Wednesday, November 25, 2020

ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਪੰਚਾਇਤਾਂ ਅਤੇ ਖੇਡ ਕਲੱਬਾਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

 ਐਸ.ਏ.ਐਸ ਨਗਰ, 25 ਨਵੰਬਰ : ਜਿਲ੍ਹਾ ਯੋਜਨਾ  ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੇ ਸ਼ਰਮਾ ਟਿੰਕੂ ਨੇ ਅੱਜ ਇੱਥੇ ਸਥਾਨਕ ਦਫਤਰ ਵਿੱਚ ਹਫਤਾਵਾਰ ਰਖੀ ਮੀਟਿੰਗ ਦੌਰਾਨ ਪੰਚਾਇਤਾਂ ਅਤੇ ਆਮ ਲੋਕਾਂ ਨਾਲ ਵਿਚਾਰ ਵਟਾਂਦਰੇ ਦੌਰਾਨ ਸਮੱਸਿਆਵਾਂ ਸੁਣੀਆਂ। ਅੱਜ ਦੀ ਮੀਟਿੰਗ ਵਿੱਚ ਗਊ ਸੇਵਾ ਸੰਮਿਤੀ ਮੁਹਾਲੀ ਨੇ ਆਵਾਰਾ ਪਸ਼ੂਆਂ ਦੀਆਂ ਮੁਸ਼ਕਿਲਾਂ ਸਬੰਧੀ ਅਤੇ ਗ੍ਰਾਮ ਪੰਚਾਇਤ ਪਿੰਡ ਤਿਉੜ ਵੱਲੋਂ  ਪਿੰਡ ਚ ਖੇਡ ਮੈਦਾਨ ਲਈ ਫੰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ । ਉਨ੍ਹਾਂ ਵੱਲੋਂ ਪਿੰਡ ਵਿੱਚ ਟਿਊਵਲ ਲਗਾਉਣ ਲਈ ਜਗ੍ਹਾ ਸੰਬੰਧੀ ਵੀ ਗੱਲਬਾਤ ਕੀਤੀ ਗਈ।  ਮੀਟਿੰਗ ਦੌਰਾਨ ਗ੍ਰਾਮ ਪੰਚਾਇਤ ਨਗਲੀਆ ਵੱਲੋਂ ਪਿੰਡ ਚ ਟੋਭੇ ਦੀ ਪੁਟਾਈ ਕਰਵਾਉਣ ਲਈ ਫੰਡ ਜਾਰੀ ਕਰਨ ਦੀ ਮੰਗ ਰੱਖੀ ਗਈ । ਯੂਥ ਵੈਲਫੇਅਰ ਕਲੱਬ ਪੰਜਾਬ ਬਲਾਕ ਖਰੜ ਵੱਲੋਂ ਨੌਜਵਾਨਾ ਲਈ ਖੇਡਾਂ ਦੇ ਸਮਾਨ ਦੀ ਮੰਗ ਲਈ ਮਤਾ ਪੇਸ਼ ਕੀਤਾ ਗਿਆ। 




          ਮੀੰਟੰਗ ਦੌਰਾਨ ਚੇਅਰਮੈਨ ਸ਼੍ਰੀ ਟਿੰਕੂ ਨੇ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਵਿਚਾਰ ਵਟਾਂਦਰ ਕੀਤਾ।  ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ ।  ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਰਜਵੰਤ ਰਾਏ ਸ਼ਰਮਾ ਮੈਂਬਰ ਗਓ ਸੇਵਾ ਕਮਿਸ਼ਨ ਪੰਜਾਬ, ਸੁਖਦੀਪ ਸਿੰਘ ਸਾਬਕਾ ਕਮਿਸ਼ਨਰ, ਰਣਜੀਤ ਸਿੰਘ ਸਰਪੰਚ ਨਗਲਾ,ਅਸ਼ੀਸ਼ਪਾਲ ਗਰਗ ਪ੍ਰਧਾਨ ਗਓ ਸੇਵਾ ਸੰਮਤੀ, ਸਵਰਨ ਸਿੰਘ ਸਾਬਕਾ ਸਰਪੰਚ ਤਿਉੜ, ਸੁੱਚਾ ਸਿੰਘ ਪੜਛ ,ਸੁਖਜਿੰਦਰ ਸਿੰਘ ਕਲੱਬ ਪ੍ਰਧਾਨ, ਪ੍ਰੇਮ ਕੁਮਾਰ ਖੋਜ ਅਫਸਰ,ਸੁਧੀਰ ਗੋਇਲ, ਸੁਖਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਓਇੰਦ ਪੀ ਏ ਟੂ ਚੇਅਰਮੈਨ  ਆਦਿ ਹਾਜ਼ਰ ਸਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger