ਖਰੜ ,ਐਸ.ਏ.ਐਸ ਨਗਰ, 23 ਜੂਨ : ਸ੍ਰੀ ਹਿਮਾਸ਼ੂ ਜੈਨ, ਆਈ.ਏ.ਐਸ, ਉਪ ਮੰਡਲ ਮੈਜਿਸਟਰੇਟ, ਖਰੜ ਜੀ ਦੀ ਅਗਵਾਈ ਹੇਠ ਨਗਰ ਕੌਸਲ ਅਤੇ ਸਮਾਜ ਸੁਰੱਖਸ਼ਨ ਸਮਿਤੀ, ਐਨ.ਜੀ.ਓ ਵੱਲੋਂ ਸਾਂਝੇ ਤੌਰ ਤੇ “ਸ਼ਹਿਰ ਦੇ ਕੂੜੇ ਦੀ ਮੈਨੇਜਮੈਂਟ ਵਿੱਚ ਸ਼ਹਿਰ ਵਾਸੀਆ ਦਾ ਕੀ ਯੋਗਦਾਨ” ਸਬੰਧੀ ਇਕ ਨਿਵੇਕਲੀ ਪਹਿਲ ਕੀਤੀ ਗਈ ਹੈ। ਜਿਸ ਤਹਿਤ ਅਮਿਤ ਚਾਂਦਪੂਰੀ ਅਤੇ ਕਾਰਮਲ ਕਾਨਵੇਟ ਸਕੂਲ ਦੀ ਵਿਦਿਆਰਥਣ ਖੁਸ਼ੀ ਸ਼ਰਮਾ ਦੀ ਟੀਮ ਵੱਲੋਂ ਸ਼ਹਿਰ ਦੇ ਬੱਲਕ ਵੇਸਟ ਜਨਰੇਟਰ ਨਾਲ ਕੂੜੇ ਦੀ ਨਿਪਟਾਰਨ ਸਬੰਧੀ ਬਹੁਤ ਵਧੀਆ ਨੁਕਤੇ ਸਾਂਝੇ ਕੀਤੇ ਗਏ।
ਇਸ ਵਾਰਕਸ਼ਾਪ ਵਿੱਚ ਪ੍ਰਬੰਧਕਾਂ ਵੱਲੋਂ ਸ਼ਹਿਰ ਵਾਸੀਆ ਨੂੰ ਅਜਿਹੀਆਂ ਵਿਧੀਆ ਦੱਸੀਆ ਗਈਆ ਜਿਸ ਨੂੰ ਵਿਅਕਤੀਗਤ ਪੱਧਰ ਉੱਤੇ ਅਪਨਾਉਣ ਨਾਲ ਸ਼ਹਿਰ ਨੂੰ ਕੂੜਾ ਰਹਿਤ ਕਰਨ ਵਿੱਚ ਮਦਦ ਮਿਲੇਗੀ। ਇਸ ਵਾਕਰਸ਼ਾਪ ਵਿੱਚ ਸ਼ਹਿਰ ਦੇ ਬੱਲਕ ਵੇਸਟ ਜਨਰੇਟਰਾਂ ਵੱਲੋਂ ਉਤਸ਼ਾਹ ਨਾਲ ਵਿਚਾਰ ਵਟਾਦਰਾ ਕੀਤਾ ਗਿਆ।
ਅੰਤ ਵਿੱਚ ਕਾਰਜ ਸਾਧਕ ਅਫਸਰ ਜੀ ਵੱਲੋਂ ਭਵਿੱਖ ਵਿੱਚ ਅਜਿਹੇ ਸੈਮੀਨਾਰ ਅਤੇ ਵਾਰਕਸ਼ਾਪਾਂ ਕੌਸਲ, ਐਨ.ਜੀ.ਓ ਅਤੇ ਸ਼ਹਿਰ ਵਾਸੀਆਂ ਨਾਲ ਇਕੱਠੇ ਮਿਲ ਕੇ ਕਰਵਾਉਣ ਦੀ ਯੋਜਨਾ ਬਣਾਈ ਗਈ ਤਾਂ ਜੋ ਸ਼ਹਿਰ ਦਾ ਸੰਪੂਰਨ ਵਿਕਾਸ ਵਿੱਚ ਸ਼ਹਿਰ ਵਾਸੀਆਂ ਦਾ ਯੋਗਦਾਨ ਵੱਧ ਸਕੇ।



No comments:
Post a Comment