ਚੰਡੀਗੜ੍ਹ/ਨਵੀਂ ਦਿੱਲੀ, 01 ਦਸੰਬਰ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਆਪਸ ਵਿੱਚ ਮਿਲੇ ਹੋਣ ਕਰਕੇ ਤਿੰਨੇ ਕਾਲੇ ਕਾਨੂੰਨਾਂ ਨੂੰ ਦਿੱਲੀ ਵਿੱਚ ਲਾਗੂ ਕਰਨ ਦਾ ਆਮ ਆਦਮੀ ਪਾਰਟੀ ਉੱਤੇ ਝੂਠਾ ਦੋਸ਼ ਲਗਾ ਰਹੇ ਹਨ। ਮੋਦੀ ਸਰਕਾਰ ਦੀ ਤਿਆਰੀ ਸੀ ਕਿ ਕਿਸਾਨਾਂ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਵਿੱਚ ਪਾ ਦਿੱਤਾ ਜਾਵੇ, ਕੇਜਰੀਵਾਲ ਸਰਕਾਰ ਨੇ ਸਟੇਡੀਅਮ ਨੂੰ ਜੇਲ੍ਹ ਬਣਾਉਣ ਤੋਂ ਮਨਾ ਕਰ ਦੇਣ ਨਾਲ, ਇਨ੍ਹਾਂ ਦੀ ਸਾਰੀ ਯੋਜਨਾ ਫ਼ੇਲ੍ਹ ਹੋ ਗਈ। ਕਿਸਾਨਾਂ ਨੂੰ ਜੇਲ੍ਹ ਵਿੱਚ ਪਾਉਣ ਦੀ ਯੋਜਨਾ ਫ਼ੇਲ੍ਹ ਹੋਣ ਤੋਂ ਬਾਅਦ ਭਾਜਪਾ ਅਤੇ ਕੈਪਟਨ ਨੇ ਸੈਟਿੰਗ ਕਰਕੇ ਕੇਜਰੀਵਾਲ ਨੂੰ ਬਦਨਾਮ ਕਰਨ ਦੀ ਯੋਜਨਾ ਬਣਾਈ ਅਤੇ ਕਾਲੇ ਕਾਨੂੰਨ ਪਾਸ ਕਰਨ ਦਾ ਝੂਠਾ ਦੋਸ਼ ਲਗਾ ਦਿੱਤਾ। ਸਾਰਾ ਪੰਜਾਬ ਜਾਣਦਾ ਹੈ ਕਿ ਕੈਪਟਨ ਅਮਰਿੰਦਰ ਅਤੇ ਅਕਾਲੀ ਦਲ ਨੇ ਤਿੰਨਾਂ ਕਾਲੇ ਕਾਨੂੰਨਾਂ ਨੂੰ ਪਾਸ ਕਰਵਾਉਣ ਵਿੱਚ ਮੋਦੀ ਦਾ ਸਾਥ ਦਿੱਤਾ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਸੱਚੇ ਅਤੇ ਇਮਾਨਦਾਰ ਵਿਅਕਤੀ ਹਨ ਅਤੇ ਕਿਸਾਨਾਂ ਨਾਲ ਆਖ਼ਰੀ ਦਮ ਤੱਕ ਖੜੇ ਰਹਿਣਗੇ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੈਪਟਨ ਭਾਜਪਾ ਦਾ ਮੁੱਖ ਮੰਤਰੀ ਹੈ, ਮੋਦੀ ਦਾ ਆਦਮੀ ਹੈ। ਮੋਦੀ ਕੇਜਰੀਵਾਲ ਤੋਂ ਬਹੁਤ ਜ਼ਿਆਦਾ ਨਾਰਾਜ਼ ਹੈ ਕਿ ਕੇਜਰੀਵਾਲ ਨੇ ਜਿਸ ਤਰਾਂ ਕਿਸਾਨਾਂ ਦੀ ਮਦਦ ਕੀਤੀ ਹੈ। ਮੋਦੀ ਦੇ ਕਹਿਣ ਉੱਤੇ ਅੱਜ ਕੈਪਟਨ ਨੇ ਕੇਜਰੀਵਾਲ ਉੱਤੇ ਇਹ ਝੂਠੇ ਇਲਜ਼ਾਮ ਲਗਾਏ ਹਨ। ਕੈਪਟਨ ਖੁੱਲ੍ਹੇ ਆਮ ਮੋਦੀ ਦੇ ਨਾਲ ਹੈ ਅਤੇ ਕਿਸਾਨਾਂ ਨੂੰ ਧੋਖਾ ਦੇ ਰਹੇ ਹਨ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਕਿਹਾ ਕਿ ਸੋਚਣ ਵਾਲੀ ਗੱਲ ਹੈ ਕਿ ਕੈਪਟਨ ਨੇ ਅੱਜ ਕੇਜਰੀਵਾਲ ਜੀ ਉੱਤੇ ਇਹ ਦੋਸ਼ ਕਿਉਂ ਲਗਾਏ? ਕੇਜਰੀਵਾਲ ਸਰਕਾਰ ਕਿਵੇਂ ਇਹ ਕਾਨੂੰਨ ਲਾਗੂ ਕਰ ਸਕਦੀ ਹੈ? ਜੇਕਰ ਇਹ ਪਾਵਰ ਸੂਬਾ ਸਰਕਾਰਾਂ ਦੇ ਕੋਲ ਹੁੰਦੀ ਤਾਂ ਪੰਜਾਬ ਨੂੰ ਡਰਨ ਦੀ ਜ਼ਰੂਰਤ ਹੀ ਨਹੀਂ ਸੀ। ਦਰਅਸਲ ਕੈਪਟਨ ਨੂੰ ਮੋਦੀ ਜੀ ਨੇ ਕਿਹਾ ਹੈ ਕਿ ਕੇਜਰੀਵਾਲ ਨੂੰ ਠੋਕੋ। ਮੋਦੀ ਜੀ ਦਿੱਲੀ ਵਿੱਚ ਕਿਸਾਨਾਂ ਨੂੰ ਕੈਦ ਕਰਨ ਲਈ ਸਟੇਡੀਅਮ ਨੂੰ ਜੇਲ੍ਹ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਦੀ ਯੋਜਨਾ ਸੀ ਕਿ ਸਾਰੇ ਕਿਸਾਨਾਂ ਨੂੰ ਜੇਲ੍ਹ ਵਿੱਚ ਭਰ ਦਿੱਤਾ ਜਾਵੇ, ਪਰੰਤੂ ਕੇਜਰੀਵਾਲ ਨੇ ਇਜਾਜ਼ਤ ਨਹੀਂ ਦਿੱਤੀ। ਹੁਣ ਮੋਦੀ ਜੀ ਕੇਜਰੀਵਾਲ ਤੋਂ ਬਹੁਤ ਨਾਰਾਜ਼ ਹਨ, ਉੱਥੇ ਹੀ ਕੇਜਰੀਵਾਲ ਨੇ ਸਾਰੇ ਕਿਸਾਨਾਂ ਲਈ ਸਾਰੇ ਪ੍ਰਬੰਧ ਕਰ ਦਿੱਤੇ। ਮੋਦੀ ਜੀ ਨੇ ਹੁਣ ਕੈਪਟਨ ਨੂੰ ਕਿਹਾ ਹੈ ਦੀ ਕੇਜਰੀਵਾਲ ਨੂੰ ਬਦਨਾਮ ਕਰੋ। ਇਸ ਤੋਂ ਬਾਅਦ ਭਾਜਪਾ ਅਤੇ ਕੈਪਟਨ ਨੇ ਸੈਟਿੰਗ ਕਰਕੇ ਕੇਜਰੀਵਾਲ ਨੂੰ ਬਦਨਾਮ ਕਰਨ ਦੀ ਯੋਜਨਾ ਬਣਾਈ ਅਤੇ ਕਾਲੇ ਕਾਨੂੰਨਾਂ ਨੂੰ ਪਾਸ ਕਰਨ ਦਾ ਝੂਠਾ ਦੋਸ਼ ਲਗਾਇਆ ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਕਿਸ ਤਰਾਂ ਕੈਪਟਨ ਅਮਰਿੰਦਰ ਅਤੇ ਅਕਾਲੀ ਦਲ ਨੇ ਤਿੰਨਾਂ ਕਾਲੇ ਕਾਨੂੰਨਾਂ ਨੂੰ ਦੇਸ਼ ਦੀ ਸੰਸਦ ਵਿੱਚ ਪਾਸ ਕਰਵਾਉਣ ਲਈ ਮੋਦੀ ਦਾ ਸਾਥ ਦਿੱਤਾ ਸੀ, ਜਿਸ ਕਮੇਟੀ ਨੇ ਕਾਲੇ ਕਾਨੂੰਨ ਬਣਾਏ ਸਨ, ਕੈਪਟਨ ਅਮਰਿੰਦਰ ਸਿੰਘ ਉਸ ਕਮੇਟੀ ਦੇ ਮੈਂਬਰ ਸਨ। ਉਸ ਕਮੇਟੀ ਦੀ ਇੱਕ ਸਾਲ ਤੋਂ ਕਈ ਮੀਟਿੰਗਾਂ ਹੋਈਆਂ ਅਤੇ ਕੈਪਟਨ ਸਾਹਿਬ ਨੇ ਉਨ੍ਹਾਂ ਮੀਟਿੰਗ ਵਿੱਚ ਆ ਕੇ ਦੇਸ਼ ਨੂੰ ਨਹੀਂ ਦੱਸਿਆ ਕਿ ਉਹ ਕਮੇਟੀ ਅਜਿਹਾ ਕਾਲ਼ਾ ਕਾਨੂੰਨ ਬਣਾ ਰਹੀ ਹੈ। ਜਦੋਂ ਕਾਲ਼ੇ ਕਾਨੂੰਨ ਸੰਸਦ ਦੇ ਅੰਦਰ ਪਾਸ ਹੋਣ ਤੋਂ ਬਾਅਦ ਅਕਾਲੀ ਦਲ ਅਤੇ ਕੈਪਟਨ ਦੋਵਾਂ ਨੇ ਮਿਲ ਕੇ ਇਸ ਦਾ ਵਿਰੋਧ ਕਰਨਾ ਚਾਲੂ ਕਰ ਦਿੱਤਾ ਸੀ। ਇਨ੍ਹਾਂ ਦਾ ਵਿਰੋਧ ਕੇਵਲ ਇੱਕ ਡਰਾਮਾ ਹੈ ਅਤੇ ਸਾਰਾ ਪੰਜਾਬ ਅਤੇ ਸਾਰਾ ਦੇਸ਼ ਜਾਣਦਾ ਹੈ ਕਿ ਕਿਸ ਤਰਾਂ ਕੈਪਟਨ ਅਮਰਿੰਦਰ ਅਤੇ ਅਕਾਲੀ ਦਲ ਨੇ ਦੇਸ਼ ਦੇ ਕਿਸਾਨਾਂ ਨੂੰ ਧੋਖਾ ਦਿੱਤਾ। ਅੱਜ ਪੰਜਾਬ ਦੇ ਅੰਦਰ ਸਾਰੇ ਕਿਸਾਨ ਇਸ ਤਿੰਨੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਹਨ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਕਿਹਾ ਕਿ ਜੇਕਰ ਕੇਜਰੀਵਾਲ ਜੀ ਨੇ ਦਿੱਲੀ ਵਿੱਚ ਇਹ ਤਿੰਨੇ ਕਾਲੇ ਕਾਨੂੰਨ ਪਾਸ ਕੀਤੇ ਹੁੰਦੇ ਤਾਂ ਕੀ ਦਿੱਲੀ ਦੇ ਕਿਸਾਨ ਕੇਜਰੀਵਾਲ ਜੀ ਦਾ ਵਿਰੋਧ ਨਹੀਂ ਕਰ ਰਹੇ ਹੁੰਦੇ। ਅੱਜ ਇੱਕ ਵੀ ਦਿੱਲੀ ਦਾ ਕਿਸਾਨ ਕੇਜਰੀਵਾਲ ਜੀ ਦਾ ਵਿਰੋਧ ਨਹੀਂ ਕਰ ਰਿਹਾ ਹੈ। ਅੱਜ ਦਿੱਲੀ ਦੀ ਕੋਈ ਵੀ ਕਿਸਾਨ ਜਥੇਬੰਦੀ ਕੇਜਰੀਵਾਲ ਜੀ ਦਾ ਵਿਰੋਧ ਨਹੀਂ ਕਰ ਰਹੀ ਹੈ। ਇਸ ਤੋਂ ਸਾਫ਼ ਹੈ ਕਿ ਕੈਪਟਨ ਅਮਰਿੰਦਰ ਅਤੇ ਅਕਾਲੀ ਦਲ ਦੋਵੇਂ ਹੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਦੋਵੇਂ ਹੀ ਕੇਜਰੀਵਾਲ ਜੀ ਉੱਤੇ ਝੂਠੇ ਦੋਸ਼ ਲਗਾ ਰਹੇ ਹਨ। ਕੇਜਰੀਵਾਲ ਜੀ ਇੱਕ ਸੱਚੇ ਅਤੇ ਇਮਾਨਦਾਰ ਵਿਅਕਤੀ ਹਨ ਕੇਜਰੀਵਾਲ ਜੀ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਆਖ਼ਰੀ ਸਾਹ ਤੱਕ ਖੜੇ ਰਹਿਣਗੇ।
No comments:
Post a Comment