ਖਰੜ 02 ਸਤੰਬਰ : ਰਿਆਤ ਬਾਹਰਾ ਯੂਨੀਵਰਸਿਟੀ ਅਤੇ ਬੀਐਸਆਈ ਲਰਨਿੰਗ ਆਸਟਰੇਲੀਆ ਨੇ ਅੱਜ ਇੱਥੇ ਹੋਟਲ ਪ੍ਰਬੰਧਨ ਅਤੇ ਸਾਈਬਰ ਸੁਰੱਖਿਆ ਇਨ ਕੰਪਿਊਟਰ ਇੰਜਨੀਅਰਿੰਗ ਐਪਲੀਕੇਸ਼ਨ ਲਈ ਨੌਕਰੀ-ਅਧਾਰਿਤ ਕੋਰਸਾਂ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਹਨ।ਬੀਐਸਆਈ ਲਰਨਿੰਗ ਵਫ਼ਦ ਦੀ ਇੱਕ ਟੀਮ ਜਿਸ ਵਿੱਚ ਕਾਲਾ ਫਿਲਿਪ ਸੀਈਓ ਅਤੇ ਕਾਰਜਕਾਰੀ ਨਿਰਦੇਸ਼ਕ ਬੀਐਸਆਈ ਲਰਨਿੰਗ ਆਸਟਰੇਲੀਆ, ਸਕਾਟ ਵੇਸਲੇ, ਚੀਫ ਕੰਟੈਂਟ ਅਫਸਰ, ਮਿਕ ਲਿੰਚ, ਚੇਅਰਮੈਨ, ਅਤੇ ਵਿਪੁਲ ਰਸਤੋਗੀ, ਇੰਡੀਆ ਹੈੱਡ,ਬੀਐਸਆਈ ਲਰਨਿੰਗ ਆਸਟਰੇਲੀਆ ਤੋਂ ਇਲਾਵਾ ਆਸਟ੍ਰੇਡ ਦੇ ਮੈਂਬਰ ਵੀ ਸ਼ਾਮਲ ਹੋਏ ।ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ ਚਾਂਸਲਰ ਡਾ: ਪਰਵਿੰਦਰ ਸਿੰਘ, ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ, ਉਪ ਪ੍ਰਧਾਨ ਸਤਬੀਰ ਸਿੰਘ ਸਹਿਗਲ, ਰਜਿਸਟਰਾਰ ਡਾ: ਦਿਨੇਸ਼ ਸ਼ਰਮਾ, ਗੁਰਮੁਖ ਰਾਣਾ ਅਤੇ ਡਾਇਰੈਕਟਰ ਡਾ ਸਿਮਰਜੀਤ ਸ਼ੇਰਗਿੱਲ ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਹਾਜ਼ਰ ਸਨ।ਇਸ ਮੌਕੇ ਬੋਲਦਿਆਂ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਬੀ.ਐਸ.ਆਈ ਲਰਨਿੰਗ ਆਸਟ੍ਰੇਲੀਆ ਵਿੱਚ ਸੰਸਥਾਗਤ ਅਤੇ ਲੋਕ ਵਿਕਾਸ ਸੇਵਾਵਾਂ ਅਤੇ ਆਊਟਸੋਰਸਡ ਸਿਖਲਾਈ ਹੱਲਾਂ ਦਾ ਇੱਕ ਮੋਹਰੀ ਪ੍ਰਦਾਤਾ (ਸਪਲਾਇਰ) ਹੈ।
ਬਾਹਰਾ ਨੇ ਕਿਹਾ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਕੈਰੀਅਰ ਦੇ ਮੌਕਿਆਂ ਅਤੇ ਉਚੇਰੀ ਸਿੱਖਿਆ, ਖਾਸ ਤੌਰ 'ਤੇ ਆਸਟ੍ਰੇਲੀਆ ਵਿੱਚ ਇੱਕ ਸੁਨਹਿਰੀ ਰਾਹ ਤਿਆਰ ਕਰਦੀ ਹੈ ਅਤੇ ਇਹ ਪ੍ਰੋਗਰਾਮ ਹੁਨਰ ਦੇ ਪਾੜੇ ਨੂੰ ਪੂਰਾ ਕਰਨ,ਇੰਟਰਨਸ਼ਿਪਸ ਨੂੰ ਆਸਾਨ ਬਣਾਉਣ,ਅਤੇ ਮਜ਼ਬੂਤ ਪਲੇਸਮੈਂਟ ਸਹਾਇਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਸਮਝੌਤਾ ਪੱਤਰ 'ਤੇ ਹਸਤਾਖਰ ਕਰਨ 'ਤੇ ਟਿੱਪਣੀ ਕਰਦੇ ਹੋਏ,ਬੀਐਸਆਈ ਲਰਨਿੰਗ ਦੀ ਸੀਈਓ, ਕਾਲਾ ਫਿਲਿਪ ਨੇ ਸਾਂਝੇਦਾਰੀ ਬਾਰੇ ਉਤਸ਼ਾਹ ਜ਼ਾਹਰ ਕਰਦੇ ਹੋਏ ਕਿਹਾ, "ਅਸੀਂ ਇਸ ਸਮਝੌਤਾ ਪੱਤਰ (ਐੱਮ.ਓ.ਯੂ) 'ਤੇ ਹਸਤਾਖਰ ਕਰਨ ਦੀ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ ਹਾਂ। ਉਹਨਾਂ ਕਿਹਾ ਕਿ ਇਹ ਰਣਨੀਤਕ ਭਾਈਵਾਲੀ ਬੀਐਸਆਈ ਲਰਨਿੰਗ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੀ ਹੈ ਕਿਉਂਕਿ ਅਸੀਂ ਆਪਣੀ ਪਹੁੰਚ ਨੂੰ ਵਧਾਉਣਾ ਅਤੇ ਭਾਰਤੀ ਬਾਜ਼ਾਰ ਨਾਲ ਸਹਿਯੋਗ ਕਰਨਾ ਜਾਰੀ ਰੱਖਾਂਗੇ ।ਉਹਨਾਂ ਕਿਹਾ ਕਿ ਅਸੀਂ ਵਰਕਸ਼ਾਪ, ਐਕਸ਼ਨ ਲਰਨਿੰਗ, ਡਿਸਟੈਂਸ ਲਰਨਿੰਗ, ਕੋਚਿੰਗ ਅਤੇ ਈ-ਲਰਨਿੰਗ ਸਮੇਤ ਸਿੱਖਣ ਦੀਆਂ ਵਿਧੀਆਂ ਦੇ ਪੂਰੇ ਸਪੈਕਟ੍ਰਮ ਦੀ ਵਰਤੋਂ ਕਰਦੇ ਹਾਂ ਅਤੇ ਸਾਡੀਆਂ ਗਲੋਬਲ ਸਿਖਲਾਈ ਭਾਈਵਾਲੀ ਸਾਨੂੰ ਦੁਨੀਆ ਭਰ ਦੀਆਂ ਨਵੀਨਤਮ ਸਿੱਖਿਆਵਾਂ ਅਤੇ ਉਤਪਾਦਾਂ ਦੇ ਵਿਕਾਸ ਤੋਂ ਜਾਣੂ ਕਰਵਾਉਂਦੀਆਂ ਹਨ
।ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਕਿਹਾ ਕਿ ਬੀ.ਐੱਸ.ਆਈ. ਲਰਨਿੰਗ ਆਸਟ੍ਰੇਲੀਆ ਆਪਣੇ ਹੱਲਾਂ ਰਾਹੀਂ ਕਾਰੋਬਾਰੀ ਤਬਦੀਲੀ ਨੂੰ ਪ੍ਰਾਪਤ ਕਰਨ ਲਈ ਮਨੁੱਖੀ ਪੂੰਜੀ ਦਾ ਵਿਕਾਸ ਕਰਦਾ ਹੈ।ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸਮਝੌਤਾ ਦੋਵਾਂ ਧਿਰਾਂ ਲਈ ਲਾਭਦਾਇਕ ਸਾਬਤ ਹੋਵੇਗਾ।ਫੋਟੋ ਕੈਪਸ਼ਨ -ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਹੋਏ ਐੱਮ.ਓ.ਯੂ ਦੀ ਤਸਵੀਰ
No comments:
Post a Comment