Wednesday, November 25, 2020

ਈਜ਼ ਆਫ ਡੂਇੰਗ ਬਿਜਨਸ ਰਿਫਾਰਮਸ ਲਾਗੂ ਕਰਨ ਲਈ ਛੇ ਸੇਵਾਵਾਂ ਆਨਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ- ਡੀ.ਐੱਮ

 ਐਸ.ਏ.ਐਸ.ਨਗਰ, 25 ਨਵੰਬਰ: ਈਜ ਆਫ ਡੂਇੰਗ ਬਿਜ਼ਨਸ (ਈਓਡੀਬੀ) ਰਿਫਾਰਮਸ ਲਾਗੂਕਰਨ ਲਈ, ਸੂਬਾ ਸਰਕਾਰ ਵਲੋਂ 6 ਸੇਵਾਵਾਂ ਲਈ ਬਿਨੈ-ਪੱਤਰ ਅਤੇ ਐਨ.ਓ.ਸੀ. ਦੀ ਆਨਲਾਈਨ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।


ਇਨ੍ਹਾਂ ਵਿੱਚ ਗੈਸ ਸਿਲੰਡਰ ਨਿਯਮਾਂ 2016 ਤਹਿਤ ਲੋੜੀਂਦੀ ਐਨਓਸੀ, ਵਿਸਫੋਟਕ ਪਦਾਰਥਾਂ ਦੇ ਨਿਰਮਾਣ / ਭੰਡਾਰਨ / ਵਿਕਰੀ / ਟ੍ਰਾਂਸਪੋਰਟ ਲਈ ਐਨਓਸੀ, ਪਟਾਕੇ ਵੇਚਣ ਲਈ ਲਾਇਸੰਸ, ਐੱਸ.ਐਮ.ਪੀ.ਵੀ (ਯੂ) ਨਿਯਮਾਂ ਤਹਿਤ ਕੰਪ੍ਰੈਸ ਗੈਸ / ਆਟੋ ਐਲਪੀਜੀ ਦੇ ਭੰਡਾਰਨ ਲਈ ਲਾਇਸੈਂਸ ਦੀ ਮਨਜ਼ੂਰੀ, ਸੋਧ, ਬਦਲੀ ਜਾਂ ਨਵੀਨੀਕਰਣ ਲਈ ਅਰਜ਼ੀ, ਪੈਟਰੋਲੀਅਮ, ਡੀਜ਼ਲ ਅਤੇ ਨਾਫਥ ਦੇ ਭੰਡਾਰਨ / ਵਿਕਰੀ / ਟ੍ਰਾਂਸਪੋਰਟ / ਨਿਰਮਾਣ ਲਈ ਐਨ.ਓ.ਸੀ ਅਤੇ ਸਿਨੇਮਾਟੋਗ੍ਰਾਫ ਲਾਇਸੈਂਸ ਤੇ ਫਿਲਮਾਂ ਦੀ ਸਕ੍ਰੀਨਿੰਗ ਲਈ ਲਾਇਸੈਂਸ ਸ਼ਾਮਲ ਹਨ।
ਇਹ ਸੇਵਾਵਾਂ ਵੈਬਸਾਈਟ https: // pbindustries.gov.in/static/eodb ਰਾਹੀਂ ਆਨਲਾਈਨ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger