ਐਸ.ਏ.ਐਸ ਨਗਰ, 24 ਦਸੰਬਰ : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਜਿਲ੍ਹਾ ਐਸ.ਏ.ਐਸ.ਨਗਰ ਵਿੱਚ ਚੱਲ ਰਹੀ ਪੀ.ਐਸ.ਆਰ.ਐਲ.ਐਮ.(ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ) ਸਕੀਮ ਅਧੀਨ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਵੱਲੋਂ ਦਫਤਰ ਵਧੀਕ ਡਿਪਟੀ ਕਮਿਸ਼ਨਰ(ਵਿਕਾਸ),ਐਸ.ਏ.ਐਸ. ਨਗਰ ਵਿਖੇ ਸਕੀਮ ਅਧੀਨ ਆਰਸੇਟੀ, ਲੁਧਿਆਣਾ ਤੋਂ ਟ੍ਰੇਨਿੰਗ ਲੈ ਚੁਕੀਆਂ ਬੀ.ਸੀ. ਸਖੀਆਂ ਨੂੰ ਬੈਂਕਾਂ ਅਤੇ ਸੀ.ਐਸ.ਸੀ. ਸੈਂਟਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਸੈਲਫ ਹੈਲਪ ਗਰੁੱਪਾਂ ਨੂੰ ਦਿਵਾਉਣ ਲਈ ਬਾਇਓਮੈਟ੍ਰਿਕ ਉਪਕਰਣ ਵੰਡੇ ਗਏ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਨੇ ਦੱਸਿਆ ਕਿ ਬੀ.ਸੀ ਸਖੀਆਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਮਸ਼ੀਨਾਂ ਨਾਲ ਡਿਜੀਟਲ ਕੰਮ ਕਰ ਸਕਦੀਆਂ ਹਨ ਜਿਵੇਂ ਕਿ, ਸੈਲਫ ਹੈਲਪ ਗਰੁੱਪਾਂ ਦੀ ਡਿਜੀਟਲ ਟ੍ਰਾਜੈਕਸ਼ਨਾਂ, ਪਾਸਪੋਰਟ ਬਣਵਾਉਣਾ, ਆਧਾਰ ਕਾਰਡ ਅੱਪਡੇਟ,ਬੈਂਕ ਖਾਤਾ ਖੁਲ੍ਹਵਾਉਣਾ, ਬੀਮਾ ਅਤੇ ਪੈਨਸ਼ਨ ਦਾ ਕੰਮ ਆਦਿ ਸੇਵਾਵਾਂ ਨਿਭਾਉਣਗੀਆਂ। ਇਸ ਦੌਰਾਨ ਬਲਾਕ ਡੇਰਾਬੱਸੀ ਦੀ 1, ਅਤੇ ਬਲਾਕ ਖਰੜ ਦੀਆਂ 4 ਬੀ.ਸੀ. ਸਖੀਆਂ ਨੂੰ ਇਹ ਡਿਵਾਈਸਸ ਦਿੱਤੇ ਗਏ। ਇਸ ਉਪਰੰਤ ਸ੍ਰੀ ਮਨਿੰਦਰ ਸਿੰਘ ਜਿਲ੍ਹਾ ਮੈਨੇਜਰ, ਨਵਜੋਤ ਸਿੰਘ ,ਜਿਲ੍ਹਾ ਕੋਆਰਡੀਨੇਟਰ, ਸੀ.ਐਸ.ਸੀ. ਸੈਂਟਰ, ਜਿਲ੍ਹਾ ਐਸ.ਏ.ਐਸ. ਨਗਰ ਵੱਲੋਂ ਬੀ.ਸੀ.ਸਖੀਆਂ ਨੂੰ ਇਹਨਾਂ ਡਿਵਾਈਸਸ ਦੀ ਵਰਤੋਂ ਕਰਨ ਦੀ ਪੂਰਨ ਤੌਰ ਤੇ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਐਸ.ਆਰ.ਐਲ.ਐਮ. ਸਟਾਫ ਦੇ ਕਰਮਚਾਰੀ, ਸ੍ਰੀਮਤੀ ਰਵੀਨਾ ਜਾਖੂ, ਜਿਲ੍ਹਾ ਪ੍ਰੋਗਰਾਮ ਮੈਨੇਜਰ, ਸ੍ਰੀ ਮਨਪ੍ਰੀਤ ਸਿੰਘ ਬੀ.ਪੀ.ਐਮ. ਬਲਾਕ ਖਰੜ, ਸ੍ਰੀ ਸੰਦੀਪ ਕੁਮਾਰ ਕਲੱਸਟਰ ਕੋਆਰਡੀਨੇਟਰ ਬਲਾਕ ਡੇਰਾਬਸੀ, ਅਤੇ ਸ੍ਰੀ ਕਮਲਪ੍ਰੀਤ ਸਿੰਘ ਸ਼ੇਰਗਿੱਲ ਕਲੱਸਟਰ ਕੋਆਰਡੀਨੇਟਰ ਬਲਾਕ ਮਾਜਰੀ ਵੀ ਮੌਜੂਦ ਸਨ।
No comments:
Post a Comment