ਐਸ.ਏ.ਐਸ.ਨਗਰ, 8 ਫਰਵਰੀ : ਬਾਲਾਜੀ ਫਾਰਮਾਕੈਮ ਪ੍ਰਾਈਵੇਟ ਲਿਮਟਡ ਦੇ ਮਾਲਕ ਡਾ. ਅਸ਼ੋਕ ਸ਼ਰਮਾ ਨੂੰ ਅੱਜ ਇਥੇ ਆਪਣਾ ਕਾਰੋਬਾਰ ਸਥਾਪਤ ਕਰਨ ਲਈ “ਡੈਕਲੇਰੇਸ਼ਨ ਆਫ ਇੰਨ ਪ੍ਰਿੰਸੀਪਲ ਅਪਰੂਵਲ” ਦਿੱਤਾ ਗਿਆ। ਇਹ ਪ੍ਰਵਾਨਗੀ 'ਬਿਜ਼ਨਸ ਫਸਟ ਪੋਰਟਲ' 'ਤੇ ਬਿਨੈ ਕਰਨ ਦੇ 5 ਕਾਰਜਕਾਰੀ ਦਿਨਾਂ ਦੇ ਰਿਕਾਰਡ ਸਮੇਂ ਵਿਚ ਦਿੱਤੀ ਗਈ।
ਵਧੀਕ
ਡਿਪਟੀ ਕਮਿਸ਼ਨਰ, ਮੁਹਾਲੀ ਸ੍ਰੀਮਤੀ ਆਸ਼ਿਕਾ ਜੈਨ ਆਈ.ਏ.ਐੱਸ ਨੇ ਜ਼ਿਲ੍ਹਾ
ਐਸ.ਏ.ਐੱਸ.ਨਗਰ ਮੁਹਾਲੀ ਵਿੱਚ ਇੱਕ ਸਟੈਂਡਰਡਾਇਜ਼ਡ ਹਰਬਲ ਅਤੇ ਬੋਟੈਨੀਕਲ ਐਕਸਟਰੈਕਟ
ਯੂਨਿਟ ਸਥਾਪਤ ਕਰਨ ਲਈ ਡਾ. ਸ਼ਰਮਾ ਨੂੰ ਪ੍ਰਮਾਣ ਪੱਤਰ ਸੌਂਪਿਆ।
ਪੰਜਾਬ
ਰਾਈਟ ਟੂ ਬਿਜ਼ਨਸ ਐਕਟ -2020 ਦੀਆਂ ਵਿਸ਼ੇਸ਼ਤਾਵਾਂ 'ਤੇ ਚਾਨਣਾ ਪਾਉਂਦਿਆਂ ਵਧੀਕ ਡਿਪਟੀ
ਕਮਿਸ਼ਨਰ ਮੁਹਾਲੀ ਨੇ ਦੱਸਿਆ ਕਿ ਇਸ ਐਕਟ ਅਧੀਨ ਨਵਾਂ ਉਦਮ ਸਥਾਪਤ ਕਰਨ ਸਬੰਧੀ ਸਾਰੀਆਂ
ਐਨਓਸੀਜ਼ ਨੂੰ 'ਬਿਜ਼ਨਸ ਫਸਟ ਪੋਰਟਲ' 'ਤੇ ਬਿਨੈ ਕਰਨ ਦੇ 15 ਦਿਨਾਂ ਦੇ ਅੰਦਰ-ਅੰਦਰ
ਮਨਜ਼ੂਰੀ ਦੇ ਦਿੱਤੀ ਜਾਂਦੀ ਹੈ।
ਉਹਨਾਂ ਕਿਹਾ ਕਿ ਉਦਯੋਗ ਅਤੇ ਵਣਜ ਵਿਭਾਗ
ਵਲੋਂ ਸੂਬੇ ਵਿੱਚ ਕਾਰੋਬਾਰ ਨੂੰ ਉਤਸ਼ਾਹਤ ਕਰਨ ਲਈ ਇਹ ਸ਼ਲਾਘਾਯੋਗ ਪਹਿਲਕਦਮੀ ਸ਼ੁਰੂ
ਕੀਤੀ ਗਈ। ਉੱਦਮੀਆਂ ਨੂੰ ਇਸ ਉਦਯੋਗ ਪੱਖੀ ਪਹਿਲਕਦਮੀ ਦਾ ਵੱਧ ਤੋਂ ਵੱਧ ਲਾਭ ਲੈਣਾ
ਚਾਹੀਦਾ ਹੈ।
ਸਿੰਗਲ ਵਿੰਡੋ ਸਿਸਟਮ ‘ਬਿਜ਼ਨਸ ਫਸਟ ਪੋਰਟਲ’ ਤਹਿਤ ਪ੍ਰਵਾਨਗੀ
ਸਬੰਧੀ ਪ੍ਰਮਾਣ ਪੱਤਰ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ
ਕਰਦਿਆਂ ਡਾ. ਅਸ਼ੋਕ ਸ਼ਰਮਾ ਨੇ ਕਿਹਾ, “ਇਹ ਇਕ ਸੁਪਨਾ ਸਾਕਾਰ ਹੋਣ ਵਾਂਗ ਹੈ। ਪ੍ਰਵਾਨਗੀ
ਲਈ ਅਜਿਹੀ ਨਿਰਵਿਘਨ ਪ੍ਰਣਾਲੀ ਲੋਕਾਂ ਨੂੰ ਅੱਗੇ ਆ ਕੇ ਇਸ ਜ਼ਿਲ੍ਹੇ ਅਤੇ ਸੂਬੇ ਵਿੱਚ
ਨਿਵੇਸ਼ ਲਈ ਉਤਸ਼ਾਹਿਤ ਕਰਨ ਵਿੱਚ ਬਹੁਤ ਸਹਾਈ ਸਿੱਧ ਹੋਵੇਗੀ।
No comments:
Post a Comment