ਐਸ.ਏ.ਐਸ ਨਗਰ, 11 ਜਨਵਰੀ : ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਐਸ.ਏ.ਐਸ ਨਗਰ ਵਿੱਚ ਈ.ਵੀ.ਐਮ/ਵੀ.ਵੀ.ਪੈਟ ਨੂੰ ਸਟੋਰ ਕਰਨ ਲਈ ਇੱਕ ਵੇਅਰ ਹਾਊਸ ਦੀ ਉਸਾਰੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਖੇ ਕਰਵਾਈ ਜਾਣੀ ਨਿਯਤ ਹੋਈ ਹੈ। ਵੇਅਰ ਹਾਊਸ ਦੀ ਉਸਾਰੀ ਦਾ ਨੀਂਹ ਪੱਥਰ ਮਿਸ ਮੁਨੀਸ਼ਾ ਰਾਣਾ, ਆਈ.ਏ.ਐਸ , ਵਧੀਕ ਸਹਾਇਕ ਕਮਿਸ਼ਨਰ, ਐਸ.ਏ.ਐਸ ਨਗਰ ਵੱਲੋਂ ਰੱਖਿਆ ਗਿਆ। ਇਸ ਦੌਰਾਨ ਸ਼੍ਰੀ ਰਾਜਪ੍ਰੀਤ ਸਿੰਘ ਸਿੰਧੂ, ਕਾਰਜਕਾਰੀ ਇੰਜੀ, ਪੀ.ਡਬਲਿਊ.ਡੀ. , ਬੀ ਐਡ ਆਰ ਐਸ.ਏ.ਐਸ ਨਗਰ, ਸ਼੍ਰੀ ਦਿਪਾਂਕਰ ਗਰਗ ਪੀ.ਸੀ.ਐਸ, ਸ਼੍ਰੀ ਕਰਨੈਲ ਸਿੰਘ, ਉਪ ਮੰਡਲ ਇੰਜੀ. ਪੀ.ਡਬਲਿਊ.ਡੀ. , ਬੀ ਐਡ ਆਰ, ਸ਼੍ਰੀ ਰਾਜਿਵ ਕੁਮਾਰ, ਜੂ. ਇੰਜੀ, ਸ਼੍ਰੀ ਰਾਜਿਵ ਗੁਪਤਾ, ਜੂ. ਇੰਜੀ, ਸ਼੍ਰੀ ਸੰਜੇ ਕੁਮਾਰ, ਚੋਣ ਤਹਿਸੀਲਦਾਰ ਅਤੇ ਸ਼੍ਰੀ ਸੁਰਿੰਦਰ ਕੁਮਾਰ, ਚੋਣ ਕਾਨੂੰਗੋ ਹਾਜਰ ਸਨ।
ਮਿਸ ਮਨੀਸ਼ਾ ਰਾਣਾ ਐਸ.ਏ.ਐਸ ਨਗਰ ਵੱਲੋਂ ਦੱਸਿਆ ਗਿਆ ਕਿ ਇਹ 2.17 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਮੰਜਿਲ ਵੇਅਰ ਹਾਊਸ ਬਣੇਗਾ, ਜਿਸ ਵਿੱਚ 2 ਹਜ਼ਾਰ ਵੋਟਿੰਗ ਮਸ਼ੀਨਾਂ , 2 ਹਜ਼ਾਰ ਵੀ.ਵੀ. ਪੈਟ ਮਸ਼ੀਨਾਂ ਅਤੇ 2 ਹਜ਼ਾਰ ਬੈਲਟ ਪੇਪਰ ਸੁਰੱਖਿਅਤ ਰੱਖਣ ਵਿੱਚ ਸਫਲਤਾ ਮਿਲੇਗੀ ਅਤੇ ਆਉਣ ਵਾਲੇ 6 ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ। ਸ਼੍ਰੀ ਰਾਜਪ੍ਰਿਤ ਸਿੰਘ ਸਿੰਧੂ ਵੱਲੋਂ ਦੱਸਿਆ ਗਿਆ ਕਿ ਇਹ ਕੰਮ ਐਮ.ਐਮ ਕੰਸਟਰਕਸ਼ਨ ਕੰਪਨੀ, ਰੂਪਨਗਰ ਨੂੰ ਅਲਾਟ ਕੀਤਾ ਗਿਆ ਹੈ।
No comments:
Post a Comment