ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਜਨਵਰੀ : ਸਰਕਾਰ ਵੱਲੋਂ ਬੇਰੋਜ਼ਗਾਰ/ਅਕੁਸ਼ਲ ਨੌਜਵਾਨਾਂ ਲਈ ਰਾਜ ਦੇ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਨਿਯੋਜਕਾਂ ਵੱਲੋਂ ਟ੍ਰੇਡਜ਼ ਆਫ ਅਪਰੇਂਟਿਸ ਐਕਟ, 1961 (Trades of Apprentice Act, 1961) ਤਹਿਤ ਆਉਣ ਵਾਲੇ ਵੱਖ ਵੱਖ ਕਿੱਤਿਆਂ ਵਿੱਚ ਸਰਕਾਰ ਵੱਲੋਂ ਸਥਾਪਿਤ ਨੌਮਸ ਅਧੀਨ ਅਪ੍ਰੇਂਟਿਸ ਭਰਤੀ ਕੀਤੀ ਜਾਣੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਦੱਸਿਆ ਗਿਆ ਕਿ ਅਪ੍ਰੇਂਟਿਸ ਭਰਤੀ ਲਈ ਆਨਲਾਈਨ ਅਪਲਾਈ ਕਰਨ ਸਬੰਧੀ ਸਮੂਹ ਜਾਣਕਾਰੀ web portal www.apprenticeshipindia.gov.in 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਇਸ ਭਰਤੀ ਲਈ ਨੌਜਵਾਨਾਂ ਪੂਰਾ ਸਾਲ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਪ੍ਰਾਰਥੀਆਂ ਦੀ ਯੋਗਤਾ 8ਵੀ/10ਵੀ/12ਵੀਂ ਪਾਸ ਅਤੇ ਆਈ.ਟੀ.ਆਈ/ਐਨ.ਟੀ.ਸੀ. ਰੱਖੀ ਗਈ ਹੈ।
ਅਪਲਾਈ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਪਰੋਕਤ ਅਨੁਸਾਰ ਦਰਸਾਏ ਪੋਰਟਲ 'ਤੇ ਪ੍ਰਾਰਥੀ ਆਪਣੇ ਆਪ ਨੂੰ ਰਜਿਸਟਰ ਕਰਨ ਉਪਰੰਤ ਆਪਣੇ ਵੱਲੋਂ ਚੁਣੀ ਕੀਤੀ ਗਈ ਇੰਡਸਟਰੀ/ਨਿਯੋਜਕਾਂ ਨਾਲ ਸੰਪਰਕ ਕਰਨ। ਸਰਕਾਰ ਦੀ ਵੈੱਬਸਾਈਟ www.punjabitis.gov.in ਤੇ ਭਰਤੀ ਲਈ ਅਪਲਾਈ ਕਰਨ ਲਈ ਪ੍ਰੋਫਾਰਮਾ ਦਿੱਤਾ ਗਿਆ ਹੈ, ਜਿਸ ਨੂੰ ਭਰਨ ਉਪਰੰਤ ਪ੍ਰਾਰਥੀ ਆਪਣੇ ਸਾਰੇ ਦਸਤਾਵੇਜ ਪ੍ਰੋਫਾਰਮੇ ਨਾਲ ਲਗਾ ਕੇ ਪੰਜਾਬ ਸਰਕਾਰ ਦੇ ਕਿਸੇ ਵੀ ਸਰਕਾਰੀ ਆਈ.ਟੀ.ਆਈ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਫਰੈਸ਼ਰ ਪ੍ਰਾਰਥੀਆਂ ਦੇ ਪਹਿਲੇ ਬੈਂਚ ਲਈ ਰਜਿਸਟ੍ਰੇਸ਼ਨ ਕਰਨ ਦੀ ਅਤੇ ਉਨ੍ਹਾਂ ਦੇ ਕੰਟਰੈਕਟ ਜਨਰੇਟ ਕਰਨ ਲਈ 15 ਅਪ੍ਰੈਲ, 2025 ਅਤੇ ਉਸ ਤੋਂ ਬਾਅਦ ਰਜਿਸਟਰ ਕਰਨ ਵਾਲੇ ਪ੍ਰਾਰਥੀਆਂ ਦੇ ਦੂਜੇ ਬੈਂਚ ਲਈ 15 ਅਕਤੂਬਰ 2025 ਤਾਰੀਕਾਂ ਰੱਖੀਆਂ ਗਈਆਂ ਹਨ। ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਅਪ੍ਰੇਟਿਸ਼ਿਪ ਟ੍ਰੇਨਿੰਗ ਦੌਰਾਨ ਐਨ.ਏ.ਪੀ.ਐਸ-2 ਗਾਈਡਲਾਈਨਜ਼ (NAPS-2 Guidelines) ਤਹਿਤ ਬਣਦਾ ਭੱਤਾ ਵੀ ਦਿੱਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ, ਐਸ.ਏ.ਐਸ ਨਗਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ: 461, ਤੀਸਰੀ ਮੰਜ਼ਿਲ, ਸੈਕਟਰ-76, ਮੋਹਾਲੀ ਵਿਖੇ ਸੰਪਰਕ ਕਰ ਸਕਦੇ ਹਨ।
No comments:
Post a Comment