SBP GROUP

SBP GROUP

Search This Blog

Total Pageviews

ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ 108 ਲੱਖ 47 ਹਜ਼ਾਰ ਰੁਪਏ ਨਾਲ ਹੋਣ ਵਾਲੇ ਕਾਰਜ਼ਾਂ ਦੀ ਕਰਵਾਈ ਰਸਮੀ ਸ਼ੁਰੂਆਤ

 ਐਸ.ਏ.ਐਸ ਨਗਰ,19 ਨਵੰਬਰ :  ਐਸ.ਏ.ਐਸ ਨਗਰ  ਦੇ ਸ਼ਹਿਰੀ ਅਤੇ ਦਿਹਾਤੀ ਖੇਤਰ  ਵਿੱਚ ਜੰਗੀ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ  ਨੇ ਸ਼ਹਿਰ ਦੇ  ਵੱਖ ਵੱਖ ਫੇਜ਼ਾਂ ਵਿੱਚ 108 ਲੱਖ 47 ਹਜ਼ਾਰ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜ਼ਾਂ ਦੀ ਰਸਮੀ ਸ਼ੁਰੂਆਤ ਕਰਵਾਉਣ ਉਪਰੰਤ ਗੱਲਬਾਤ ਕਰਦਿਆਂ ਕੀਤਾ। 


ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਐਸ.ਏ.ਐਸ ਨਗਰ ਸ਼ਹਿਰ ਚ ਬਣਾਈਆਂ ਹੋਈਆਂ ਰਿਹਾਇਸ਼ੀ ਸੋਸਾਇਟੀਆਂ ਦੇ ਅੰਦਰੂਨੀ ਵਿਕਾਸ ਦੀ ਕਾਇਆ ਕਲਪ ਕਰਨ ਤੇ 04 ਕਰੋੜ 40 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ  ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਸੋਸਾਇਟੀਆਂ ਦੀ ਮਲਕੀਅਤ ਨੂੰ ਨਿੱਜੀ ਦਸਦੇ ਹੋਏ ਵਿਕਾਸ ਕਾਰਜ਼ਾਂ ਤੋਂ ਮੂੰਹ ਮੋੜ ਰੱਖਿਆ । ਉਨ੍ਹਾਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਆਵਾਜ਼ ਬੁਲੰਦ ਕੀਤੀ ਕਿ ਜਦੋਂ ਸੋਸਾਇਟੀਆਂ ਦੇ ਵਸਨੀਕਾਂ ਵੱਲੋਂ ਹਰ ਤਰ੍ਹਾਂ ਦਾ ਟੈਕਸ ਅਦਾ ਕੀਤਾ ਜਾਂਦਾ ਹੈ ਤਾਂ ਫਿਰ ਸਰਕਾਰ ਵੱਲੋਂ ਵਿਕਾਸ ਤੇ ਖਰਚ ਕਿਉਂ ਨਹੀਂ । ਆਖਰ ਉਹ ( ਸ. ਸਿੱਧੂ) ਆਪਣੇ ਮਿਸ਼ਨ ਵਿੱਚ ਕਾਮਯਾਬ ਹੋਏ ਅਤੇ  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੋਸਾਇਟੀਆਂ ਦੇ ਅੰਦਰੂਨੀ ਵਿਕਾਸ ਕਾਰਜ ਸਰਕਾਰੀ ਖਰਚ ਤੇ ਕਰਨ ਨੂੰ ਪ੍ਰਵਾਨ ਕੀਤਾ । ਹੁਣ ਸੋਸਾਇਟੀਆਂ ਦੇ ਅੰਦਰੂਨੀ ਵਿਕਾਸ ਕਾਰਜ਼ ਨਗਰ ਨਿਗਮ ਰਾਹੀਂ ਜੰਗੀ ਪੱਧਰ ਤੇ ਚਲ ਰਹੇ ਹਨ। ਜਿਸ ਲਈ ਉਨ੍ਹਾਂ ਵੱਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਵੀ ਕੀਤਾ। 
                ਸ. ਸਿੱਧੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ 108 ਲੱਖ 47 ਹਜ਼ਾਰ ਰੁਪਏ ਦੇ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ ਹੈ । ਜਿਸ ਵਿੱਚ 11 ਲੱਖ 97 ਹਜ਼ਾਰ ਰੁਪਏ ਦੀ ਲਗਾਤ ਨਾਲ ਫੇਜ਼ -11 ਵਿਖੇ ਪਾਲਿਕਾ ਮਾਰਕੀਟ ਦਾ ਆਰ.ਸੀ.ਸੀ. ਛੱਜਾ ਦੀ ਉਸਾਰੀ ਅਤੇ ਫਰਸ਼ ਤੇ ਪੱਥਰ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ । ਬਾਬਾ ਦੀਪ ਸਿੰਘ ਨਗਰ , ਰੈਜ਼ੀਡੈਂਟ ਵੈਲਫੇਅਰ ਸੋਸਾਇਟੀ ਪਿੰਡ ਸੁਹਾਣਾ ਵਿਖੇ  32 ਲੱਖ 10 ਹਜ਼ਾਰ ਰੁਪਏ  ਦੀ ਲਾਗਤ ਨਾਲ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ । ਮੁੰਡੀ ਕੰਪਲੈਕਸ ਸੈਕਟਰ 70 ਵਿਖੇ ਪੇਵਰ ਬਲਾਕ, ਮੇਨ ਹੋਲ ਦੀ ਮੁਰੰਮਤ ਅਤੇ ਸਿਵਰ ਦੀ ਸਾਫ ਸਫਾਈ ਦਾ ਕੰਮ 37 ਲੱਖ 27 ਹਜ਼ਾਰ ਰੁਪਏ ਦੀ ਲਗਾਤ ਨਾਲ ਅਤੇ ਸੈਕਟਰ 71 ਦੇ ਵਾਰਡ ਨੰਬਰ 44 ਵਿਖੇ ਪੇਵਰ ਬਲਾਕ ਅਤੇ ਪਾਰਕਾਂ ਦੇ ਵਿਕਾਸ ਕਾਰਜ 27 ਲੱਖ 13 ਹਜ਼ਾਰ ਰੁਪਏ ਦੀ ਲਗਾਤ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਈ ।   
               ਇਸ ਤੋਂ ਪਹਿਲਾਂ ਸ. ਸਿੱਧੂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਡਿਵ-19 ਦੇ ਰੂਪ ਵਿੱਚ ਸਾਨੂੰ ਸਭਨਾਂ ਨੂੰ ਇੱਕ ਘਾਤਕ ਮਹਾਂਮਾਰੀ ਦਾ ਸਾਹਮਣਾ ਕਰਨਾ ਪਿਆ ਅਤੇ ਪੰਜਾਬ ਸਰਕਾਰ ਜਿਥੇ ਇੱਕ ਪਾਸੇ ਕੋਰੋਨਾ ਪ੍ਰਕੋਪ ਦਾ ਖਾਤਮਾ ਕਰਨ ਵਿੱਚ ਜੁਟੀ ਹੋਈ ਹੈ ਉਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਰਾਜ ਦਾ ਸਰਵਪੱਖੀ ਵਿਕਾਸ ਵੀ ਜੰਗੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਹਮੇਸ਼ਾਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦਾ ਖਾਤਮਾ ਕਰਨ ਲਈ ਬਿਨਾਂ ਕਿਸੇ ਕੰਮ ਜਾਂ ਐਮਰਜੰਸੀ ਤੋਂ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲਣ ਅਤੇ ਜੇਕਰ ਬਾਹਰ ਜਾਣਾ ਪੈਂਦਾ ਹੈ ਤਾਂ ਆਪਣਾ ਨੱਕ ਤੇ ਮੂੰਹ ਰੁਮਾਲ ਜਾਂ ਮਾਸਕ ਨਾਲ ਢੱਕ ਕੇ ਰੱਖਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਖਾਤਮੇ ਲਈ ਚਲਾਏ ਗਏ ਮਿਸ਼ਨ ਫ਼ਤਿਹ ਵਿੱਚ ਫਰੰਟ ਲਾਈਨ 'ਤੇ ਕੰਮ ਕਰ ਰਹੇ ਕੋਰੋਨਾ ਯੋਧਿਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ ।
ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕਮਿਸ਼ਨਰ ਨਗਰ ਨਿਗਮ ਡਾਕਟਰ ਕਮਲ ਕੁਮਾਰ ਗਰਗ, ਮੁੱਖ ਇੰਜਨੀਅਰ ਸਥਾਨਕ ਸਰਕਾਰ ਵਿਭਾਗ ਮੁਕੇਸ਼ ਗਰਗ, ਐਕਸੀਨ ਨਰਿੰਦਰ ਸਿੰਘ ਦਾਲਮ , ਐਕਸੀਅਨ ਅਪਨੀਤ ਕੌਰ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਪ ਜੈਨ,  ਸੀਨੀਅਰ ਕਾਂਗਰਸੀ ਆਗੂ ਸ੍ਰ. ਕੁਲਜੀਤ ਸਿੰਘ ਬੇਦੀ, ਜਸਬੀਰ ਸਿੰਘ ਮਾਣਕੂ, ਅਮਰੀਕ ਸਿੰਘ ਸੋਮਲ, ਸੁਰਿੰਦਰ ਰਾਜਪੂਤ, (ਸਾਰੇ ਸਾਬਕਾ ਕੌਸਲਰ), ਨਰਪਿੰਦਰ ਸਿੰਘ ਰੰਗੀ, ਪ੍ਰਧਾਨ ਪਾਲਿਕਾ ਮਾਰਕੀਟ ਐਸੋਸੀਏਸ਼ਨ ਫੇਜ਼-11 ਪ੍ਰਮੋਦ ਮਿਸ਼ਰਾ, ਪਵਨ ਜਗਵੰਦਾ, ਸੋਹਣ ਲਾਲ,  ਜਸਵਿੰਦਰ ਸ਼ਰਮਾ, ਕੁਲਵੰਤ ਸਿੰਘ ਕਲੇਰ, ਬਲਬੀਰ ਸਿੰਘ ਖਾਲਸਾ, ਹਰਪਾਲ ਸਿੰਘ ਸੋਢੀ, ਰਾਜ ਕੁਮਾਰ ਸ਼ਾਹੀ, ਚਮਨ ਲਾਲ, ਸੀਨੀਅਰ ਕਾਂਗਰਸੀ ਆਗੂ ਬੂਟਾ ਸਿੰਘ ਸੁਹਾਣਾ, ਸੁੱਚਾ ਸਿੰਘ ਕਲੌੜ,  ਪ੍ਰਗਟ ਸਿੰਘ, ਬਾਬਾ ਦੀਪ ਸਿੰਘ ਨਗਰ ਰੈਜ਼ੀਡੈਂਟ ਵੈਲਫੇਅਰ ਸੋਸਾਇਟੀ ਸੁਹਾਣਾ ਦੇ ਪ੍ਰਧਾਨ ਕਰਮਜੀਤ ਸਿੰਘ , ਸਕੱਤਰ ਜਸਬੀਰ ਸਿੰਘ, ਲਖਵਿੰਦਰ ਸਿੰਘ, ਮਨਜੀਤ ਸਿੰਘ, ਮਲਕੀਤ ਸਿੰਘ, ਐਡਵੋਕੇਟ ਸੁਸ਼ੀਲ ਕਮਾਰ ਅਤਰੀ, ਅਮਰਜੀਤ ਸਿੰਘ ਭਲਵਾਨ, ਪ੍ਰਦੀਪ ਸੋਨੀ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ ।

No comments:


Wikipedia

Search results

Powered By Blogger