Wednesday, March 31, 2021

ਸਰਕਾਰੀ ਸਪੈਸ਼ਲ ਰਿਸੋਰਸ ਸੈਂਟਰ, 3ਬੀ-1 ਅਤੇ ਫੇਜ਼-11 ਸਬੰਧੀ ਬੱਚਿਆਂ ਲਈ ਸਕੂਲ ਬੂਟ ਦਿੱਤੇ

 ਐਸ ਏ ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 31 ਮਾਰਚ : ਰਾਜੀਵ ਕੁਮਾਰ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਐਸ ਏ ਐਸ ਨਗਰ ਦੀ ਹਾਜ਼ਰੀ ਵਿੱਚ ਸ੍ਰੀ ਦੀਪਕ ਸਿੰਗਲਾ, ਚੈਅਰਮੇਨ ਅਤੇ ਸ੍ਰੀਮਤੀ ਮੋਨੀਕਾ ਚਾਵਲਾ, ਚੀਫ ਐਗਜ਼ੀਕਿਊਟਿਵ ਅਫਸਰ, ਦਿ ਐਂਟੀ ਕੁਰੱਪਸ਼ਨ ਪ੍ਰੀਵੈਂਸ਼ਨ ਕਮਿਊਨਿਟੀ ਓਰੀਐਂਟਿਡ ਪੌਲੀਸਿੰਗ ਸੁਸਾਇਟੀ, ਚੰਡੀਗੜ੍ਹ, ਐਨ.ਜੀ.ਓ. ਵੱਲੋਂ  ਸਰਕਾਰੀ ਸਪੈਸ਼ਲ ਰਿਸੋਰਸ ਸੈਂਟਰ 3ਬੀ-1 ਅਤੇ ਫੇਜ਼-11 ਵਿੱਚ ਪੜ੍ਹਦੇ ਲੋੜਵੰਦ 96 ਬੱਚਿਆਂ ਲਈ ਸਕੂਲ ਬੂਟ ਦਿੱਤੇ ਗਏ।


 
ਇਸ ਮੌਕੇ ਸ੍ਰੀ ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਸ਼ਲਾਘਾਯੋਗ ਹੈ ਤੇ ਵੱਧ ਤੋਂ ਵੱਧ ਲੋਕਾਂ ਅਤੇ ਸੰਸਥਾਵਾਂ ਨੂੰ ਅਜਿਹੇ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।
 
ਇਸ ਸਮੇਂ ਸਕੂਲ ਬੰਦ ਹੋਣ ਕਾਰਨ ਐਨ ਜੀ ਓ ਵੱਲੋਂ ਇਹ ਸਕੂਲ ਬੂਟ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿ.), ਐਸ ਏ ਐਸ ਨਗਰ ਦੇ ਨੁਮਾਇੰਦੇ ਨੂੰ ਸੌਂਪੇ ਗਏ ਅਤੇ ਸਕੂਲ ਖੁੱਲ੍ਹਣ ਉਪਰੰਤ ਬੱਚਿਆਂ ਨੂੰ ਇਹ ਬੂਟ ਵੰਡ ਦਿੱਤੇ ਜਾਣਗੇ। 

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger