ਐਸ.ਏ.ਐਸ ਨਗਰ, 27 ਨਵੰਬਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਦੁਨੀਆਂ ਦੇ ਸੁੰਦਰ ਸ਼ਹਿਰਾਂ ਚ ਆਉਂਦਾ ਹੈ ਇਸ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵਧਾਉਣ ਅਤੇ ਸ਼ਹਿਰੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਸ਼ਹਿਰ ਦੇ ਵਿਕਾਸ ਕਾਰਜ਼ਾਂ ਤੇ 86 ਕਰੋੜ 37 ਲੱਖ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਨਗਰ ਨਿਗਮ ਭਵਨ ਵਿਖੇ ਪ੍ਰੈਸ ਮਿਲਣੀ ਦੌਰਾਨ ਕੀਤਾ । ਇਸ ਤੋਂ ਪਹਿਲਾਂ ਸ. ਸਿੱਧੂ ਨੇ ਗਮਾਡਾ ਤੋਂ ਨਗਰ ਨਿਗਮ ਲਈ ਮਿਲੇ ਫੰਡ 25 ਕਰੋੜ ਰੁਪਏ ਦਾ ਚੈੱਕ ਕਮਿਸ਼ਨਰ ਨਗਰ ਨਿਗਮ ਡਾ. ਕਮਲ ਕੁਮਾਰ ਗਰਗ ਨੂੰ ਸੌਂਪਿਆ । ਇਸ ਮੌਕੇ ਉਨ੍ਹਾਂ ਦੇ ਨਾਲ ਸੰਯੁਕਤ ਸਕੱਤਰ ਨਗਰ ਨਿਗਮ ਕਿੰਨੂ ਥਿੰਦ, ਮੁੱਖ ਇੰਜਨੀਅਰ ਸਥਾਨਕ ਸਰਕਾਰਾਂ ਮੁਕੇਸ਼ ਗਰਗ ਅਤੇ ਕੁਲਜੀਤ ਸਿੰਘ ਬੇਦੀ ਵੀ ਮੌਜੂਦ ਸਨ । ਇਸ ਮੌਕੇ ਸ. ਸਿੱਧੂ ਨੇ ਸ਼ਹਿਰ ਦੇ ਵਿਕਾਸ ਕਾਰਜ਼ਾਂ ਲਈ ਗਮਾਡਾ ਵੱਲੋਂ ਨਗਰ ਨਿਗਮ ਲਈ ਫੰਡ ਅਲਾਟ ਕਰਨ ਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਸ੍ਰੀ ਸਰਵਜੀਤ ਸਿੰਘ ਅਤੇ ਮੁੱਖ ਪ੍ਰਸ਼ਾਸਕ ਗਮਾਡਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ।
Menu Footer Widget
Friday, November 27, 2020
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸੁੰਦਰਤਾ ਤੇ ਖਰਚ ਕੀਤੇ ਜਾਣਗੇ 86 ਕਰੋੜ 37 ਲੱਖ ਰੁਪਏ : ਬਲਬੀਰ ਸਿੰਘ ਸਿੱਧੂ
ਸ. ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਵਿੱਚ ਵੱਖ ਵੱਖ ਹਾਊਸਿੰਗ ਸੁਸਾਇਟੀਆਂ ਚ ਵਿਕਾਸ ਕਾਰਜ਼ਾਂ ਤੇ 3 ਕਰੋੜ 88 ਲੱਖ ਰੁਪਏ, ਮਾਰਕੀਟਾਂ ਦੇ ਨਵੀਨੀਕਰਣ ਤਹਿਤ ਰੈਡ ਸਟੋਨ, ਨਵੀਂਆਂ ਗਰੀਲਾਂ, ਏ.ਟੀ.ਐਮ ਵਾਟਰ ਅਤੇ ਐਲ.ਈ.ਡੀ ਲਾਈਟਾਂ ਤੇ 13 ਕਰੋੜ 44 ਲੱਖ ਰੁਪਏ, ਅੰਮਰੂਤ ਸਕੀਮ ਅਧੀਨ 9 ਕਿਲੋ ਮੀਟਰ ਮੁੱਖ ਸੀਵਰੇਜ ਲਾਈਨ ਦਾ ਪ੍ਰਬੰਧਨ ਅਤੇ ਮੁੜ ਉਸਾਰੀ ਤੇ 22 ਕਰੋੜ ਰੁਪਏ , ਸ਼ਹਿਰ ਦੀਆਂ ਵੱਖ ਵੱਖ 50 ਪਾਰਕਾਂ ਵਿੱਚ ਪਲੇਟਫਾਰਮ ਵਾਲੇ ਓਪਨ ਜਿੰਮ ਤੇ 5 ਕਰੋੜ 37 ਲੱਖ ਰੁਪਏ, ਆਧੁਨਿਕ ਧਾਰਣਾ ਤਹਿਤ ਘਰਾਂ ਦੇ ਨੰਬਰਾਂ ਦੀ ਜਾਣਕਾਰੀ ਦੇਣ ਸਬੰਧੀ ਮੈਡੀਓਲ ਸਟੀਲ ਪਲੇਟਾਂ ਤੇ 2 ਕਰੋੜ ਰੁਪਏ, ਵੱਖ ਵੱਖ ਪਾਰਕਾਂ ਵਿੱਚ ਬੱਚਿਆਂ ਲਈ ਖੇਡ ਮੈਦਾਨ, ਵਾਲੀਬਾਲ, ਬਾਸਕੇਟ ਬਾਲ, ਅਤੇ ਐਲ.ਈ.ਡੀ ਲਾਈਟਾ ਵਾਲੀ ਬੈਡਮਿੰਟਨ ਕੋਰਟ ਆਦਿ ਦੇ ਨਿਰਮਾਣ ਤੇ 2 ਕਰੋੜ 4 ਲੱਖ ਰੁਪਏ, ਵੱਖ ਵੱਖ ਥਾਵਾਂ ਤੇ ਪੇਵਰ ਬਲਾਕ ਲਗਾਉਣ ਤੇ 15 ਕਰੋੜ ਰੁਪਏ, ਫੇਜ਼ -3ਬੀ 1 ਚ ਅਤਿ ਆਧੁਨਿਕ ਕਮਉਨਿਟੀ ਸੈਂਟਰ ਜਿਸ ਵਿੱਚ ਏ.ਸੀ,ਐਲੀਵੇਟਰ, ਸਾਉਂਡ ਪਰੂਫ ਹੋਵੇਗਾ ਦੀ ਉਸਾਰੀ ਤੇ 6 ਕਰੋੜ ਰੁਪਏ, ਵੱਖ ਵੱਖ ਸੜਕਾਂ ਤੇ ਬੀ.ਸੀ./ਐਸ.ਡੀ.ਬੀ.ਸੀ ਤੇ 5 ਕਰੋੜ ਰੁਪਏ , ਪਾਰਕਾਂ ਚ ਸੈਰ ਕਰਨ ਲਈ ਟਰੈਕ, ਮੌਸਮੀ ਸ਼ੈਲਟਰ, ਬੱਚਿਆਂ ਦੇ ਖੇਡਣ ਲਈ ਉਪਕਰਣ ਤੇ 5 ਕਰੋੜ ਰੁਪਏ, ਜਲ ਸਪਲਾਈ ਅਤੇ ਸੀਵਰੇਜ ਲਈ ਮਸ਼ੀਨਰੀ ਦੀ ਖਰੀਦ ਤੇ 1 ਕਰੋੜ 50 ਲੱਖ ਰੁਪਏ , ਬਾਇਓਰਮਿਡੀਏਸ਼ਨ ਡੰਪਿੰਗ ਗਰਾਉਂਡ ਤੇ 4 ਕਰੋੜ 79 ਲੱਖ ਰੁਪਏ , ਰੁੱਖਾਂ ਦੀ 60 ਫੁੱਟ ਉਚਾਈ ਤੱਕ ਛੰਗਾਈ ਕਰਨ ਲਈ ਮਸ਼ੀਨ ਦੀ ਖਰੀਦ ਤੇ 35 ਲੱਖ ਰੁਪਏ ਖਰਚ ਕੀਤੇ ਜਾਣਗੇ ।
ਪੱਤਰਕਾਰਾਂ ਵੱਲੋਂ ਸਿਹਤ ਸੁਧਾਰਾਂ ਬਾਰੇ ਪੁੱਛ ਸਵਾਲਾਂ ਦੇ ਜਵਾਬ ਵਿੱਚ ਸ. ਸਿੱਧੂ ਨੇ ਦੱਸਿਆ ਕਿ ਮੋਹਾਲੀ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਦੇ ਲਈ 20 ਏਕੜ ਜ਼ਮੀਨ ਦੇਣ ਵਾਲੇ ਪਿੰਡਾਂ ਦਾ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਨਾਲ 14 ਏਕੜ ਸਰਕਾਰੀ ਜ਼ਮੀਨ ਨੂੰ ਨਾਲ ਜੋੜ ਦਿੱਤਾ ਗਿਆ ਹੈ। ਇਸ ਤੇ 375 ਕਰੋੜ ਰੁਪਏ ਦੀ ਲਾਗਤ ਨਾਲ 500 ਬੈਡ ਦਾ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੀਤੇ ਗਏ ਉਪਰਾਲਿਆਂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਹਤ ਸਬੰਧੀ ਬੁਨਿਆਦੀ ਢਾਂਚੇ ਦੀ ਅੱਗੇ ਹੋਰ ਮਜਬੂਤੀ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ। ਪੰਜਾਬ ਸਿਹਤ (ਹੈਲਥ ਐਂਡ ਵੈੱਲਨੈੱਸ) ਕੇਂਦਰਾਂ ਨੂੰ ਸੂਬੇ ਦੇ ਮੁਢਲੇ ਸਿਹਤ ਸੈਕਟਰ ਨੂੰ ਮਜ਼ਬੂਤ ਕਰਨ ਵੱਲ ਮੀਲ ਪੱਥਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਕੇਂਦਰਾਂ ਦੀ ਸ਼ੁਰੂਆਤ ਕਰਨ ਦੀ ਪਹਿਲਕਦਮੀ ਦਿਹਾਤੀ ਖੇਤਰਾਂ 'ਚ ਸਿਹਤ ਸੇਵਾਵਾਂ ਨੂੰ ਵੱਡਾ ਹੁੰਗਾਰਾ ਦੇਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਦੀ ਸ਼ੁਰੂਆਤ ਨਾਲ ਰਾਜ ਦੇ ਸੈਕੰਡਰੀ ਤੇ ਟਰਸ਼ਰੀ ਸਿਹਤ ਕੇਂਦਰਾਂ 'ਤੇ ਦਬਾਅ ਘਟੇਗਾ, ਕਿਉਂ ਜੋ ਲੋਕਾਂ ਦੀ ਵੱਡੀਆਂ ਬਿਮਾਰੀਆਂ ਦੀ ਸਕਰੀਨਿੰਗ ਤੇ ਉਨ੍ਹਾਂ ਦਾ ਇਲਾਜ ਮੁਢਲੇ ਪੱਧਰ 'ਤੇ ਹੋ ਜਾਇਆ ਕਰੇਗਾ। ਉਨਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ ਪੁਰਬ ਮਨਾਉਣ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਉਨਾਂ ਦੀ ਦੇਖਭਾਲ ਕਰਨ ਵਾਲੀ ਮਾਈ ਦੌਲਤਾਂ ਦੇ ਨਾਂ ‘ਤੇ ਸੂਬੇ ਵਿਚ ਸਥਾਪਤ ਕੀਤੇ ਜਾ ਰਹੇ 37 ਜੱਚਾ ਤੇ ਬੱਚਾ ਸਿਹਤ ਸੰਭਾਲ (ਐਮਸੀਐਚ) ਹਸਪਤਾਲਾਂ ਦੀ ਉਸਾਰੀ ਪ੍ਰਗਤੀ ਅਧੀਨ ਹੈ। ਜਿਨ੍ਹਾਂ ਵਿਚੋਂ 26 ਮਾਈ ਦੌਲਤਾਂ ਐਮਸੀਐਚ ਹਸਪਤਾਲਾਂ ਦੀ ਉਸਾਰੀ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ ਜਦੋਂ ਕਿ ਬਾਕੀ 11 ਹਸਪਤਾਲਾਂ ਦੀ ਉਸਾਰੀ ਜਾਰੀ ਹੈ । ਕਿਸਾਨਾਂ ਦੇ ਸੰਘਰਸ਼ ਬਾਰੇ ਪੁੱਛੇ ਸਵਾਲ ਦੇ ਜਾਵਬ ਸ. ਸਿੱਧੂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਵਗਾਈ ਹੇਠ ਪੰਜਾਬ ਸਕਰਾਰ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕਿਸਾਨੀ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੇਗੀ । ਸ. ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਾਣਕਾਰੀ ਨਾਲ ਹੀ ਇਨ੍ਹਾਂ ਯੋਜਨਾਵਾਂ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਵਿਕਾਸ ਪੱਖੋਂ ਇਲਾਕੇ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ, ਉਥੇ ਯੋਗ ਵਿਅਕਤੀਆਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਵੀ ਯਕੀਨੀ ਬਣਾਈਆਂ ਜਾਣਗੀਆਂ । ਇਸ ਮੌਕੇ ਸੁਰਿੰਦਰ ਸਿੰਘ ਰਾਜਪੂਤ, ਬਲਵਿੰਦਰ ਸਿੰਘ ਸੰਜੂ ਅਤੇ ਰਾਜੇਸ਼ ਲਖੌਤਰਾ ਵੀ ਮੌਜ਼ੂਦ ਸਨ ।
Subscribe to:
Post Comments (Atom)
SBP GROUP
Search This Blog
Total Pageviews
Wikipedia
Search results


No comments:
Post a Comment