Friday, November 27, 2020

ਬਲਾਕ ਮਾਜਰੀ ਦੇ ਖਾਦ , ਬੀਜ , ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਕੀਤੀ ਅਚਨਚੇਤ ਚੈਕਿੰਗ : ਡਾ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ

 ਐਸ.ਏ.ਐਸ.ਨਗਰ, 27 ਨਵੰਬਰ : ਸਥਾਨਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਹਾੜੀ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੀ ਖੇਤੀ ਸਮਗਰੀ ਉਪਲਬਧ ਕਰਵਾਉਣ ਲਈ ਸ੍ਰੀ ਰਾਜੇਸ਼ ਵਸ਼ਿਸ਼ਟ ਡਾਇਰੈਕਟਰ ਖੇਤੀਬਾੜੀ , ਪੰਜਾਬ ਦੇ ਦਿਸ਼ਾ - ਨਿਰਦੇਸ਼ਾ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫਸਰ ਡਾ ਰਾਜੇਸ਼ ਕੁਮਾਰ ਰਹੇਜਾ ਵਲੋਂ ਬਲਾਕ ਮਾਜਰੀ ਦੇ ਖਾਦ , ਬੀਜ , ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ । ਇਸ ਮੌਕੇ ਓਹਨਾ ਦੇ ਨਾਲ ਬਲਾਕ ਖੇਤੀਬਾੜੀ ਅਫਸਰ ਡਾ ਗੁਰਬਚਨ ਸਿੰਘ ਅਤੇ ਸ਼ਵਿੰਦਰ ਕੁਮਾਰ ( ਏ.ਟੀ.ਐਮ ) ਹਾਜਰ ਸਨ । ਡਾ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਨੇ ਮੈ/ਸ ਸੁਭਾਸ਼ ਚੰਦਰ ਗੁਪਤਾ ਦੀ ਦੁਕਾਨ ਦੀ ਚੈਕਿੰਗ ਕਰਦੇ ਹੋਏ ਓਥੇ ਮੌਜੂਦ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਯੂਰੀਆ ਖਾਦ ਦੀ ਕਿੱਲਤ ਬਾਰੇ ਪੁੱਛਿਆ ਤਾਂ ਕਿਸਾਨਾਂ ਵਲੋਂ ਦੱਸਿਆ ਗਿਆ ਕਿ ਲੋੜ ਅਨੁਸਾਰ ਓਹਨਾ ਨੂੰ ਯੂਰੀਆ ਖਾਦ ਮਿਲ ਰਹੀ ਹੈ । ਇਸ ਤੋਂ ਇਲਾਵਾ ਡਾ ਰਾਜੇਸ਼ ਕੁਮਾਰ ਨੇ ਕਿਸਾਨਾਂ ਤੋਂ ਇਹ ਵੀ ਪੁੱਛਿਆ ਕਿ ਯੂਰੀਆ ਖਾਦ ਦੇ ਨਾਲ ਦੁਕਾਨਦਾਰ ਵਲੋਂ ਕੋਈ ਵਾਧੂ ਚੀਜ ਲਗਾਕੇ ਜਾਂ ਵੱਧ ਰੇਟ ਤੇ ਦਿਤੀ ਤੇ ਨਹੀਂ ਜਾ ਰਹੀ , ਤਾਂ ਕਿਸਾਨਾਂ ਵਲੋਂ ਸਪਸ਼ਟ ਕੀਤਾ ਗਿਆ ਕਿ ਉਹ ਖੇਤੀਬਾੜੀ ਮਹਿਕਮੇ ਦੀ ਹਦਾਇਤਾਂ ਅਨੁਸਾਰ ਹੀ ਖਾਦ / ਦਵਾਈਆਂ ਦੀ ਖਰੀਦ ਕਰਦੇ ਹਨ ਅਤੇ ਦੁਕਾਨਦਾਰ ਵਲੋਂ ਕੋਈ ਵਾਧੂ ਚੀਜ ਖਾਦਾਂ ਨਾਲ ਲਗਾ ਕੇ ਨਹੀਂ ਦਿੱਤੀ ਜਾ ਰਹੀ ਅਤੇ ਨਾਲ ਹੀ ਕੋਈ ਵੱਧ ਰੇਟ ਦੁਕਾਨਦਾਰ ਵਲੋਂ ਲਿਆ ਜਾ ਰਿਹਾ ਹੈ।


ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਵਲੋਂ ਦੁਕਾਨਦਾਰ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਕਿਸਾਨਾਂ ਨੂੰ ਲੋੜ ਅਨੁਸਾਰ ਖਾਦ ਦਿੱਤੀ ਜਾਵੇ ਕਿਸੇ ਵੀ ਕਿਸਾਨ ਨੂੰ ਲੋੜ ਤੋਂ ਜਿਆਦਾ ਯੂਰੀਆ ਖਾਦ ਨਾ ਦਿਤੀ ਜਾਵੇ ਅਤੇ ਨਾ ਹੀ ਵੱਧ ਰੇਟ ਜਾਂ ਕੋਈ ਵਾਧੂ ਖੇਤੀ ਸਮਗਰੀ ਖਾਦ ਨਾਲ ਲਗਾ ਕੇ ਵੇਚੀ ਜਾਵੇ । ਡਿਜਿਟਲ ਪੇਮੈਂਟ ਨੂੰ ਵਧਾਵਾ ਦੇਣ ਲਈ ਹੋਲਸਲੇ / ਰਿਟੇਲ ਡੀਲਰਾਂ ਨੂੰ ਹਦਾਇਤਾਂ ਕੀਤੀ ਕਿ ਵੱਧ ਤੋਂ ਵੱਧ ਕਉ -ਆਰ ਕੋਡ ਦੀ ਵਰਤੋਂ ਕੀਤੀ ਜਾਵੇ । ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕੋਈ ਖੇਤੀ ਸਮਗਰੀ ਖਰੀਦਣ ਸਮੇ ਦੁਕਾਨਦਾਰ ਤੋਂ ਬਿੱਲ ਜਰੂਰ ਲਿਆ ਜਾਵੇ । ਅਗਰ ਕਿਸੇ ਕਿਸਾਨ ਨੂੰ ਖੇਤੀ ਸੰਬੰਧੀ ਕੋਈ ਵੀ ਮੁਸ਼ਕਿਲ ਆਉਂਦੀ ਤਾਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger