ਮੋਹਾਲੀ, 10 ਫ਼ਰਵਰੀ (ਗੁਰਪ੍ਰੀਤ ਕਾਂਸਲ) : ਸ਼ਹਿਰ ਮੋਹਾਲੀ ਦੇ ਸਰਵਪੱਖੀ ਵਿਕਾਸ ਲਈ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਾਲੇ ‘ਅਜ਼ਾਦ ਗਰੁੱਪ’ ਦੇ ਉਮੀਦਵਾਰਾਂ ਨੂੰ ਜਿਤਾਉਣ ਲਾਜ਼ਮੀ ਹੈ ਤਾਂ ਜੋ ਸ਼ਹਿਰ ਵਿੱਚ ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਵਾਲਾ ਮਾਹੌਲ ਪੈਦਾ ਹੋਣ ਤੋਂ ਬਚਾਇਆ ਜਾ ਸਕੇ ਅਤੇ ਸਾਫ਼ ਸੁਥਰਾ ਸ਼ਾਸਨ ਲੋਕਾਂ ਨੂੰ ਪ੍ਰਦਾਨ ਕੀਤਾ ਜਾ ਸਕੇ। ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 29 ਤੋਂ ਅਜ਼ਾਦ ਗਰੁੱਪ ਦੇ ਉਮੀਦਵਾਰ ਵਜੋਂ ਚੋਣ ਲਡ਼ ਰਹੇ ਉਮੀਦਵਾਰ ਬੀਬੀ ਰਜਿੰਦਰ ਕੌਰ ਕੁੰਭਡ਼ਾ ਨੇ ਇਹ ਵਿਚਾਰ ਅੱਜ ਆਪਣੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੂੰ ਨਾਲ ਲੈ ਕੇ ਡੋਰ-ਟੂ-ਡੋਰ ਚੋਣ ਪ੍ਰਚਾਰ ਕਰਨ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਚੋਣ ਪ੍ਰਚਾਰ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ।
ਬੀਬੀ ਕੁੰਭਡ਼ਾ ਨੇ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿੱਤ ਦਰਜ ਕਰਵਾਉਣ ਤਾਂ ਜੋ ਵਾਰਡ ਨੰਬਰ 29 (ਸੈਕਟਰ 69) ਵਿੱਚ ਜੰਗੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਸਕਣ ਅਤੇ ਵਾਰਡ ਦਾ ਸੁੰਦਰੀਕਰਨ ਕਰਕੇ ਲੋਕਾਂ ਨੂੰ ਵਧੀਆ ਤੇ ਸੁਖਾਵਾਂ ਮਾਹੌਲ ਪ੍ਰਦਾਨ ਕੀਤਾ ਜਾ ਸਕੇ।
ਰੈਜ਼ੀਡੈਂਟਸ ਵੈਲਫ਼ੇਅਰ ਫੋਰਮ ਸੈਕਟਰ 69 ਦੇ ਪ੍ਰਧਾਨ ਅਤੇ ਬੀਬੀ ਕੁੰਭਡ਼ਾ ਦੇ ਸਪੁੱਤਰ ਹਰਮਨਜੋਤ ਸਿੰਘ ਕੁੰਭਡ਼ਾ ਨੇ ਵੀ ਆਪਣੇ ਪਿਤਾ ਸਵਰਗੀ ਜਥੇਦਾਰ ਬਲਜੀਤ ਸਿੰਘ ਕੁੰਭਡ਼ਾ ਵੱਲੋਂ ਸੈਕਟਰ 69 ਵਿੱਚ ਕਰਵਾਏ ਗਏ ਵੱਡੇ ਪੱਧਰ ’ਤੇ ਵਿਕਾਸ ਕਾਰਜਾਂ, ਪਾਣੀ ਦੇ ਵਧੇ ਹੋਏ ਰੇਟਾਂ ਨੂੰ ਹੱਲ ਕਰਵਾਉਣ ਲਈ ਕੀਤੇ ਯਤਨਾਂ ਅਤੇ ਸਮਾਜ ਸੇਵਾ ਖੇਤਰ ਵਿੱਚ ਕੀਤੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਆਉਂਦੀ 14 ਫ਼ਰਵਰੀ ਨੂੰ ਚੋਣ ਨਿਸ਼ਾਨ ‘ਬਾਲਟੀ’ ਨੂੰ ਇੱਕ-ਇੱਕ ਕੀਮਤੀ ਵੋਟ ਪਾ ਕੇ ਬੀਬੀ ਕੁੰਭਡ਼ਾ ਨੂੰ ਜਿਤਾਇਆ ਜਾਵੇ ਤਾਂ ਜੋ ਨੇਕ, ਇਮਾਨਦਾਰ ਅਤੇ ਵਿਕਾਸ ਪ੍ਰੇਮੀ ਸ੍ਰ. ਕੁਲਵੰਤ ਸਿੰਘ ਨੂੰ ਨਿਗਮ ਦਾ ਮੇਅਰ ਬਣਾਉਣ ਵਿੱਚ ਯੋਗਦਾਨ ਪਾਇਆ ਜਾ ਸਕੇ।
ਚੋਣ ਪ੍ਰਚਾਰ ਵਿੱਚ ਸ਼ਾਮਿਲ ਲੋਕਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲੋਕ ਸੇਵਾ ਨੂੰ ਸਮਰਪਿਤ ਕੁੰਭਡ਼ਾ ਪਰਿਵਾਰ ਹੀ ਵੋਟ ਦਾ ਸਹੀ ਹੱਕਦਾਰ ਹੈ ਅਤੇ ਬੀਬੀ ਰਜਿੰਦਰ ਕੌਰ ਕੁੰਭਡ਼ਾ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ।
ਇਸ ਮੌਕੇ ਬਲਵੰਤ ਕੌਰ, ਪਰਮਜੀਤ ਕੌਰ, ਰਜਿੰਦਰ ਕੌਰ ਮਾਹਲ, ਕੁਲਦੀਪ ਕੌਰ, ਗੁਰਵਿੰਦਰ ਕੌਰ, ਜਸ਼ਨਪ੍ਰੀਤ ਕੌਰ, ਕਮਲਪ੍ਰੀਤ ਕੁੰਭਡ਼ਾ, ਰਜਿੰਦਰ ਕੌਰ, ਐਸ.ਪੀ. ਸ਼ਰਮਾ, ਪ੍ਰਿੰ. ਸਵਰਨ ਸਿੰਘ, ਕੁਦਰਤਦੀਪ ਸਿੰਘ, ਏ.ਆਰ. ਬਿੰਦੂ, ਈਸ਼ਾਨ ਸੰਧੂ, ਗੁਰਦੀਪ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ ਕੁੰਭਡ਼ਾ, ਮਨਜੀਤ ਸਿੰਘ, ਬਲਦੇਵ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ, ਹਾਕਮ ਸਿੰਘ, ਅਜਾਇਬ ਸਿੰਘ ਵੀ ਹਾਜ਼ਰ ਸਨ।
No comments:
Post a Comment