SBP GROUP

SBP GROUP

Search This Blog

Total Pageviews

Wednesday, January 1, 2025

ਪੰਜਾਬ ਸਰਕਾਰ ਵੱਲੋਂ ਮੁਫ਼ਤ ਯੋਗਸ਼ਲਾਵਾਂ ਲੋਕਾਂ ਲਈ ਵੱਡਾ ਤੋਹਫਾ -ਐਸ.ਡੀ.ਐਮ. ਦਮਨਦੀਪ ਕੌਰ ਮੋਹਾਲੀ

ਇੱਕ ਯੋਗਾ ਕੋਚ ਵੱਲੋਂ ਦਿਨ ’ਚ ਘੱਟੋ-ਘੱਟ ਛੇ ਯੋਗਾ ਸੈਸ਼ਨ ਲਗਾਏ ਜਾਂਦੇ ਹਨ

 ਐੱਸ.ਏ.ਐੱਸ ਨਗਰ, 01 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਰੋਗ ਮੁਕਤ ਕਰਨ ਲਈ ਅਤੇ ਨਿਰੋਈ ਸਿਹਤ ਪ੍ਰਦਾਨ ਕਰਨ ਲਈ ਆਰੰਭੇ ਗਏ ਯਤਨਾਂ ਤਹਿਤ ‘ਸੀ ਐਮ ਦੀ ਯੋਗਸ਼ਾਲਾ’ ਤਹਿਤ ਜ਼ਿਲ੍ਹੇ ਦੇ ਲੋਕਾਂ ਨੂੰ ਤੰਦਰੁਸਤ ਜੀਵਨਸ਼ੈਲੀ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸ ਕੜੀ ਤਹਿਤ  ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਰੋਜ਼ਾਨਾ ਹੀ ਮਾਹਿਰ ਯੋਗਾ ਟ੍ਰੇਨਰਾਂ ਦੁਆਰਾ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ।

     ਇਹ ਜਾਣਕਾਰੀ ਦਿੰਦਿਆਂ ਐਸ.ਡੀ. ਐਮ ਮੋਹਾਲੀ ਦਮਨਦੀਪ ਕੌਰ ਨੇ ਦੱਸਿਆ ਕਿ ਮੋਹਾਲੀ ਸਬ ਡਵੀਜ਼ਨ ਦੇ ਵੱਖ- ਵੱਖ ਸ਼ਹਿਰਾਂ ਅਤੇ ਪਿੰਡਾਂ ਵਿਖੇ ਲੱਗ ਰਹੀਆਂ ‘ਸੀ ਐਮ ਦੀ ਯੋਗਸ਼ਾਲਾ’ ਕਲਾਸਾਂ ਤਹਿਤ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਯਤਨਸ਼ੀਲ ਹਨ।


     ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਲਈ ਮਾਹਿਰ ਯੋਗਾ ਕੋਚ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ਹਨ, ਜਿਨ੍ਹਾਂ ’ਚੋਂ ਯੋਗਾ ਟ੍ਰੇਨਰ ਦਿਵਿਆਂ ਵੱਲੋਂ ਨਯਾਂਗਾਓ ਮੋਹਾਲੀ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਜਿਨ੍ਹਾਂ ’ਚ ਉਨ੍ਹਾਂ ਵੱਲੋਂ ਸ਼ਿਵਾਲਿਕ ਵਿਹਾਰ ਨਯਾਂਗਾਓ ਵਿਖੇ ਪਹਿਲੀ ਕਲਾਸ ਸਵੇਰੇ 6:05 ਤੋਂ 7:05 ਵਜੇ, ਦੂਸਰੀ ਕਲਾਸ ਕਮਿਊਨਿਟੀ ਸੈਂਟਰ, ਟ੍ਰਿਬਿਊਨ ਕਾਲੋਨੀ, ਕਾਂਸਲ ਨਯਾਂਗਾਓ ਮੋਹਾਲੀ ਵਿਖੇ ਸੇਵੇਰੇ 10:30 ਤੋਂ 11:30 ਵਜੇ ਤੱਕ, ਤੀਜੀ ਕਲਾਸ ਬਿਨਸਰ ਮਹਾਂਦੇਵ ਮੰਦਿਰ, ਗੋਬਿੰਦ ਨਗਰ, ਨਯਾਂਗਾਓ ਮੋਹਾਲੀ ਵਿਖੇ ਦੁਪਿਹਰ 12 ਵਜੇ ਤੋਂ 1.00 ਵਜੇ ਤੱਕ, ਚੌਥੀ ਕਲਾਸ ਦੁਪਿਹਰ 1:15 ਤੋਂ 2.15 ਵਜੇ ਤੱਕ ਆਦਰਸ਼ ਨਗਰ ਨਯਾਂਗਾਓ ਮੋਹਾਲੀ ਵਿਖੇ, ਪੰਜਵੀਂ ਕਲਾਸ ਰੋਜ਼ ਪਬਲਿਕ ਸਕੂਲ ਆਦਰਸ਼ ਨਗਰ ਨਯਾਂਗਾਓ ਮੋਹਾਲੀ ਵਿਖੇ ਸ਼ਾਮ ਨੂੰ 3:45 ਤੋਂ 4:45 ਵਜੇ ਤੱਕ ਅਤੇ ਛੇਵੀਂ ਕਲਾਸ ਸ਼ਿਵਾਲਿਕ ਵਿਹਾਰ, ਨਯਾਂਗਾਓ ਮੋਹਾਲੀ ਵਿਖੇ ਸ਼ਾਮ 5:00 ਤੋਂ  6:00 ਵਜੇ ਤੱਕ ਲਗਾਈ ਜਾਂਦੀ ਹੈ, ਜਿੱਥੇ ਬਿਨਾਂ ਕੋਈ ਫ਼ੀਸ ਲਿਆ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ।

     ‘ਸੀ ਐਮ ਦੀ ਯੋਗਸ਼ਾਲਾ’ ਦੀ ਟ੍ਰੇਨਰ ਦਿਵਿਆਂ ਨੇ ਦੱਸਿਆ ਕਿ ਯੋਗਾ ਕਲਾਸਾਂ ਸਵੇਰੇ 6:05 ਵਜੇ ਤੋਂ ਸ਼ੁਰੂ ਕਰਕੇ ਸ਼ਾਮ 6:00 ਵਜੇ ਤੱਕ ਚਲਾਈਆਂ ਜਾਂਦੀਆਂ ਹਨ। ਯੋਗਾ ਸੈਸ਼ਨਾਂ ਦਾ ਸਮਾਂ ਲੋਕਾਂ ਦੀਆਂ ਸਹੂਲਤ ਅਨੁਸਾਰ ਲਚਕਦਾਰ ਰੱਖਿਆ ਜਾਂਦਾ ਹੈ ਤਾਂ ਜੋ ਜਿਹੜਾ ਸਮਾਂ ਉਨ੍ਹਾਂ ਦੇ ਬੈਚ ਨੂੰ ਢੁਕਵਾਂ ਲੱਗਦਾ ਹੋਵੇ, ਉਸ ਮੁਤਾਬਕ ਹੀ ਕੋਚ ਨੂੰ ਬੁਲਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਔਸਤਨ ਇੱਕ ਕੋਚ ਦਿਨ ’ਚ ਘੱਟੋ-ਘੱਟ ਪੰਜ ਤੋਂ ਛੇ ਯੋਗਾ ਸੈਸ਼ਨ ਲਾਉਂਦਾ ਹੈ।

   ਉਨ੍ਹਾਂ ਦੱਸਿਆਂ ਕਿ ਯੋਗ ਦੇ ਸਰੀਰ ਨੂੰ ਅਣਗਿਣਤ ਲਾਭ ਹਨ ਜੋ ਕਿਸੇ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰਦੇ ਹਨ।

ਯੋਗਾ ਅਭਿਆਸ ਦਿਮਾਗ ਦੇ ਕੰਮ ਨੂੰ ਸੁਧਾਰਦਾ ਹੈ, ਤਣਾਅ ਨੂੰ ਘੱਟ ਕਰਦਾ ਹੈ,

ਮਨੁੱਖ ਦੇ  ਸਰੀਰ ਦੀ ਲਚਕਤਾ ਵਧਾਉਂਦਾ ਹੈ, ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ,

 ਫੇਫੜਿਆਂ ਦੀ ਸਮਰੱਥਾ ਵਿੱਚ ਸੁਧਾਰ ਕਰਦਾ ਹੈ, ਚਿੰਤਾ ਦੂਰ ਕਰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਲਗਾਤਾਰ ਯੋਗ ਅਭਿਆਸ ਨਾਲ

 ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟਦਾ ਹੈ। ਯੋਗ ਕੇਵਲ ਸਰੀਰਕ ਅਭਿਆਸ ਨਹੀਂ ਬਲਕਿ ਸਾਡੀ ਖਰਾਬ ਜੀਵਨ ਸ਼ੈਲੀ ਨੂੰ ਠੀਕ ਕਰਨ ਦਾ ਕਾਰਗਰ ਢੰਗ ਵੀ ਹੈ। 

 ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰੇਕ ਸੈਸ਼ਨ ਵਿੱਚ ਘੱਟੋ-ਘੱਟ 25 ਵਿਅਕਤੀਆਂ ਦਾ ਦਾਖਲਾ ਲਾਜ਼ਮੀ ਹੈ ਅਤੇ ਯੋਗਾ ਸੈਸ਼ਨਾਂ ਵਿੱਚ ਭਾਗ ਲੈਣ ਲਈ ਆਉਣ ਵਾਲੇ ਪ੍ਰਤੀਭਾਗੀਆਂ ਦਾ ਮਾਰਗਦਰਸ਼ਨ ਕਰਨ ਲਈ ਜ਼ਿਲ੍ਹੇ ਵਿੱਚ ਯੋਗਾ ਕੋਚ ਉਪਲਬਧ ਹਨ। ਲੋਕ ਇਹਨਾਂ ਸੈਸ਼ਨਾਂ ਵਿੱਚ ਸਵੈ-ਇੱਛਾ ਨਾਲ ਭਾਗ ਲੈ ਰਹੇ ਹਨ। ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 'ਤੇ ਸੰਪਰਕ ਕਰ ਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ 'ਤੇ ਕਾਲ/ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ। ਲੋਕ ਮੁਫਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਟੋਲ-ਫਰੀ ਨੰਬਰ 7669 400 500 ਡਾਇਲ ਕਰ ਸਕਦੇ ਹਨ।

No comments:


Wikipedia

Search results

Powered By Blogger