ਐਸ.ਏ.ਐਸ ਨਗਰ, 16 ਨਵੰਬਰ : ਜ਼ਿਲ੍ਹੇ ਚ ਝੇਨੇ ਦੀ ਨਿਰਵਿਘਨ ਖਰੀਦ ਤੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਵਾਰ ਝੋਨੇ ਦੀ ਫਸਲ ਦਾ ਝਾੜ ਚੰਗਾ ਰਿਹਾ ਹੈ। ਹੁਣ ਤੱਕ ਖਰੀਦ ਕੇਂਦਰਾਂ ਚ ਪਿਛਲੇ ਸਾਲ 2019 ਨਾਲੋਂ 69 ਹਜ਼ਾਰ 044 ਮੀਟਰਕ ਟਨ ਝੋਨੇ ਦੀ ਵੱਧ ਖਰੀਦ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਪੂਰੇ ਸੀਜ਼ਨ ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 01 ਲੱਖ 55 ਹਜ਼ਾਰ 807 ਮੀਟਰਕ ਟਨ ਝੋਨ ਦੀ ਆਮਦ ਹੋਈ ਸੀ । ਜਦਕਿ ਇਸ ਸਾਲ ਹੁਣ ਤੱਕ 02 ਲੱਖ 24 ਹਜ਼ਾਰ 851 ਮੀਟਰਕ ਟਨ ਝੋਨਾ ਖਰੀਦ ਕੇਂਦਰਾਂ ਚ ਪੁੱਜ ਚੁੱਕਾ ਹੈ ਅਤੇ ਅਜੇ ਆਮਦ ਜਾਰੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੇਂਦਰ ਚ ਪੁੱਜੇ ਝੋਨੇ ਦਾ ਦਾਣਾ-ਦਾਣਾ ਖਰੀਦ ਕੀਤਾ ਗਿਆ । ਡੀ.ਸੀ ਨੇ ਕਿਹਾ ਕਿ ਕਿਸਾਨਾਂ ਨੂੰ ਝੋਨਾ ਵੇਚਣ ਲਈ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ । ਖਰੀਦ ਕੇਂਦਰਾਂ ਚ ਝੋਨੇ ਦੀ ਖਰੀਦ, ਚੁਕਾਈ ਅਤੇ ਅਦਾਇਗੀ ਦਾ ਕੰਮ ਨਿਰਵਿਘਨ ਜਾਰੀ ਹੈ। ਖਰੀਦ ਕੀਤੇ ਝੋਨੇ ਵਿੱਚੋਂ 02 ਲੱਖ 21 ਹਜ਼ਾਰ 987 ਮੀਟਰਕ ਟਨ ਝੋਨੇ ਦੀ ਚੁਕਵਾਈ ਕਰਵਾਈ ਗਈ ਹੈ ।
ਝੋਨੇ ਦੀ ਖਰੀਦ ਸਬੰਧੀ ਏਜੰਸੀ ਵਾਰ ਜਾਣਕਾਰੀ ਦਿੰਦਿਆਂ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਹੁਣ ਤੱਕ ਪਨਗਰੇਨ ਵੱਲੋਂ 60 ਹਜ਼ਾਰ 750 ਮੀਟਰਕ ਟਨ, ਮਾਰਕਫੈੱਡ ਵੱਲੋਂ 74 ਹਜ਼ਾਰ 687 ਮੀਟਰਕ ਟਨ, ਪਨਸਪ ਵੱਲੋਂ 39 ਹਜ਼ਾਰ 953 ਮੀਟਰਕ ਟਨ ,ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 27 ਹਜ਼ਾਰ 185 ਮੀਟਰਕ ਟਨ, ਐਫ.ਸੀ.ਆਈ ਵੱਲੋਂ 21 ਹਜ਼ਾਰ 787 ਮੀਟਰਕ ਟਨ ਅਤੇ ਵਾਪਰੀਆਂ ਵੱਲੋਂ 489 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਝੋਨੇ ਦੀ ਅਦਾਇਗੀ ਯੋਗ ਰਕਮ 423 ਕਰੋੜ 60 ਲੱਖ ਰੁਪਏ ਬਣਦੀ ਹੈ ਜਿਸ ਵਿੱਚੋਂ 401 ਕਰੋੜ 37 ਲੱਖ ਰੁਪਏ ਕਿਸਾਨਾਂ ਨੂੰ ਜਾਰੀ ਕਰ ਦਿੱਤੇ ਗਏ ਹਨ ।


No comments:
Post a Comment