SBP GROUP

SBP GROUP

Search This Blog

Total Pageviews

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਸ਼ਹਿਰ ਚ ਵੱਖ ਵੱਖ ਵਿਕਾਸ ਕਾਰਜ਼ਾਂ ਦੇ ਰੱਖੇ ਨੀਂਹ ਪੱਥਰ

 ਐਸ.ਏ.ਐਸ ਨਗਰ. ਗੁਰਨਾਮ ਸਾਗਰ, 28 ਨਵੰਬਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਚ ਬੁਨਿਆਦੀ ਢਾਂਚੇ ਲਈ ਫੰਡਾਂ ਚ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਵੱਖ ਵੱਖ ਪਾਰਕਾਂ ਵਿੱਚ ਬੱਚਿਆਂ ਲਈ ਖੇਡ ਮੈਦਾਨਾਂ ਦੀ ਉਸਾਰੀ ਅਤੇ 9 ਫੇਜ਼ ਦੀ ਮਾਰਕੀਟ ਦੇ ਨਵੀਨੀਕਰਣ ਤੇ 03 ਕਰੋੜ 55 ਲੱਖ ਰੁਪਏ ਤੋਂ ਵੱਧ  ਰਕਮ ਖਰਚ ਕੀਤੀ ਜਾਵੇਗੀ । ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਵੱਡੀਆਂ ਪਾਰਕਾਂ ਵਿੱਚ ਬੱਚਿਆਂ ਲਈ ਉਸਾਰੇ ਜਾਣ ਵਾਲੇ ਖੇਡ ਮੈਦਾਨਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਗੱਲਬਾਤ ਕਰਦਿਆਂ ਸਾਂਝੀ ਕੀਤੀ । 


          ਸ.ਸਿੱਧੂ ਨੇ ਦੱਸਿਆ ਕਿ ਮੋਹਾਲੀ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਮਾਰਕੀਟਾਂ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਫੇਜ਼ -9 ਦੀ ਮਾਰਕੀਟ ਦੇ ਨਵੀਨੀਕਰਣ ਦੇ ਕੰਮ ਤੇ 101 ਲੱਖ 08 ਹਜ਼ਾਰ ਰੁਪਏ ਦੀ ਰਕਮ ਖਰਚ ਕੀਤੀ ਜਾ ਰਹੀ ਹੈ। ਬੱਚਿਆਂ ਲਈ ਵੱਖ ਵੱਖ ਪਾਰਕਾਂ ਵਿੱਚ ਖੇਡ ਮੈਦਾਨ ਉਸਾਰਨ ਲਈ 204 ਲੱਖ 70 ਹਜ਼ਾਰ ਰੁਪਏ ਅਤੇ ਸੈਕਟਰ -71 ਚ  49 ਲੱਖ 50 ਹਜ਼ਾਰ ਰੁਪਏ ਸੜਕਾਂ ਦੀ ਰੀਕਾਰਪੈਟਿੰਗ ਤੇ ਖਰਚ ਕੀਤੇ ਜਾ ਰਹੇ ਹਨ। ਸ. ਸਿੱਧੂ ਨੇ ਵੱਖ ਵੱਖ ਪਾਰਕਾਂ ਵਿੱਚ ਉਸਾਰੇ ਜਾਣ ਵਾਲੇ ਖੇਡ ਮੈਦਾਨਾਂ ਬਾਰੇ ਵਿਸਥਾਰ ਚ ਜਾਣਕਾਰੀ ਦਿੰਦਿਆਂ ਦੱਸਿਆ ਕਿ 75 ਲੱਖ 84 ਹਜ਼ਾਰ ਰੁਪਏ ਦੀ ਲਾਗਤ ਨਾਲ ਕਮਲਾ ਮਾਰਕੀਟ ਫੇਜ਼-6, ਪੀਰ ਬਾਬਾ ਪਾਰਕ ਫੇਜ਼-1 ਅਤੇ ਫੇਜ਼-2 ਦੀ ਪਾਰਕ ਚ ਵਾਲੀਬਾਲ ਕੋਰਟ , ਲਾਅਨ ਟੈਨਿਸ ਕੋਰਟ, ਬਾਸਕਟਬਾਲ ਕੋਰਟ, ਬਡਮਿੰਟਨ ਕੋਰਟ , 26 ਲੱਖ 22 ਹਜ਼ਾਰ ਰੁਪਏ ਦੀ ਲਾਗਤ ਨਾਲ ਐਸ.ਸੀ.ਐਲ ਸੋਸਾਇਟੀ ਸੈਕਟਰ-70, ਅਤੇ ਸੈਕਟਰ -71 ਦੀਆਂ ਚਾਰ ਪਾਰਕਾਂ ਵਿੱਚ ਵਾਲੀਬਾਲ ਕੋਰਟ ,ਬਡਮਿੰਟਨ ਕੋਰਟ ,41 ਲੱਖ 18 ਹਜ਼ਾਰ ਰੁਪਏ ਦੀ ਲਾਗਤ ਨਾਲ ਲੇਸਰ ਵੈਲੀ ਫੇਜ਼-9, ਰੋਜ਼ ਗਾਰਡਨ ਫੇਜ਼ 3ਬੀ1 ਅਤੇ ਸੈਕਟਰ 74 ਵਿਖੇ ਵਾਲੀਬਾਲ ਕੋਰਟ ,ਬਾਸਕਟਬਾਲ ਕੋਰਟ, 61 ਲੱਖ 46 ਹਜ਼ਾਰ ਰੁਪਏ ਦੀ ਲਾਗਤ ਨਾਲ ਫੇਜ਼-10 ਅਤੇ ਫੇਜ਼-11 ਦੀ ਪਾਰਕ ਵਿੱਚ ਵਾਲੀਬਾਲ ਕੋਰਟ , ਬਾਸਕਟਬਾਲ ਕੋਰਟ, ਬਡਮਿੰਟਨ ਕੋਰਟ  ਦੀ ਉਸਾਰੀ ਕੀਤੀ ਜਾਵੇਗੀ । 

ਸ. ਸਿੱਧੂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਕਾਂ ਵਿੱਚ ਬਣਨ ਵਾਲੇ ਖੇਡ ਮੈਦਾਨਾਂ ਚ ਬੱਚੇ ਬੇ ਖੌਫ ਹੋਕੇ ਖੇਡ ਸਕਣਗੇ । ਇਹ ਖੇਡ ਮੈਦਾਨ ਬਣਨ ਨਾਲ ਪਾਰਕਾਂ ਵਿੱਚ ਸੈਰ ਕਰਦਿਆਂ ਨੂੰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀ ਕਰਨਾ ਪਵੇਗਾ । ਪਹਿਲਾਂ ਆਮ ਤੌਰ ਤੇ ਬੱਚਿਆਂ ਦੇ ਪਾਰਕਾਂ ਵਿੱਚ ਖੇਡਣ ਤੇ ਝਗੜਿਆਂ ਦੀ ਨੌਬਤ ਵੀ ਆ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਚ  ਵਿਕਾਸ ਕਾਰਜ਼ਾਂ ਲਈ ਉਨ੍ਹਾਂ ਪਹਿਲਾਂ ਸ਼ਹਿਰੀ ਵਿਕਾਸ ਫੰਡਾਂ ਚੋ 20 ਕਰੋੜ ਰੁਪਏ ਅਤੇ ਬੀਤੇ ਕਲ੍ਹ ਗਮਾਡਾ ਚੋਂ 25 ਕਰੋੜ ਰੁਪਏ  ਨਗਰ ਨਿਗਮ ਨੂੰ ਸੌਂਪੇ । ਵਿਕਾਸ ਕਾਰਜ਼ਾਂ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਕੈਬਨਿਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਅਤੇ ਚੇਅਰ ਮੈਨ ਮਾਰਕੀਟ ਕਮੇਟੀ ਖਰੜ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ , ਸਾਬਕਾ ਡਿਪਟੀ ਮੇਅਰ ਰਿਸ਼ਪ ਜੈਨ, ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ,ਜਸਬੀਰ ਸਿੰਘ ਮਾਣਕੂ (ਸਾਰੇ ਸਾਬਕਾ ਕੌਸਲਰ), ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਜਸਪ੍ਰੀਤ ਸਿੰਘ ਗਿੱਲ, ਤਰਨਪ੍ਰੀਤ ਕੌਰ ਗਿੱਲ,ਸੀਨੀਅਰ ਸਿਟੀਜਨ ਵੈਲਫੇਅਰ ਹੈਲਪਜ਼ ਸੋਸਾਇਟੀ ਫੇਜ਼-6 ਦੇ ਪ੍ਰਧਾਨ ਨਰੈਣ ਸਿੰਘ ਸਿੱਧੂ, ਲਖਵੀਰ ਸਿੰਘ, ਮਨਜੀਤ ਸਿੰਘ ਭੱਲਾ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਰਜਿੰਦਰ ਕੌਰ ਭੱਟੀ, ਸੁਰਜੀਤ ਕੌਰ, ਪ੍ਰਦੀਪ ਸੋਨੀ, ਦਿਲਬਾਗ ਸਿੰਘ, ਕਰਨੈਲ ਸਿੰਘ, ਜਸਮੇਰ ਸਿੰਘ ਕੰਗ, ਗੱਜਣ ਸਿੰਘ, ਕੁਲਦੀਪ ਸਿੰਘ, ਮਹਿੰਦਰ ਸਿੰਘ ਮਾਵੀ, ਜਸਪਾਲ ਸਿੰਘ ਟਿਵਾਣਾ, ਅੰਮ੍ਰਿਤ ਮਰਵਾਹਾ, ਬਿਕਰਮਜੀਤ ਸਿੰਘ ਹੂੰਝਾਣ, ਕਮਿਸ਼ਨਰ ਨਗਰ ਨਿਗਮ ਡਾਕਟਰ ਕਮਲ ਕੁਮਾਰ ਗਰਗ, ਮੁੱਖ ਇੰਜਨੀਅਰ ਸਥਾਨਕ ਸਰਕਾਰ ਵਿਭਾਗ ਮੁਕੇਸ਼ ਗਰਗ, ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ । 

No comments:


Wikipedia

Search results

Powered By Blogger