ਐਸ.ਏ.ਐਸ ਨਗਰ, 24 ਦਸੰਬਰ : ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹੇ ਵਿੱਚ ਗੁੜ੍ਹ ਅਤੇ ਸ਼ੱਕਰ ਦੇ ਉਤਪਾਦ, ਐਕਸਪੋਰਟ ਕਰਨ ਨੂੰ ਉਤਸ਼ਾਹਿਤ ਕਰਨ ਲਈ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ਼ ਰਾਜੇਸ਼ ਕੁਮਾਰ ਰਹੇਜਾ ਵੱਲੋਂ ਜਿਲ੍ਹੇ ਵਿੱਚ ਗੁੜ੍ਹ ਬਣਾਉਣ ਵਾਲੀਆਂ ਘੁਲਾੜੀਆਂ ਦਾ ਨਿਰੀਖਣ ਕੀਤਾ ਗਿਆ।
ਸ੍ਰੀ ਰਹੇਜ਼ਾ ਨੇ ਦੱਸਿਆ ਕਿ ਬਲਾਕ ਮਾਜਰੀ ਦੇ ਪਿੰਡ ਸਿਆਲਬਾ ਮਾਜਰੀ ਵਿਖੇ ਐਕਸਪੋਰਟ ਕੁਆਲਟੀ ਦੇ ਉਤਪਾਦ ਗੁੜ੍ਹ, ਸ਼ੱਕਰ, ਟਿੱਕੀ ਆਦਿ ਮੈਨੁਫੇਕਚਰਿੰਗ ਯੂਨਿਟ ਦਾ ਮੁਆਇਨਾ ਕੀਤਾ । ਯੂਨਿਟ ਮਾਲਕ ਸ੍ਰੀ ਸ਼ਤੀਸ ਕੁਮਾਰ ਨੂੰ ਕਿਹਾ ਗਿਆ ਕਿ ਐਫ.ਐਸ.ਐਸ.ਏ.ਆਈ ਦਾ ਸਰਟੀਫਿਕੇਟ ਲਿਆ ਜਾਵੇ ਤਾਂ ਜੋ ਅੰਤਰ ਰਾਸ਼ਟਰੀ ਪੱਧਰ ਤੇ ਗੁਣਵੱਤਾ ਬਰਕਰਾਰ ਰੱਖੀ ਜਾ ਸਕੇ। ਉਹਨਾਂ ਯੂਨਿਟ ਦੀ ਸਾਫ-ਸਫਾਈ ਮੱਖੀ, ਮੱਛਰ ਤੋਂ ਜਾਲੀ ਦੀ ਵਰਤੋਂ ਅਤੇ ਖਾਸ ਤੌਰ ਤੇ ਪੈਕਿੰਗ ਲਈ ਅਖਬਾਰ ਦੀ ਥਾਂ ਤੇ ਪੈਕਿੰਗ ਮਟੀਰੀਅਲ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਹਨਾਂ ਯੂਨਿਟ ਦੇ ਮਾਲਕ ਜੋ ਕਿ ਖੁਦ ਕਾਸਤਕਾਰ ਵੀ ਹਨ ਨੂੰ ਕੈਮੀਕਲ ਮੁਕਤ ਆਰਗੈਨਿਕ ਗੁੜ੍ਹ , ਸ਼ੱਕਰ ੳਤਪਾਦ ਤਿਆਰ ਕਰਨ ਦੀ ਵੀ ਸਲਾਹ ਦਿੱਤੀ । ਉਹਨਾ ਇਹ ਵੀ ਦੱਸਿਆ ਕਿ ਜਿਲ੍ਹਾ ਲੈਵਲ ਐਕਸਪੋਰਟ ਪਰਮੋਸ਼ਨ ਕਮੇਟੀ ਵੱਲੋਂ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਗੁੜ੍ਹ ਐਕਸਪੋਰਟ ਪ੍ਰੋਡੱਕਟ ਦੀ ਪਛਾਣ ਕੀਤੀ ਗਈ ਹੈ। ਇਸ ਤਰ੍ਹਾਂ ਅੰਤਰ ਰਾਸ਼ਟਰੀ ਮਾਰਕਿਟ ਵਿੱਚ ਕਿਸਾਨ ਖੁਦ ਮੁਕਾਬਲੇ ਵਿੱਚ ਮਿਆਰੀ ਗੁਣਵੱਤਾ ਦੇ ਅਧਾਰ ਤੇ ਚੰਗਾ ਮੁਨਾਫਾ ਪ੍ਰਾਪਤ ਕਰ ਸਕੇਗਾ।
ਸ੍ਰੀ ਰਹੇਜਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਤੰਗੋਰੀ ਦੇ ਕਿਸਾਨ ਸ੍ਰੀ ਸੁਰਜੀਤ ਸਿੰਘ ਵੱਲੋਂ ਗੁੜ੍ਹ ਯੂਨਿਟ ਲਈ ਅਪਣਾਈ ਜਾ ਰਹੀ ਵਿਧੀ ਨੂੰ ਵੇਖਣ ਤੇ ਅਪਣਾਉਣ ਲਈ ਯੂਨਿਟ ਮਾਲਿਕ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਤੇ ਬਲਾਕ ਖੇਤੀਬਾੜੀ ਅਫਸਰ, ਡਾ਼ ਗੁਰਬਚਨ ਸਿੰਘ ਨੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੰਪੂਰਨ ਸਹਿਯੋਗ ਦਾ ਵਿਸ਼ਵਾਸ਼ ਦੁਆਇਆ ਗਿਆ।
No comments:
Post a Comment