ਐਸ.ਏ.ਐਸ ਨਗਰ, 11 ਜਨਵਰੀ : ਐਲ.ਆਈ.ਸੀ ਕਲੋਨੀ, ਖਰੜ ਵਿਖੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਗੁਰਿੰਦਰਪਾਲ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਦੁੱਧ ਖਪਤਕਾਰ ਜਾਗਰੂਕਤਾਂ ਕੈਪ ਲਗਾਇਆ ਗਿਆ। ਇਸ ਕੈਪ ਵਿੱਚ ਸਭ ਤੋਂ ਪਹਿਲਾ ਮਾਹਰ ਬੁਲਾਰਿਆ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੰਤਵ ਸ਼ਪੱਸਟ ਕਰਦਿਆ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਮਨੁੱਖੀ ਸਿਹਤ ਲਈ ਇਸਦਾ ਮਹੱਤਵ ਅਤੇ ਇਸ ਵਿੱਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦੇਣਾ ਹੈ । ਦੁੱਧ ਦਾ ਸੈਂਪਲ ਟੈਸਟ ਕਰਨ ਉਪਰੰਤ ਪ੍ਰਾਪਤ ਨਤੀਜਿਆਂ ਦੇ ਆਧਾਰ ਤੇ ਖਪਤਕਾਰਾ ਨੂੰ ਦੱਸਣਾ ਹੈ ਕਿ ਉਨ੍ਹਾਂ ਵੱਲੋਂ ਖਰੀਦੇ ਦੁੱਧ ਵਿੱਚ ਮੌਜੂਦ ਤੱਤ ਉਨ੍ਹਾਂ ਵੱਲੋ ਖਰੀਦੀ ਕੀਮਤ ਦਾ ਮੁੱਲ ਮੋੜਦੇ ਹਨ ਕਿ ਨਹੀ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ੍ਰੀ ਮਨਦੀਪ ਸਿੰਘ ਸੈਣੀ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਦੱਸਿਆ ਗਿਆ ਕਿ ਅੱਜ ਦੇ ਇਸ ਕੈਪ ਵਿੱਚ 31 ਖਪਤਕਾਰਾ ਵੱਲੋਂ ਦੁੱਧ ਦੇ ਸੈਪਲ ਲਿਆਂਦੇ ਗਏ। ਜਿਨ੍ਹਾਂ ਨੂੰ ਟੈਸਟ ਕਰਕੇ ਨਤੀਜੇ ਮੌਕੇ ਤੇ ਲਿਖਤੀ ਰੂਪ ਵਿੱਚ ਦਿੱਤੇ ਗਏ। ਜਿਨ੍ਹਾਂ ਵਿੱਚੋਂ ਯੂਰੀਆ, ਕਾਸਟਿਕ ਸੋਡਾ ਅਤੇ ਸਟਾਰਚ ਦੇ ਸੈਂਪਲ ਟੈਸਟ ਕੀਤੇ ਗਏ, ਇਨ੍ਹਾਂ ਸੈਂਪਲਾ ਦੀ ਰਿਪੋਰਟ ਨਿੱਲ ਪਾਈ ਗਈ। 01 ਸੈਂਪਲ ਵਿੱਚ ਪਾਣੀ ਪਾਇਆ ਗਿਆ ਅਤੇ ਕਿਸੇ ਵੀ ਸੈਂਪਲ ਵਿੱਚ ਹਾਨੀਕਾਰਕ ਪਦਾਰਥ ਨਹੀ ਪਾਏ ਗਏ।
ਇਸ ਕੈਪ ਦਾ ਉਦਘਾਟਨ ਸ੍ਰੀ ਏ.ਐਲ ਅਰੋੜਾ, ਸਮਾਜ ਸੇਵੀ ਵੱਲੋਂ ਕੀਤਾ ਗਿਆ ਅਤੇ ਦੁੱਧ ਖਪਤਕਾਰਾਂ ਕਸਤੂਰੀ ਲਾਲ, ਬਿੰਦਰ ਸਿੰਘ ਅਤੇ ਦਫਤਰੀ ਅਮਲਾ ਦੀਪਕ ਮਨਮੋਹਨ ਸਿੰਘ ਡੀ.ਡੀ.ਆਈ, ਦਰਸਨ ਸਿੰਘ ਡੇਅਰੀ ਟੈਕਨੋਲੋਜਿਸਟ, ਗੁਰਦੀਪ ਸਿੰਘ ਅਤੇ ਹਰਦੇਵ ਸਿੰਘ ਹਾਜਰ ਸਨ।
ਇਸ ਕੈਪ ਦੌਰਾਨ ਸ੍ਰੀ ਮਨਦੀਪ ਸਿੰਘ ਸੈਣੀ, ਡੇਅਰੀ ਵਿਕਾਸ ਇੰਸਪੈਕਟਰ ਨੇ ਦੱਸਿਆ ਕਿ ਕੈਪਾ ਤੋ ਇਲਾਵਾ ਜਿਲਾ ਪ੍ਰਬੰਧਕੀ ਕੰਪਲੈਕਸ, ਸੈਕਟਰ 76 ਵਿਖੇ ਕਮਰਾ ਨੰਬਰ 434, ਤੀਸਰੀ ਮੰਜਲ ਵਿੱਚ ਦੁੱਧ ਦੀ ਪਰਖ ਡਿਪਟੀ ਡਾਇਰੈਕਟਰ ਡੇਅਰੀ ਦੇ ਦਫਤਰ ਵਿਖੇ ਸਮਾ ਸਵੇਰੇ 9 ਤੋ ਦੁਪਹਿਰ 1 ਵਜੇ ਤੱਕ ਮੁਫਤ ਕੀਤੀ ਜਾਂਦੀ ਹੈ। ਕਿਸੇ ਵੀ ਥਾਂ ਉੱਤੇ ਵਿਸ਼ੇਸ ਤੌਰ ਤੇ ਅਜਿਹਾ ਕੈਪ ਆਯੋਜਿਤ ਕਰਨ ਲਈ ਹੈਲਪਲਾਈਨ ਨੰਬਰ 98784-41386 ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment