ਚੰਡੀਗੜ੍ਹ/ਐਸ.ਏ.ਐਸ ਨਗਰ , ਫ਼ਰਵਰੀ 1:ਪੰਜਾਬ
ਮੰਡੀ ਬੋਰਡ ਦੇ ਇਕ ਬੁਲਾਰੇ ਨੇ ਆਮ ਜਨਤਾ ਅਤੇ ਕਿਸਾਨਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ
ਕੋਵਿਡ 19 ਦੀ ਮਹਾਂਮਾਰੀ ਕਾਰਣ ਮਾਰਚ 2020 ਤੋਂ ਬੰਦ ਚੰਡੀਗੜ੍ਹ ਵਿਖੇ ਲਗਦੀਆਂ ਆਪਣੀ
ਮੰਡੀਆਂ ਚੰਡੀਗੜ੍ਹ ਪ੍ਰਸਾਸਨ ਦੇ ਹੁਕਮਾਂ ਅਨੁਸਾਰ ਦੁਬਾਰਾ 01-02-2021 ਤੋਂ ਸਰਕਾਰ
ਦੀਆਂ ਕੋਵਿਡ 19 ਜਾਰੀ ਕੀਤੀਆਂ ਗਾਈਡ ਲਾਈਨਜ ਅਨੁਸਾਰ ਖੋਲ ਦਿੱਤੀਆਂ ਗਈਆਂ ਹਨ।
ਬੁਲਾਰੇ
ਨੇ ਜਨਤਾ ਨੂੰ ਅਪੀਲ ਕੀਤੀ ਕਿ ਇਹਨਾਂ ਮੰਡੀਆਂ ਦੇ ਵਿੱਚ ਖ੍ਰੀਦੋ ਫਰੋਖਤ ਦੋਰਾਨ ਸਮਾਜਿਕ
ਦੂਰੀ ਬਣਾਕੇ ਰੱਖੀ ਜਾਵੇ ਅਤੇ ਮਾਸਕ ਦੀ ਵਰਤੋਂ ਕੀਤੀ ਜਾਵੇ ।
ਇਹ ਮੰਡੀਆਂ ਪਹਿਲਾਂ ਦੀ ਤਰ੍ਹਾਂ ਹੀ ਨਿਰਧਾਰਤ ਕੀਤੀਆਂ ਜਗ੍ਹਾਂ ਤੇ ਹੀ ਲਗਾਈਆਂ ਜਾਣਗੀਆਂ।
ਉਨ੍ਹਾਂ
ਦੱਸਿਆ ਕਿ ਸੈਕਟਰ 45 ਵਿੱਚ ਮੰਡੀ ਲਗਣ ਦਾ ਦਿਨ ਸੋਮਵਾਰ, ਸੈਕਟਰ 50 ਅਤੇ ਧਨਾਸ
-ਮੰਗਲਵਾਰ, ਸੈਕਟਰ 40 ਅਤੇ ਸੈਕਟਰ 15 -ਬੁੱਧਵਾਰ ਰਹੇਗਾ। ਇਸ ਤੋਂ ਇਲਾਵਾ ਵੀਰਵਾਰ
–ਸੈਕਟਰ 56 ਅਤੇ ਰਾਮਦਰਬਾਰ , ਸੁੱਕਰਵਾਰ –ਸੈਕਟਰ 46 ਅਤੇ ਸੈਕਟਰ 29, ਸਨੀਵਾਰ –ਸੈਕਟਰ
43 ਅਤੇ ਸੈਕਟਰ 49, ਐਤਵਾਰ – ਸੈਕਟਰ 34 ਅਤੇ ਡੱਡੂਮਾਜਰਾ ਵਿਚ ਲਗਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਸੈਕਟਰ 29 ਵਿਖੇ ਲਗਦੀ ਆਪਣੀ ਮੰਡੀ ਜੋ ਕਿ ਮੰਗਲਵਾਰ ਨੂੰ ਲਗਾਈ ਜਾਂਦੀ ਸੀ ਉਹ ਹੁਣ ਸੁੱਕਰਵਾਰ ਨੂੰ ਲਗਾਈ ਜਾਵੇਗੀ।
No comments:
Post a Comment