ਐਸ.ਏ.ਐਸ ਨਗਰ, 18 ਨਵੰਬਰ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਮੌਜੂਦਾ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾ ਦੇ ਵਿਕਾਸ ਕਾਰਜਾਂ ਲਈ ਵਚਨਬੱਧ ਹੈ । ਸ਼ਹਿਰੀ ਅਤੇ ਦਿਹਾਤੀ ਖੇਤਰ ਚ ਵਿਕਾਸ ਕਾਰਜ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੈ ਕੁਮਾਰ ਸ਼ਰਮਾ ਟਿੰਕੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫਤਰ ਵਿਖੇ ਰੱਖੀ ਹਫਤਾਵਾਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ ।
ਚੇਅਰਮੈਨ ਯੋਜਨਾ ਕਮੇਟੀ ਸ੍ਰੀ ਟਿੰਕੂ ਨੇ ਦੱਸਿਆ ਕਿ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਪਿੰਡਾਂ ਦੇ ਯੂਥ ਕਲੱਬਾਂ ਅਤੇ ਹੋਰ ਸਮਾਜਿਕ ਸੰਸਥਾਂਵਾਂ ਨਾਲ ਮਿਲਕੇ ਖੇਡਾਂ ਨੂੰ ਉਤਸ਼ਾਹਿਤ ਕੀਤੀ ਜਾਵੇਗਾ । ਖੇਡਾਂ ਨੂੰ ਹਰਮਨ ਪਿਆਰੀ ਬਣਾਉਣ ਲਈ ਕਲੱਬਾਂ ਨੂੰ ਖੇਡਾਂ ਦਾ ਸਮਾਨ ਮਹੁੱਈਆ ਕਰਵਾਉਣ ਲਈ ਵੱਡੀ ਯੋਜਨਾ ਬਣਾਈ ਜਾ ਰਹੀ ਹੈ। ਮੀਟਿੰਗ ਦੌਰਾਨ ਜਿਲ੍ਹਾ ਖੋਜ ਅਫਸਰ ਸ੍ਰੀ ਪ੍ਰੇਮ ਕੁਮਾਰ ਨੇ ਜ਼ਿਲ੍ਹੇ ਚ ਚਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਡਿਪਟੀ ਜਿਲ੍ਹਾ ਰੋਜ਼ਗਾਰ ਅਧਿਕਾਰੀ ਸ੍ਰੀ ਮਨਜੇਸ਼ ਸ਼ਰਮਾ ਨੇ ਜ਼ਿਲ੍ਹੇ ਵਿੱਚ ਰੋਜ਼ਗਾਰ ਮੇਲੇ ਲਗਾਕੇ ਨੌਜਵਾਨਾਂ ਦਿੱਤੇ ਰੋਜ਼ਗਾਰ ਸਬੰਧੀ ਦੱਸਿਆ । ਇਸ ਮੌਕੇ ਡਇਰੈਕਟਰ ਪੰਜਾਬ ਮੰਡੀਕਰਣ ਬੋਰਡ ਰਜਿੰਦਰ ਸਿੰਘ ਬਡਹੇੜੀ, ਸੀਨੀਅਰ ਕਾਗਰਸੀ ਆਗੂ ਸੁਰਿੰਦਰ ਲੱਖਨਪਾਲ, ਸਾਬਕਾ ਆਬਕਾਰੀ ਕਮਿਸ਼ਨਰ ਮੋਹਾਲੀ ਸੁਖਦੀਪ ਸਿੰਘ, ਐਡਵੋਕੇਟ ਧੀਰਜ ਕੌਸਲ, ਅਸਵਨੀ ਆਸੂ ਵੈਦ, ਸੁਖ—ਸੋਮਲ ਚੋਹਲਟਾ ਖੁਰਦ ਅਤੇ ਬੇਅੰਤ ਸਿੰਘ, ਕੁਲਦੀਪ ਸਿੰਘ ਓਇੰਦ ਪੀ.ਏ ਟੂ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਹਾਜ਼ਰ ਸਨ ।
No comments:
Post a Comment