ਸਾਹਿਬਜਾਦਾ ਅਜੀਤ ਸਿੰਘ ਨਗਰ, 8 ਅਕਤੂਬਰ : ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੀਆਂ ਹਦਾਇਤਾਂ ਤੇ ਅੱਜ ਨਸ਼ਾ ਮੁਕਤੀ ਕੇਂਦਰ ਸੈਕਟਰ 66 ਮੋਹਾਲੀ ਦੇ ਮਰੀਜ਼ਾਂ ਨੂੰ ਹਾਈਜੀਨ ਕਿੱਟਾਂ ਦੀ ਵੰਡ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ ਨੇ ਦੱਸਿਆ ਕਿ ਇਹਨਾਂ ਕਿੱਟਾਂ ਵਿੱਚ ਪਰਫ਼ਯੂਮ, ਕੰਘੀ, ਟੂਥਬੁਰਸ਼, ਵਾਲਾਂ ਦਾ ਸ਼ੈਂਪੂ, ਟੈਲਕਮ ਪਾਊਡਰ, ਟੂਥ ਪੇਸਟ
ਕੱਪੜੇ ਧੋਣ ਵਾਲੀ ਸਾਬਣ, ਬਾਡੀ ਲੋਸ਼ਨ, ਪੈਕਿੰਗ ਪਾਊਚ ਅਤੇ ਸਾਬਣ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਅੱਜ 50 ਕਿੱਟਾਂ ਦੀ ਵੰਡ ਕੀਤੀ ਗਈ ਜਦਕਿ ਕੁਝ ਦਿਨ ਪਹਿਲਾਂ 100 ਕਿੱਟਾਂ ਦੀ ਵੰਡ ਕੀਤੀ ਗਈ ਸੀ। ਇਨ੍ਹਾਂ ਕਿੱਟਾਂ ਦਾ ਮਨੋਰਥ ਇਨ੍ਹਾਂ ਮਰੀਜ਼ਾਂ ਨੂੰ ਆਪਣੀ ਸਾਫ-ਸਫਾਈ ਲਈ ਪਾਬੰਦ ਬਣਾਉਣਾ ਹੈ ਤਾਂ ਜੋ ਉਹ ਨਸ਼ੇ ਤੋਂ ਮੁਕਤੀ ਪਾਉਣ ਦੇ ਨਾਲ ਨਾਲ ਆਪਣੇ ਸਰੀਰ ਦੀ ਸਫਾਈ ਦਾ ਵੀ ਖਿਆਲ ਰੱਖਣ।


No comments:
Post a Comment