇ ਮਿਆਰੀ ਆਕਾਰ ਦੇ ਨਰਸਰੀ ਬੈਡ ਦੀ ਤਿਆਰੀ ਬਾਰੇ ਵੀ ਜਾਣਕਾਰੀ ਦਿੱਤੀ।ਆਰਬੀਯੂ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਵਰਕਸ਼ਾਪ ਦੇ ਆਯੋਜਨ ਵਿੱਚ ਸਕੂਲ ਆਫ਼ ਐਗਰੀਕਲਚਰਲ ਸਾਇੰਸਿਜ਼ ਦੇ ਉੱਦਮ ਦੀ ਸ਼ਲਾਘਾ ਕੀਤੀ।
No comments:
Post a Comment