Friday, February 19, 2021

ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਲਾਈ ਇਨਸਾਫ਼ ਦੀ ਗੁਹਾਰ

ਮੋਹਾਲੀ, 19 ਫ਼ਰਵਰੀ (ਗੁਰਪ੍ਰੀਤ ਸਿੰਘ ਕਾਂਸਲ):ਰੋਹਨ ਰਾਜਦੀਪ ਹਾਈਵੇਜ਼ ਟੋਲ ਪਲਾਜ਼ਾ ਬੜੌਦੀ (ਕੁਰਾਲੀ) ਦੇ ਸਮੂਹ ਵਰਕਰ ਮਾਨਯੋਗ ਡੀ.ਸੀ. ਮੋਹਾਲੀ ਦੇ ਦਫ਼ਤਰ ਪੇਸ਼ ਹੋ ਕੇ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਰੋਹਨ ਰਾਜਦੀਪ ਹਾਈਵੇਜ਼ ਟੋਲ ਪਲਾਜ਼ਾ ਲਿਮਟਿਡ ਬੜੌਦੀ ਦੇ ਟੋਲ ਮੈਨੇਜਰ ਜੋਧ ਸਿੰਘ ਨੇ ਕਿਹਾ ਕਿ ਟੋਲ ਪਲਾਜ਼ਾ ਬੜੌਦੀ ਪਿਛਲੇ ਕਰੀਬ ਸਾਢੇ ਚਾਰ ਮਹੀਨੇ ਤੋਂ ਕਿਸਾਨ ਯੂਨੀਅਨ ਮੋਰਚਾ ਵੱਲੋਂ ਬੰਦ ਕੀਤਾ ਗਿਆ ਹੈ।
ਇਸ ਟੋਲ ’ਤੇ ਸਾਰੇ ਵਹੀਕਲ ਫਰ੍ਹੀ ਜਾ ਰਹੇ ਹਨ ਜਿਸ ਕਰਕੇ ਟੋਲ ਪਲਾਜ਼ਾ ਦਾ ਹਰ ਰੋਜ਼ 6 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਟੋਲ ਪਲਾਜ਼ਾ ਦੇ ਵਰਕਰਾਂ ਨੂੰ ਹੁਣ ਤੱਕ ਕੰਪਨੀ ਵੱਲੋਂ ਤਨਖਾਹ ਦਿੱਤੀ ਗਈ ਹੈ ਪ੍ਰੰਤੂ ਕੰਪਨੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਕਰਕੇ ਫਾਈਨੈਂਸ਼ਲ ਹਾਲਾਤ ਠੀਕ ਨਹੀਂ ਹਨ। ਜਿਸ ਕਰਕੇ ਅੱਗੇ ਲਈ ਵਰਕਰਾਂ ਨੂੰ ਤਨਖਾਹ ਮਿਲਣੀ ਮੁਸ਼ਕਿਲ ਹੈ। ਉਨ੍ਹਾਂ ਡੀ.ਸੀ. ਮੋਹਾਲੀ ਨੂੰ ਸਾਰੇ ਵਰਕਰਾਂ ਵੱਲੋਂ ਪੁਰਜ਼ੋਰ ਬੇਨਤੀ ਕੀਤੀ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਟੋਲ ਚਾਲੂ ਕਰਨ ਲਈ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਟੋਲ ਵਰਕਰਾਂ ਦੇ ਘਰੇਲੂ ਹਾਲਾਤ ਠੀਕ ਹੋ ਸਕਣ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger