ਐਸ.ਏ.ਐਸ.ਨਗਰ, 18 ਦਸੰਬਰ : ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਦੇ ਲਾਗੂਕਰਨ ਲਈ, ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀ.ਈ.ਈ.) ਵਲੋਂ ਸਟੇਟ ਡੇਜ਼ੀਨੇਟਿਡ ਅਥਾਰਟੀ ਪੰਜਾਬ ਦੇ ਸਹਿਯੋਗ ਨਾਲ ਈ.ਸੀ.ਬੀ.ਸੀ ਸੈੱਲ ਬਣਾਉਣ ਲਈ ਈਲਾ ਗ੍ਰੀਨ ਬਿਲਡਿੰਗਜ਼ ਅਤੇ ਇੰਫਰਾਸਟ੍ਰੱਕਚਰ ਕੰਨਸਲਟੈਂਟ ਪ੍ਰਾਈਵੇਟ ਲਿਮਟਿਡ ਨੂੰ ਨਿਯੁਕਤ ਕੀਤਾ ਗਿਆ ਹੈ। ਈਸੀਬੀਸੀ ਵਿਚ ਐਨਰਜੀ ਸਿਮੂਲੇਸ਼ਨ ਸਿਖਲਾਈ ਲਈ, 17- 18 ਦਸੰਬਰ 2020 ਨੂੰ ਡਿਜੀਟਲ ਪਲੇਟਫਾਰਮ ਜ਼ਰੀਏ ਇਕ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਜਾਣਕਾਰੀ ਪੇਡਾ ਦੇ ਇਕ ਬੁਲਾਰੇ ਨੇ ਦਿੱਤੀ।
ਇਸ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦੇ ਡਿਜੀਟਲ ਤੌਰ ‘ਤੇ ਸਵਾਗਤ ਨਾਲ ਹੋਈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸਥਾਨਕ ਸਰਕਾਰਾਂ ਵਿਭਾਗ, ਚੰਡੀਗੜ੍ਹ ਦੇ ਸੀਨੀਅਰ ਟਾਊਨ ਪਲੈਨਰ ਸ੍ਰੀ ਮਾਨਵ ਜੈਨ ਅਤੇ ਵਿਸ਼ੇਸ਼ ਮਹਿਮਾਨ ਸ. ਪਰਮਜੀਤ ਸਿੰਘ ਸੀਨੀਅਰ ਮੈਨੇਜਰ ਈ.ਸੀ., ਪੇਡਾ, ਚੰਡੀਗੜ੍ਹ ਸਨ। ਇਸ ਪ੍ਰੋਗਰਾਮ ਵਿੱਚ ਨਗਰ ਨਿਗਮ, ਇੰਪਰੂਵਮੈਂਟ ਟਰੱਸਟ ਤੋਂ ਪ੍ਰੈਕਟਿਸਿੰਗ ਆਰਕੀਟੈਕਟਸ ਤੇ ਇੰਜੀਨੀਅਰ ਅਤੇ ਹੋਰ ਭਾਈਵਾਲ ਸ਼ਾਮਲ ਹੋਏ। ਪ੍ਰੋਗਰਾਮ ਵਿਚ 100 ਤੋਂ ਵੱਧ ਭਾਈਵਾਲਾਂ ਨੇ ਹਿੱਸਾ ਲਿਆ।
ਮਾਸਟਰ ਟ੍ਰੇਨਰ ਸ੍ਰੀ ਆਸ਼ੂ ਗੁਪਤਾ ਨੇ ਈ.ਸੀ.ਬੀ.ਸੀ. 2017 ਬਾਰੇ ਐਨਰਜੀ ਸਿਮੂਲੇਸ਼ਨ ਸਾੱਫਟਵੇਅਰ ਦੇ ਵਿਸਥਾਰਤ ਮਾਪਦੰਡਾਂ ਬਾਰੇ ਗੱਲ ਕੀਤੀ। ਉਹਨਾਂ ਦੱਸਿਆ ਕਿ ਗਰਮੀ ਨੂੰ ਬਿਲਡਿੰਗ ਇੰਨਵੈਲਪ ਨਾਲ ਘਟਾਇਆ ਜਾ ਸਕਦਾ ਹੈ ਅਤੇ ਇਕ ਇਮਾਰਤ ਵਿਚ ਖ਼ਪਤ ਨੂੰ ਪੈਸਿਵ ਉਪਾਵਾਂ ਨਾਲ ਘੱਟ ਕੀਤਾ ਜਾ ਸਕਦਾ ਹੈ।
ਸ੍ਰੀ ਕੁਸ਼ਾਗੜ ਜੁਨੇਜਾ ਨੇ ਹੀਟਿੰਗ, ਵੈਂਟੀਲੇਸ਼ਨ ਅਤੇ ਏਅਰਕੰਡੀਸ਼ਨਿੰਗ (ਐਚਵੀਏਸੀ) ਦੀਆਂ ਬੁਨਿਆਦੀ ਗੱਲਾਂ ਅਤੇ ਵੱਖ-ਵੱਖ ਐਚਵੀਏਸੀ ਤਕਨਾਲੋਜੀਆਂ ਜਿਵੇਂ ਕਿ ਸਪਲਿਟ ਸਿਸਟਮ, ਏਅਰ-ਕੂਲਡ ਚਿਲਰ ਅਤੇ ਵਾਟਰ ਕੂਲਡ ਚਿਲਰ ਬਾਰੇ ਚਰਚਾ ਕੀਤੀ।
No comments:
Post a Comment