ਮੋਹਾਲੀ, 25 ਜੂਨ-: ਜ਼ਿਲ•ਾ ਮੋਹਾਲੀ ਦੀ ਤਹਿਸੀਲ ਡੇਰਾਬੱਸੀ ਸਥਿਤ ਜੀ.ਬੀ.ਪੀ. ਰੋਜ਼ਵੁੱਡ ਅਸਟੇਟ ਦੇ ਵਸਨੀਕ ਮੁਨੀਸ਼ ਮਾਧਵ ਨੇ ਫਗਵਾੜਾ ਸ਼ਹਿਰ ਨਿਵਾਸੀ ਇੱਕ ਕਥਿਤ ਸਮਾਜ ਸੇਵੀ ਵਿਅਕਤੀ ਸੁਰਿੰਦਰ ਮਿੱਤਲ ਵੱਲੋਂ ਉਸ ਨੂੰ ਲਗਾਤਾਰ ਬਲੈਕਮੇਲਿੰਗ ਕਰਕੇ ਲੱਖਾਂ ਰੁਪਏ ਠੱਗਣ ਦੇ ਦੋਸ਼ ਲਗਾਏ ਹਨ। ਇਸ ਵਿਅਕਤੀ ਖਿਲਾਫ਼ ਉਸ ਨੇ ਲਿਖਤੀ ਸ਼ਿਕਾਇਤ ਅੱਜ ਐਸ.ਐਸ.ਪੀ. ਮੋਹਾਲੀ ਨੂੰ ਦੇ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਵਾਪਿਸ ਪਰਤਿਆ ਸੀ। ਉਸ ਦਾ ਆਪਣੀ ਪਤਨੀ ਨਾਲ ਮੈਟਰੀਮੋਨੀਅਲ ਝਗੜਾ ਚੱਲਦਾ ਸੀ। ਸੰਨ 2014 ਵਿੱਚ ਉਸ ਦੀ ਮੁਲਾਕਾਤ ਸ਼ੋਸ਼ਲ ਮੀਡੀਆ ਰਾਹੀਂ ਸੁਰਿੰਦਰ ਮਿੱਤਲ ਨਾਲ ਹੋਈ ਜੋ ਕਿ ਖ਼ੁਦ ਨੂੰ ਬਹੁਤ ਹੀ ਰਸੂਖਦਾਰ, ਸਮਾਜ ਸੇਵੀ ਅਤੇ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਜਲੰਧਰ ਦਾ ਪ੍ਰੀਜ਼ਾਈਡਿੰਗ ਅਫ਼ਸਰ ਦੱਸਦਾ ਸੀ। ਇੱਥੋਂ ਤੱਕ ਕਿ ਖ਼ੁਦ ਇੱਕ ਨੀਲੀ ਬੱਤੀ ਵਾਲੀ ਕਾਰ ਵਿੱਚ ਘੁੰਮਦਾ ਸੀ। ਮਿੱਤਲ ਨੇ ਉਸ ਦੀ ਕੇਸ ਵਿੱਚ ਮੱਦਦ ਕਰਨ ਦੇ ਨਾਂ ਉਤੇ ਵਾਰੋ ਵਾਰੀ ਕਰਕੇ ਤਿੰਨ ਲੱਖ ਰੁਪਏ ਦੇ ਕਰੀਬ ਲੈ ਲਏ ਪ੍ਰੰਤੂ ਉਸ ਦੇ ਕੇਸ ਵਿੱਚ ਕੋਈ ਮੱਦਦ ਨਾ ਕੀਤੀ। ਹੁਣ ਜਦੋਂ ਕੇਸ ਖ਼ਤਮ ਹੋਣ ਉਪਰੰਤ ਉਸ ਨੇ ਆਪਣੇ ਪੈਸੇ ਵਾਪਿਸ ਮੰਗਣੇ ਸ਼ੁਰੂ ਕੀਤੇ ਤਾਂ ਮਿੱਤਲ ਨੇ ਫੇਸਬੁੱਕ ਉਤੇ ਉਸ ਦੀ ਫੋਟੋ ਅਤੇ ਨਾਂ ਦਾ ਗਲਤ ਇਸਤੇਮਾਲ ਕਰਕੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਆਪਣੀ ਉੱਚੀ ਪਹੁੰਚ ਹੋਣ ਦਾ ਡਰਾਵਾ ਦੇ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ।
ਮੁਨੀਸ਼ ਮਾਧਵ ਨੇ ਦੱਸਿਆ ਕਿ ਸੁਰਿੰਦਰ ਮਿੱਤਲ ਨੇ ਉਸ ਨੂੰ ਇਹ ਵੀ ਦੱਸਿਆ ਸੀ ਕਿ ਉਹ ਪੰਜਾਬ ਪੁਲੀਸ ਦੇ ਆਈ.ਪੀ.ਐਸ. ਅਫ਼ਸਰ ਰਾਕੇਸ਼ ਕੁਮਾਰ ਅਗਰਵਾਲ ਉਲਝਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਰਾਧੇ ਮਾਂ ਤੇ ਹਰਭਜਨ ਸਿੰਘ ਕ੍ਰਿਕਟਰ ਨੂੰ ਵੀ ਬਲੈਕਮੇਲਿੰਗ ਕਰਕੇ ਕਰੋੜਾਂ ਰੁਪਏ ਲੈਣ ਦੀ ਤਿਆਰੀ ਵਿੱਚ ਹੈ। ਆਪਣੇ ਇਨ•ਾਂ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਉਹ ਉਸ ਦੀ ਫੋਟੋ ਤੇ ਨਾਂ ਵੀ ਫੇਸਬੁੱਕ ਉਤੇ ਗਲਤ ਇਸਤੇਮਾਲ ਕਰ ਰਿਹਾ ਹੈ।
ਇਸ ਸਬੰਧ ਵਿੱਚ ਸੰਪਰਕ ਕਰਨ 'ਤੇ ਸੁਰਿੰਦਰ ਮਿੱਤਲ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੁਨੀਸ਼ ਮਾਧਵ ਨਾਂ ਦਾ ਇਹ ਵਿਅਕਤੀ ਬਿਲਕੁਲ ਝੂਠ ਬੋਲ ਰਿਹਾ ਹੈ ਅਤੇ ਇਹ ਵਿਅਕਤੀ ਜਲੰਧਰੋਂ ਛਪਦੇ ਇੱਕ ਹਿੰਦੀ ਅਖ਼ਬਾਰ ਅਤੇ ਇੱਕ ਆਈ.ਪੀ.ਐਸ. ਪੁਲੀਸ ਅਫ਼ਸਰ ਦਾ ਮੋਹਰਾ ਬਣ ਕੇ ਕੰਮ ਕਰ ਰਿਹਾ ਹੈ ਅਤੇ ਗਲਤ ਦੋਸ਼ ਲਗਾ ਰਿਹਾ ਹੈ।
No comments:
Post a Comment