SBP GROUP

SBP GROUP

Search This Blog

Total Pageviews

ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਤੋਂ ਇਲਾਵਾ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਪ੍ਰਤੀ ਕਰ ਰਹੇ ਜਾਗਰੂਕ

ਐਸ ਏ ਐਸ ਨਗਰ, ਜੂਨ 30 : ਮਿਸ਼ਨ ਫਤਿਹ ਮੁਹਿੰਮ ਦਾ ਸਮੁੱਚੇ ਸੂਬੇ ਵਿੱਚ ਚੌਤਰਫਾ ਪਸਾਰਾ ਹੋ ਰਿਹਾ ਹੈ ਅਤੇ ਸਾਰੇ ਵਿਭਾਗ ਸਾਂਝੇ ਤੌਰ 'ਤੇ ਇਹ ਯਤਨ ਕਰ ਰਹੇ ਹਨ ਕਿ ਸਿਹਤ ਵਿਭਾਗ ਦੁਆਰਾ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਕੀਤੇ ਜਰੂਰੀ ਦਿਸ਼ਾ ਨਿਰਦੇਸ਼ ਹੇਠਲੇ ਪੱਧਰ 'ਤੇ ਲਾਗੂ ਕਰਨੇ ਯਕੀਨੀ ਬਣਾਏ ਜਾਣ। 

ਜਿਲੇ ਵਿੱਚ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਹੁਕਮਾਂ ਤਹਿਤ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ। ਮੂਹਰਲੀ ਕਤਾਰ ਦੇ ਵਿਭਾਗਾਂ ਜਿਵੇਂ ਕਿ ਪੁਲਿਸ ਅਤੇ ਸਿਹਤ ਤੋਂ ਇਲਾਵਾ ਹੁਣ ਖੇਡ ਵਿਭਾਗ ਵੀ ਮੈਦਾਨ ਵਿੱਚ ਨਿੱਤਰ ਪਿਆ ਹੈ। 

ਜਿਲੇ ਵਿੱਚ ਵੱਖੋ ਵੱਖ ਖੇਡਾਂ ਦੇ 25 ਕੋਚਾਂ ਦੁਆਰਾ 230 ਉੱਭਰਦੇ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਦੇ ਚਲਦਿਆਂ ਆਨਲਾਈਨ ਰੂਪ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ। 

ਅਥਲੈਟਿਕਸ ਦੇ 1 ਕੋਚ ਵੱਲੋਂ 35, ਬਾਸਕਟਬਾਲ ਦੇ 2 ਕੋਚਾਂ ਵੱਲੋਂ 16, ਜਿਮਨਾਸਟਿਕਸ ਦੇ 3 ਕੋਚਾਂ ਵੱਲੋਂ 26, ਹੈਂਡਬਾਲ ਦੇ 3 ਕੋਚਾਂ ਵੱਲੋਂ 15, ਟੇਬਲ ਟੈਨਿਸ ਦੇ 1 ਕੋਚ ਵੱਲੋਂ 10, ਫੁੱਟਬਾਲ ਦੇ 2 ਕੋਚਾਂ ਵੱਲੋਂ 45, ਕੁਸ਼ਤੀ ਦੇ 2 ਕੋਚਾਂ ਵੱਲੋਂ 10, ਵੇਟਲਿਫਟਿੰਗ ਦੇ 2 ਕੋਚਾਂ ਵੱਲੋਂ 15, ਤੈਰਾਕੀ ਦੇ 2 ਕੋਚਾਂ ਵੱਲੋਂ 18, ਨਿਸ਼ਾਨੇਬਾਜ਼ੀ ਦੇ 1 ਕੋਚ ਵੱਲੋਂ 5, ਸਕੇਟਿੰਗ ਦੇ 1 ਕੋਚ ਵੱਲੋਂ 10, ਵਾਲੀਬਾਲ ਦੇ 2 ਕੋਚਾਂ ਵੱਲੋਂ 15 ਅਤੇ ਹਾਕੀ ਦੇ 3 ਕੋਚਾਂ ਵੱਲੋਂ 10 ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। 

ਇਹ ਕੋਚ ਆਪਣੇ ਖਿਡਾਰੀਆਂ ਨੂੰ ਆਪੋ ਆਪਣੀ ਖੇਡ ਦੀ ਤਕਨੀਕੀ ਜਾਣਕਾਰੀ ਦੇਣ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਜਿਵੇਂ ਕਿ ਘਰਾਂ ਤੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ ਪਾਉਣਾ, ਸਾਬਣ ਅਤੇ ਸੈਨੇਟਾਈਜ਼ਰ ਨਾਲ 20 ਸੈਕਿੰਡ ਤੱਕ ਵਾਰ ਵਾਰ ਹੱਥ ਧੋਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਆਦਿ ਬਾਰੇ ਵੀ ਜਾਗਰੂਕ ਕਰ ਰਹੇ ਹਨ। 

No comments:


Wikipedia

Search results

Powered By Blogger