ਐਸ.ਏ.ਐਸ. ਨਗਰ, ਗੁਰਪ੍ਰੀਤ ਸਿੰਘ ਕਾਂਸਲ 06 ਅਪਰੈਲ : ਲਗਪਗ ਡੇਢ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਅਖ਼ੀਰ ਮੁਹਾਲੀ ਸ਼ਹਿਰ ਵਾਸੀਆਂ ਨੂੰ ਨਵਾਂ ਮੇਅਰ ਮਿਲਣ ਦੀ ਉਮੀਦ ਜਾਗ ਗਈ ।14ਫਰਵਰੀ ਨੂੰ ਹੋਈਆਂ ਚੋਣਾਂ ਤੋਂ ਬਾਅਦ ਮੇਅਰ ਦੀ ਚੋਣ ਨੂੰ ਲੈ ਕੇ ਅਟਕਲਾਂ ਦਾ ਬਜ਼ਾਰ ਗਰਮ ਸੀ ।ਭਾਵੇਂ ਕਿ ਮੀਡੀਆ ਨੇ ਤਾਂ ਚੋਣਾਂ ਤੋਂ ਪਹਿਲਾਂ ਸੀ ਜੀਤੀ ਸਿੱਧੂ ਨੂੰ ਮੇਅਰ ਕਰਾਰ ਦੇ ਦਿੱਤਾ ਸੀ ਪਰ ਕਾਂਗਰਸ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਮੱਤਭੇਦ ਸਨ ,ਇਸ ਲਈ ਨਵੇਂ ਕੌਂਸਲਰਾਂ ਦਾ ਨੋਟੀਫਿਕੇਸ਼ਨ ਬਹੁਤ ਦੇਰੀ ਨਾਲ ਹੋਇਆ ਅਤੇ ਰਾਖਵਾਂਕਰਨ ਸਬੰਧੀ ਵੀ ਫੈਸਲਾ ਲੈਣ ਵਿਚ ਦੇਰੀ ਹੋਈ
ਹੁਣ ਨਵੇਂ ਕੌਂਸਲਰਾਂ ਦੇ ਨੋਟੀਫਿਕੇਸ਼ਨ ਅਤੇ ਰਾਖਵਾਂਕਰਨ ਸਬੰਧੀ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਤੋਂ ਤੁਰੰਤ ਬਾਅਦ ਰੋਪੜ ਦੇ ਮੰਡਲ ਕਮਿਸ਼ਨਰ ਨੇ ਅੱਠ ਅਪਰੈਲ ਨੂੰ ਮੇਅਰ ਦੀ ਚੋਣ ਕਰਾਉਣ ਦਾ ਫ਼ੈਸਲਾ ਕੀਤਾ ਹੈ ।ਅੱਠ ਅਪਰੈਲ ਨੂੰ ਬਾਅਦ ਦੁਪਹਿਰ ਤਿੰਨ ਵਜੇ ਮਿਉਂਸਪਲ ਭਵਨ ਵਿੱਚ ਨਵੇਂ ਬਣੇ ਕੌਂਸਲਰਾਂ ਦੀ ਮੀਟਿੰਗ ਸੱਦੀ ਹੈ ।ਮੀਟਿੰਗ ਵਿੱਚ ਪਹਿਲਾਂ ਨਵੇਂ ਬਣੇ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਏਗੀ ਅਤੇ ਉਸ ਤੋਂ ਬਾਅਦ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਏਗੀ ।
No comments:
Post a Comment