ਐਸ.ਏ.ਐਸ.ਨਗਰ, 4 ਦਸੰਬਰ : ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀ.ਐਮ.ਕੇ.ਵੀ.ਵਾਈ. 3.0) ਜਲਦ ਹੀ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੀਵ ਕੁਮਾਰ ਗੁਪਤਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਨਵੀਂ ਯੋਜਨਾ ਵਿੱਚ ਤਜ਼ਵੀਜ ਕੀਤੇ ਕਈ ਸੁਧਾਰਾਂ ਵਿੱਚੋਂ ਜ਼ਿਲ੍ਹਾ ਪੱਧਰੀ ਯੋਜਨਾਬੰਦੀ ਅਤੇ ਲਾਗੂਕਰਨ ਨੂੰ ਬੁਨਿਆਦੀ ਹਿੱਸਾ ਬਣਾਇਆ ਜਾਣਾ ਸ਼ਾਮਲ ਹੈ। ਇਸ ਮੰਤਵ ਲਈ ਜ਼ਿਲ੍ਹਾ ਹੁਨਰ ਕਮੇਟੀ (ਡੀ.ਐਸ.ਸੀ.) ਅਤੇ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਮੈਂਬਰਾਂ ਵਲੋਂ ਉਦਯੋਗਾਂ ਵਿੱਚ ਹੁਨਰ ਦੀ ਮੰਗ ਸਬੰਧੀ ਮੁਲਾਂਕਣ ਕਰਨ ਲਈ ਵਿਚਾਰ ਵਟਾਂਦਰੇ ਕੀਤੇ ਗਏ। ਉਨ੍ਹਾਂ ਕਿਹਾ ਕਿ ਕਾਮਿਆ ਦੀ ਮੰਗ ਅਤੇ ਸਪਲਾਈ ਵਿਚਕਾਰ ਹੁਨਰ ਦੇ ਪਾੜੇ ਨੂੰ ਪੂਰਨ ਲਈ ਅਸੀਂ ਉਮੀਦਵਾਰਾਂ ਨੂੰ ਮੰਗ ਅਨੁਸਾਰ ਸਿਖਲਾਈ ਕਰਵਾਉਣ 'ਤੇ ਧਿਆਨ ਕੇਂਦਰਤ ਕਰਾਂਗੇ।
ਸ੍ਰੀ ਰਾਜੀਵ ਕੁਮਾਰ ਗੁਪਤਾ ਨੇ ਦੱਸਿਆ "ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਪੱਧਰੀ ਇਕਾਈ ਉਦਯੋਗਾਂ ਨਾਲ ਤਾਲਮੇਲ ਕਰ ਰਹੀ ਹੈ ਤਾਂ ਜੋ ਉਮੀਦਵਾਰਾਂ ਨੂੰ ਆਨ-ਸਾਇਟ ਸਿਖਲਾਈ ਦਿੱਤੀ ਜਾ ਸਕੇ ਅਤੇ ਇਸ ਉਪਰੰਤ ਉਨ੍ਹਾਂ ਨੂੰ ਸਬੰਧਤ ਸੈਕਟਰਾਂ ਵਿਚ ਰੋਜ਼ਗਾਰ ਦਿੱਤਾ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ 8 ਸਥਾਨਕ ਉਦਯੋਗਾਂ ਸਮੇਤ ਵਿਨਸਮ ਗਰੁੱਪ ਪ੍ਰਾ. ਲਿਮ. (ਟੈਕਸਟਾਈਲ), ਸ਼ਾਰਪ ਇੰਜੀਨੀਅਰਿੰਗ ਪ੍ਰਾ. ਲਿਮ. (ਸੀਐਨਸੀ ਆਪਰੇਟਰ), ਊਸ਼ਾ ਯਾਰਨਜ਼ ਲਿਮ. (ਟੈਕਸਟਾਇਲ), ਵਾਟੀਕਾ ਸਪਿਨਿੰਗ ਮਿੱਲਜ਼ (ਟੈਕਸਟਾਈਲ) , ਸਾਂਬੀ ਇੰਡਸਟਰੀਜ਼ (ਸੀਐਨਸੀ ਆਪਰੇਟ , ਫਿਟਰ ਫੈਬਰੀਕੇਸ਼ਨ) , ਆਰ ਬੀ, ਫੋਰਜਿੰਗ (ਸੀਐਨਸੀ ਆਪਰੇਟਰ), ਸੀ.ਏ.ਜੀ. ਇੰਜੀਨੀਅਰਿੰਗ ਲਿਮ, (ਸੀਐਨਸੀ ਆਪਰੇਟਰ) ਅਤੇ ਸਰੋਵਰ ਐਂਟਰਪ੍ਰਾਈਜਸ (ਡਾਟਾ ਐਂਟਰੀ ਓਪਰੇਟਰ) ਨੇ ਇਸ ਵਿਚ ਡੂੰਘੀ ਦਿਲਚਸਪੀ ਦਿਖਾਈ ਹੈ।
ਜ਼ਿਲ੍ਹਾ ਪੱਧਰੀ ਸਕਿੱਲ ਗੈਪ ਅਤੇ ਡਿਮਾਂਡ ਅਸੈਸਮੈਂਟ ਉਪਰੰਤ ਅਸੀਂ ਸਿਖਲਾਈ ਦੇ ਟੀਚੇ ਨਿਰਧਾਰਤ ਕਰਾਂਗੇ ਅਤੇ ਜਾਗਰੂਕਤਾ ਜ਼ਰੀਏ ਉਮੀਦਵਾਰਾਂ ਨੂੰ ਲਾਮਬੰਦ ਕਰਾਂਗੇ। ਇਸ ਤੋਂ ਬਾਅਦ ਉਮੀਦਵਾਰਾਂ ਦੀ ਕਾਉਂਸਲਿੰਗ ਕੀਤੀ ਜਾਵੇਗੀ ਅਤੇ ਸਿਖਲਾਈ ਸਮੂਹ ਬਣਾਏ ਜਾਣਗੇ। ਉਨ੍ਹਾਂ ਕਿਹਾ, “ਉਮੀਦਵਾਰਾਂ ਨੂੰ ਰੋਜ਼ਗਾਰ ਦੇਣ ਉਪਰੰਤ ਪੋਸਟ ਟ੍ਰੇਨਿੰਗ ਸਪੋਰਟ ਵੀ ਦਿੱਤੀ ਜਾਵੇਗੀ ਅਤੇ ਹੁਨਰ ਵਿਕਾਸ ਪ੍ਰਕਿਰਿਆ ਨਾਲ ਜੁੜੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਣ ਕਰਨਾ ਵੀ ਪ੍ਰੋਗਰਾਮ ਦਾ ਇਕ ਮਹੱਤਵਪੂਰਨ ਹਿੱਸਾ ਹੈ।
ਮਹਾਂਮਾਰੀ ਦੇ ਫੈਲਾਅ ਕਾਰਨ ਇਸ ਯੋਜਨਾ ਦੀ ਸ਼ੁਰੂਆਤ ਵਿੱਚ ਦੇਰੀ ਹੋ ਗਈ ਹੈ। ਇਸ ਯੋਜਨਾ ਦੇ ਲਾਗੂਕਰਨ ਲਈ ਬਹੁਤ ਘੱਟ ਸਮਾਂ ਮਿਲਣ ਦੇ ਬਾਵਜੂਦ ਜ਼ਿਲ੍ਹਾ ਹੁਨਰ ਕਮੇਟੀ ਆਪਣੀ ਭੂਮਿਕਾ ਅਤੇ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਜ਼ਿਕਰਯੋਗ ਹੈ ਕਿ ਮੀਟਿੰਗ ਵਿੱਚ ਮੌਜੂਦ ਭਾਈਵਾਲਾਂ ਵਲੋਂ ਅੰਤਿਮ ਰੂਪ ਦਿੱਤੇ ਸਕਿੱਲ ਸੈੱਟਾਂ ਵਿੱਚ ਉਸ ਨੂੰ
• ਆਈ ਟੀ ਸੈਕਟਰ - ਵੈਬ ਡਿਜ਼ਾਈਨਰ / ਡਾਟਾ ਐਂਟਰੀ ਓਪਰੇਟਰ / ਆਈਟੀ ਹੈਲਪ ਡੈਸਕ ਨੂੰ ਅਟੈਂਡੈਂਟ
• ਰਿਟੇਲ ਸੇਲਜ਼ ਐਸੋਸੀਏਟਸ
• ਨਿਰਮਾਣ - ਸਹਾਇਕ ਇਲੈਕਟ੍ਰੀਸ਼ੀਅਨ/ ਹੈਲਪਰ ਇਲੈਕਟੀਸ਼ੀਅਨ, ਪਲੰਬਰ, ਵੈਲਡਰ ਆਦਿ
• ਪੂੰਜੀਗਤ ਵਸਤਾਂ- ਸੀ.ਐਨ ਸੀ ਆਪਰੇਟਰ, ਫਿਟਰ ਫੈਬਰਿਕੇਸ਼ਨ, ਮਕੈਨੀਕਲ ਡਰਾਫਟਸਮੈਨ
• ਆਟੋਮੋਟਿਵ- ਸੇਲਜ਼ ਐਗਜ਼ੀਕਿਊਟਿਵ ਡੀਲਰਸ਼ਿਪ
• ਟੈਲੀਕਾਮ ਕਸਟਮਰ ਕੇਅਰ ਐਗਜ਼ੀਕਿਊਟਿਵ
• ਟੈਕਸਟਾਈਲ ਐਂਡ ਹੈਂਡਲੂਮ ਇੰਡਸਟਰੀਜ਼- ਆਟੋ ਫਰੇਮ ਟੈਂਟਰ ਐਂਡ ਡੈਵਰ ਬਿਊਟੀ ਐਂਡ ਵੈਲਨੈੱਸ - ਸਹਾਇਕ ਹੇਅਰ ਸਟਾਈਲਿਸਟ, ਬਿਊਟੀ ਥੈਰੇਪਿਸਟ, ਨੇਲ ਟੈਕਨੀਸ਼ੀਅਨ
• ਅਪੈਰਲ - ਫੈਸ਼ਨ ਡਿਜ਼ਾਈਨਿੰਗ, ਸੈਲਵ ਇਮਲਾਇਡ ਟੇਲਰ ਇਲੈਕਟ੍ਰਾਨਿਕਸ ਫਿਲਡ ਟੈਕਨੀਸ਼ੀਅਨ
• ਘਰੇਲੂ ਕਾਮੇ - ਬਾਲ / ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ
• ਪਲੰਬਿੰਗ ਜਨਰਲ ਪਲੰਬਰ • ਮੀਡੀਆ ਅਤੇ ਮਨੋਰੰਜਨ- ਮੇਕਅਪ ਆਰਟਿਸਟ, ਫੋਟੋਗ੍ਰਾਫੀ ਡਾਇਰੈਕਟਰ ਸ਼ਾਮਲ ਹਨ।
No comments:
Post a Comment