SBP GROUP

SBP GROUP

Search This Blog

Total Pageviews

Wednesday, February 17, 2021

ਰਜਿਸਟ੍ਰੇਸ਼ਨ ਲਿੰਕ 21 ਤੋਂ 25 ਫਰਵਰੀ ਤੱਕ ਕਾਰਜਸ਼ੀਲ ਰਹਿਣਗੇ


ਐਸ.ਏ.ਐਸ.ਨਗਰ,ਗੁਰਪ੍ਰੀਤ ਸਿੰਘ ਕਾਂਸਲ 17 ਫਰਵਰੀ:
ਪੰਜਾਬ ਸਰਕਾਰ ਵਲੋਂ ਆਪਣੇ ਪ੍ਰਮੁੱਖ ਪ੍ਰੋਗਰਾਮ ਪੰਜਾਬ ਘਰ ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ ਤਹਿਤ ਵਿਦੇਸ਼ੀ ਅਧਿਐਨ ਅਤੇ ਪਲੇਸਮੈਂਟ ਸੈੱਲ (ਐਫਐਸ ਅਤੇ ਪੀਸੀ) ਸ਼ੁਰੂ ਕੀਤਾ ਗਿਆ। ਇਹ ਸੈੱਲ ਵਿਦੇਸਾਂ ਵਿਚ ਪੜ੍ਹਾਈ ਅਤੇ ਵਿਦੇਸ਼ਾਂ ਵਿਚ ਪਲੇਸਮੈਂਟ ਵਿਚ ਰੁਚੀ ਰੱਖਣ ਵਾਲੇ ਨੌਜਵਾਨਾਂ ਨੂੰ ਸਲਾਹ-ਮਸ਼ਵਰਾ ਮੁਹੱਈਆ ਕਰਵਾਏਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ।
ਕਾਉਂਸਲਿੰਗ ਦਾ ਪਹਿਲਾ ਦੌਰ 1 ਮਾਰਚ ਤੋਂ 31 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਰਜਿਸਟ੍ਰੇਸ਼ਨ ਲਿੰਕ 21 ਫਰਵਰੀ ਤੋਂ 25 ਫਰਵਰੀ ਤੱਕ ਕਾਰਜਸ਼ੀਲ ਰਹਿਣਗੇ। ਚਾਹਵਾਨ ਉਮੀਦਵਾਰ ਆਪਣੇ ਆਪ ਨੂੰ ਰਜਿਸਟ੍ਰੇਸ਼ਨ ਲਿੰਕ https://tinyurl.com/foreignstudy Mohali  'ਤੇ ਵਿਦੇਸ਼ੀ ਅਧਿਐਨ ਕਾਉਂਸਲਿੰਗ ਲਈ ਅਤੇ ਵਿਦੇਸ਼ੀ ਪਲੇਸਮੈਂਟ ਕਾਉਂਸਲਿੰਗ ਲਈ https://tinyurl.com/foreignplacement Mohali  ਲਿੰਕ 'ਤੇ ਰਜਿਸਟਰ ਕਰਵਾ ਸਕਦੇ ਹਨ। 

ਚਾਹਵਾਨ ਉਮੀਦਵਾਰ ਵਿਅਕਤੀਗਤ ਤੌਰ 'ਤੇ ਡੀ.ਏ.ਸੀ. ਵਿਖੇ ਤੀਜੀ ਮੰਜ਼ਲ, ਕਮਰਾ ਨੰਬਰ 453 ਤੋਂ  463 ਵਿਚ ਜ਼ਿਲ੍ਹਾ ਬਿਊਰੋ ਆਫ ਇੰਪਲਾਇਮੈਂਟ ਐਂਡ ਐਂਟਰਪ੍ਰਾਈਜ਼ਜ਼ (ਡੀ.ਬੀ.ਈ.ਈ.) ਦੇ ਦਫਤਰ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ, ਦਫਤਰ ਨਾਲ ਡੀਬੀਈਈ ਹੈਲਪਲਾਈਨ ਨੰਬਰ 7814259210 ਜਾਂ ਈਮੇਲ ਆਈਡੀ dbeemohalihelp@gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ।

No comments:


Wikipedia

Search results

Powered By Blogger