ਖਰੜ 01 ਅਕੂਤਬਰ : ਸੀਜੀਸੀ ਲਾਂਡਰਾਂ ਤੋਂ ਕੰਪਿਊਟਰ ਸਾਇੰਸ ਇੰਜਨੀਅਰਿੰਗ (ਸੀਐਸਈ) ਵਿੱਚ ਬੀਟੈਕ ਦੇ ਤੀਜੇ ਸਾਲ ਦੀ ਵਿਿਦਆਰਥਣ ਦੀਪਤੀ ਮਿੱਢਾ ਨੂੰ ਸੀਜੀਸੀ ਲਾਂਡਰਾਂ ਦੇ ਕਾਲਜ ਆਫ਼ ਇੰਜਨੀਅਰਿੰਗ (ਸੀਓਈ) ਲਈ ਗੂਗਲ ਡਿਵੈਲਪਰ ਗਰੁੱਪ (ਜੀਡੀਜੀ) ਮੁਖੀ ਵਜੋਂ ਨਿਯੁਕਤ ਕੀਤਾ ਗਿਆ ਹੈ ਜੋ ਕਿ ਅਦਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਸੀਜੀਸੀ ਲਾਂਡਰਾਂ ਵਿਖੇ ਜੀਡੀਜੀ ਚੈਪਟਰ ਡਾ. ਕਪਿਲ ਮਹਿਤਾ ਦੇ ਮਾਰਗਦਰਸ਼ਨ ਹੇਠ ਚਲਾਇਆ ਜਾ ਰਿਹਾ ਹੈ, ਜੋ ਕਿ 2018 ਵਿੱਚ ਇਸ ਦੀ ਸ਼ੁਰੂਆਤ ਤੋਂ ਹੀ ਇਸ ਗਰੁੱਪ ਦੀ ਦੇਖ-ਰੇਖ ਕਰ ਰਹੇ ਹਨ। ਦੀਪਤੀ ਨੂੰ ਜੀਡੀਜੀ ਵਿਿਦਆਰਥੀ ਕਮਿਊਨਿਟੀ ਚੋਣ ਪ੍ਰਕਿਿਰਆ ਦੇ ਸਾਰੇ ਪੜਾਵਾਂ ਨੂੰ ਸਫਲਤਾਪੂਰਵਕ ਪਾਸ ਕਰਦੇ ਹੋਏ ਸੀਜੀਸੀ ਲਾਂਡਰਾਂ ਦੇ 50 ਤੋਂ ਵੱਧ ਉਮੀਦਵਾਰਾਂ ਦੇ ਪੂਲ ਵਿੱਚੋਂ ਇਸ ਅਹੁਦੇ ਲਈ ਚੁਣਿਆ ਗਿਆ ਹੈ।
ਇਸ ਚੋਣ ਪ੍ਰਕਿਿਰਆ ਵਿੱਚ ਗੂਗਲ ਵੱਲੋਂ ਸਮੱਸਿਆ ਹੱਲ ਕਰਨ ਦੇ ਹੁਨਰਾਂ ਦਾ ਮੁਲਾਂਕਣ ਕਰਨ ਲਈ ਇੱਕ ਸਖ਼ਤ ਯੋਗਤਾ ਟੈਸਟ ਆਯੋਜਿਤ ਕੀਤਾ ਗਿਆ। ਇਸ ਦੇ ਨਾਲ ਹੀ ਜੀਡੀਪੀ ਦੀ ਅਗਵਾਈ ਹੇਠ ਉਮੀਦਵਾਰਾਂ ਦੀਆਂ ਸੰਭਾਵਨਾਵਾ ਦਾ ਮੁਲਾਂਕਣ ਕਰਨ ਲਈ ਇੰਟਰਵਿਉ ਸੈਸ਼ਨ ਵੀ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਦੀਪਤੀ ਨੇ ਚੋਣ ਪ੍ਰਕਿਿਰਆ ਦੇ ਸਾਰੇ ਪੜਾਵਾਂ ਵਿੱਚ ਜਿੱਤ ਹਾਸਲ ਕੀਤੀ ਅਤੇ ਇਸ ਵੱਕਾਰੀ ਲੀਡਰਸ਼ਿਪ ਦੇ ਅਹੁਦੇ ਨੂੰ ਆਪਣੇ ਨਾਮ ਕੀਤਾ। ਇਹ ਪ੍ਰਾਪਤੀ ਦੀਪਤੀ ਦੇ ਸਪਸ਼ਟ ਸੰਕਲਪਾਂ, ਤਕਨੀਕੀ ਯੋਗਤਾਵਾਂ ਅਤੇ ਵਚਨਬੱਧਤਾ ਦਾ ਪ੍ਰਮਾਣ ਹੈ।ਇਹੀ ਕਾਰਨ ਹੈ ਕਿ 2018 ਵਿੱਚ ਗਰੁੱਪ ਦੀ ਸਥਾਪਨਾ ਤੋਂ ਬਾਅਦ ਸੀਜੀਸੀ ਸੀਓਈ ਲਾਂਡਰਾਂ ਤੋਂ ਦੂਜੀ ਮਹਿਲਾ ਜੀਡੀਜੀ ਮੁਖੀ ਬਣ ਗਈ ਹੈ।
ਇਸ ਤੋਂ ਪਹਿਲਾ ਸ਼੍ਰੀਯਾ ਡੋਗਰਾ ਜੋ ਕਿ 2023 ਵਿੱਚ ਇਸ ਅਹੁਦੇ ’ਤੇ ਬਿਰਾਜਮਾਨ ਸੀ।ਿਜ਼ਕਰਯੋਗ ਹੈ ਕਿ ਗੂਗਲ ਡਿਵੈਲਪਰ ਗਰੁੱਪ, ਜੋ ਪਹਿਲਾਂ ਗੂਗਲ ਡਿਵੈਲਪਰ ਸਟੂਡੈਂਟਸ ਕਲੱਬ (ਜੀਡੀਐੱਸਸੀ) ਵਜੋਂ ਜਾਣਿਆ ਜਾਂਦਾ ਸੀ, ਸੀਜੀਸੀ ਲਾਂਡਰਾ ਵਿਖੇ ਇੱਕ ਕੈਂਪਸ ਅਧਾਰਿਤ ਸਮੁਦਾਇ ਹੈ ਜੋ ਵਿਿਦਆਰਥੀਆਂ ਨੂੰ ਵਰਕਸ਼ਾਪਾਂ ਅਤੇ ਤਕਨੀਕੀ ਗੱਲਬਾਤ ਵਰਗੀਆਂ ਵਿਹਾਰਕ ਗਤੀਵਿਧੀਆਂ ਰਾਹੀਂ ਨਵੇਂ ਹੁਨਰ ਹਾਸਲ ਕਰਨ ਅਤੇ ਸਿਧਾਂਤਕ ਗਿਆਨ ਨੂੰ ਲਾਗੂ ਕਰਨ ਦੇ ਯੋਗ ਬਣਾਉਂਦਾ ਹੈ। ਜੀਡੀਜੀ ਮੁਖੀ ਦੇ ਰੂਪ ਵਿੱਚ ਦੀਪਤੀ ਨੂੰ ਆਪਣੇ ਸਾਥੀਆਂ ਖਾਸ ਤੌਰ ’ਤੇ ਵਿਿਦਆਰਥੀ ਡਿਵੈਲਪਰਾਂ ਨੂੰ ਮਾਰਗਦਰਸ਼ਨ ਕਰਨ ਅਤੇ ਉਨ੍ਹਾਂ ਦੇ ਭਾਈਚਾਰਿਆਂ ’ਤੇ ਸਕਾਰਾਤਮਕ ਪ੍ਰਭਾਵ ਪਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਲਈ ਸ਼ਕਤੀ ਪ੍ਰਦਾਨ ਕਰਨ ਦਾ ਕੰਮ ਸੌਂਪਿਆ ਜਾਵੇਗਾ। ਇਹ ਭੂਮਿਕਾ ਨਾ ਸਿਰਫ਼ ਉਸ ਨੂੰ ਇੱਕ ਵਿਅਕਤੀਗਤ ਤੌਰ ’ਤੇ ਵਧਣ ਵਿੱਚ ਮਦਦ ਕਰੇਗੀ ਸਗੋਂ ਤੇਜ਼ੀ ਨਾਲ ਵਿਕਸਤ ਹੋ ਰਹੇ ਡਿਵੈਲਪਰ ਈਕੋਸਿਸਟਮ ਵਿੱਚ ਯੋਗਦਾਨ ਪਾਉਣ ਵਿੱਚ ਵੀ ਮਦਦ ਕਰੇਗੀ। ਗੂਗਲ ਡਿਵੈਲਪਰ ਸਟੂਡੈਂਟ ਕਲੱਬ, ਜਿਸ ਨੂੰ ਹੁਣ ਗੂਗਲ ਡਿਵੈਲਪਰ ਗਰੁੱਪ (ਜੀਡੀਜੀ) ਵਜੋਂ ਜਾਣਿਆ ਜਾਂਦਾ ਹੈ, ਨੂੰ 2018 ਵਿੱਚ ਸੀਜੀਸੀ ਲਾਂਡਰਾ ਵਿਖੇ ਲਾਂਚ ਕੀਤਾ ਗਿਆ ਸੀ। ਜੀਡੀਐਸਸੀਜ਼ ਵਿਸ਼ਵੀ ਪੱਧਰ ’ਤੇ 100 ਤੋਂ ਵੱਧ ਦੇਸ਼ਾਂ ਵਿੱਚ ਮੌਜੂਦ ਹਨ ਅਤੇ ਦੁਨੀਆ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇਸ ਦੀਆਂ 2,100 ਤੋਂ ਜ਼ਿਆਦਾ ਸ਼ਾਖਾਵਾਂ ਮੌਜੂਦ ਹਨ।
No comments:
Post a Comment