ਐਸ.ਏ.ਐਸ ਨਗਰ, (ਗੁਰਪ੍ਰੀਤ ਸਿੰਘ ਕਾਂਸਲ)19 ਫਰਵਰੀ :ਆਯੁਸ਼ਮਾਨ ਭਾਰਤ ਸਰਬੱਤ ਸਹਿਤ ਬੀਮਾ ਯੋਜਨਾ ਕਾਰਡ ਬਣਾਉਣ ਲਈ ਵੱਡੀ ਛਲਾਂਗ ਲਗਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ, “ਸਰਕਾਰ ਵੱਲੋਂ ਨਿਰਧਾਰਤ ਕੰਪਨੀ ਨੂੰ ਬੀਮਾ ਕਾਰਡ ਤਿਆਰ ਕਰਨ ਦੀ ਸੌਂਪੀ ਗਈ ਜ਼ਿੰਮੇਵਾਰੀ ਤੋਂ ਇਲਾਵਾ, ਸੁਵਿਧਾ ਕੇਂਦਰਾਂ ਅਤੇ ਸਾਂਝ ਸੇਵਾ ਕੇਂਦਰਾਂ ਜ਼ਰੀਏ ਵੀ ਕਾਰਡ ਬਣਾਏ ਜਾ ਰਹੇ ਹਨ।” ਇਸ ਨਾਲ ਕਾਰਡ ਬਣਾਉਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਗਈ ਹੈ ਤਾਂ ਜੋਂ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਹੂਲਤ ਦਿੱਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਆਯੁਸ਼ਮਾਨ
ਭਾਰਤ ਸਰਬੱਤ ਸਹਿਤ ਬੀਮਾ ਯੋਜਨਾ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਤਕ ਪਹੁੰਚ ਪ੍ਰਦਾਨ
ਕਰਨ ਲਈ ਇਕ ਵਿਆਪਕ ਸਿਹਤ ਬੀਮਾ ਯੋਜਨਾ ਹੈ। ਇਸ ਸਕੀਮ ਤਹਿਤ ਲਾਭਪਾਤਰੀ ਪਰਿਵਾਰ ਨੂੰ 5
ਲੱਖ ਰੁਪਏ ਤੱਕ ਨਕਦ ਰਹਿਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਲਾਭਪਾਤਰੀ ਪਰਿਵਾਰ ਦੇ
ਹਰੇਕ ਮੈਂਬਰ ਲਈ ਵੱਖਰਾ ਕਾਰਡ ਲਾਜ਼ਮੀ ਹੈ । ਇਸ ਲਈ ਕਾਰਡ ਬਣਾਉਣ ਦੀ ਸਹੂਲਤ ਵਿੱਚ
ਵਿਸਥਾਰ ਕੀਤਾ ਗਿਆ ਹੈ।
ਜ਼ਿਲ੍ਹੇ ਵਿੱਚ ਈ-ਕਾਰਡ ਬਣਾਉਣ
ਦੀਆਂ ਗਤੀਵਿਧੀਆਂ ਜ਼ੋਰਾਂ 'ਤੇ ਹਨ। ਹੁਣ ਵਿਡਾਲ ਈ-ਕਾਰਡ ਏਜੰਸੀ ਦੇ ਬੂਥਾਂ, ਸੁਵਿਧਾ
ਸੈਂਟਰਾਂ, ਮੰਡੀ ਬੋਰਡ ਦੀਆਂ ਮਾਰਕੀਟ ਕਮੇਟੀਆਂ ਅਤੇ ਸਾਂਝ ਸੇਵਾ ਕੇਂਦਰਾਂ ‘ਤੇ
ਆਯੁਸ਼ਮਾਨ ਭਾਰਤ ਸਰਬੱਤ ਸਹਿਤ ਬੀਮਾ ਯੋਜਨਾ ਕਾਰਡਾਂ ਲਈ ਰਜਿਸਟ੍ਰੇਸ਼ਨ ਕੀਤੀ ਜਾ ਰਹੀ
ਹੈ।
ਇਸ ਤੋਂ ਇਲਾਵਾ, ਸਥਾਨਕ ਗੁਰਦੁਆਰਿਆਂ ਵਿੱਚ ਘੋਸ਼ਣਾਵਾਂ ਰਾਹੀਂ ਅਤੇ
ਘਰ-ਘਰ ਜਾ ਕੇ ਜਾਗਰੂਕ ਕਰਨ ਸਬੰਧੀ ਮੁਹਿੰਮ ਜਾਰੀ ਹੈ। ਇਸ ਦੇ ਨਾਲ ਹੀ ਆਸ਼ਾ, ਆਂਗਣਵਾੜੀ
ਵਰਕਰਾਂ, ਬੀਡੀਪੀਓਜ਼, ਸੀਪੀਡੀਓਜ਼, ਹੋਰ ਖੇਤਰੀ ਕਾਰਜਕਾਰੀਆਂ ਰਾਹੀਂ ਲਾਭਪਾਤਰੀਆਂ ਨੂੰ
ਈ-ਕਾਰਡ ਜਨਰੇਸ਼ਨ ਕੈਂਪਾਂ / ਸੇਵਾ ਕੇਂਦਰਾਂ ਵਿਚ ਲਿਜਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ
ਹੈ।
ਇਨ੍ਹਾਂ ਤੋਂ ਇਲਾਵਾ ਰਾਜ ਸਿਹਤ ਏਜੰਸੀ
(ਐੱਸ.ਐੱਚ.ਏ.) ਅਖਬਾਰਾਂ ਦੇ ਇਸ਼ਤਿਹਾਰਾਂ, ਰੇਡੀਓ ਜ਼ਿੰਗਲਜ਼, ਸੋਸ਼ਲ ਮੀਡੀਆ ਮੁਹਿੰਮ,
ਵੀਡੀਓ, ਦਸਤਾਵੇਜ਼ੀ ਫ਼ਿਲਮਾਂ ਆਦਿ ਰਾਹੀਂ ਵੀ ਵਿਆਪਕ ਆਈ.ਈ.ਸੀ. ਗਤੀਵਿਧੀਆਂ ਚਲਾ ਰਹੀ
ਹੈ।
ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਜਲਦ ਹੀ ਇੱਕ ਪਬਲੀਸਿਟੀ ਵੈਨ ਵੀ ਚਲਾਈ ਜਾਏਗੀ।
ਡਿਪਟੀ
ਕਮਿਸ਼ਨਰ ਨੇ ਦੱਸਿਆ ਕਿ ਸਾਰੇ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਜੇ-ਫਾਰਮ ਧਾਰਕ
ਕਿਸਾਨ ਪਰਿਵਾਰ, ਲੇਬਰ ਵੈਲਫੇਅਰ ਬੋਰਡ ਦੇ ਰਜਿਸਟਰਡ ਉਸਾਰੀ ਕਾਮੇ, ਛੋਟੇ ਕਾਰੋਬਾਰੀ,
ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਾਰੇ ਪੱਤਰਕਾਰ ਅਤੇ 2011 ਦੇ ਸਮਾਜਿਕ-ਆਰਥਿਕ
ਜਾਤੀ ਮਰਦਮਸ਼ੁਮਾਰੀ (ਐਸਈਸੀਸੀ) ਦੇ ਅੰਕੜਿਆਂ ਵਿੱਚ ਸ਼ਾਮਲ ਪਰਿਵਾਰ ਆਯੁਸ਼ਮਾਨ ਭਾਰਤ
ਸਰਬੱਤ ਸਹਿਤ ਬੀਮਾ ਯੋਜਨਾ ਤਹਿਤ ਕਾਰਡ ਬਣਵਾਉਣ ਲਈ ਯੋਗ ਹਨ। ਕਾਰਡ ਯੋਗਤਾ ਦੀ ਪੁਸ਼ਟੀ
ਵੈਬਸਾਈਟ www.sha.punjab.gov.in ਤੋਂ ਵੀ ਕੀਤੀ ਜਾ ਸਕਦੀ ਹੈ।
ਉਹਨਾਂ
ਅੱਗੇ ਕਿਹਾ ਕਿ ਲਾਭਪਾਤਰੀਆਂ ਨੂੰ ਵਿਆਪਕ ਪਹੁੰਚ ਅਤੇ ਵਿਕਲਪ ਦੇਣ ਲਈ, ਅਸੀਂ ਇੱਛੁਕ
ਹਸਪਤਾਲਾਂ ਨੂੰ ਸੂਬਾ ਸਰਕਾਰ ਨਾਲ ਸੂਚੀਬੱਧ ਹੋਣ ਲਈ ਉਤਸ਼ਾਹਤ ਕਰ ਰਹੇ ਹਾਂ। ਇਸ ਦੇ ਨਾਲ
ਹੀ, ਅਸੀਂ ਹਸਪਤਾਲਾਂ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ ਜੋ ਲਾਭਪਾਤਰੀਆਂ ਲਈ ਰੱਖੇ ਗਏ
ਪ੍ਰੋਟੋਕੋਲਾਂ ਦੀ ਪਾਲਣਾ ਨਹੀਂ ਕਰਦੇ, ਵੱਧ ਪੈਸੇ ਲੈਂਦੇ ਹਨ ਜਾਂ ਜਾਣ-ਬੁੱਝ ਕੇ ਇਲਾਜ
ਤੋਂ ਇਨਕਾਰ ਕਰ ਦਿੰਦੇ ਹਨ । ਉਨ੍ਹਾਂ ਹਸਪਤਾਲਾਂ ਦੇ ਨਾਮ ਅਗਲੇਰੀ ਕਾਰਵਾਈ ਜਾਂ
ਸੂਚੀਬੱਧਤਾ ਰੱਦ ਕਰਨ ਲਈ ਐਸ.ਐਚ.ਏ. ਨੂੰ ਅੱਗੇ ਭੇਜੇ ਜਾਣਗੇ।
ਉਨ੍ਹਾਂ
ਨੇ ਅਜਿਹੇ ਸਾਰੇ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਕਾਰਡਾਂ ਲਈ ਰਜਿਸਟਰ ਕਰਵਾਉਣ
ਦੀ ਅਪੀਲ ਕੀਤੀ ਜਿਨ੍ਹਾਂ ਨੇ ਅਜੇ ਤੱਕ ਰਜਿਸਟਰ ਨਹੀਂ ਕਰਵਾਇਆ ਹੈ। ਉਨ੍ਹਾਂ ਅੱਗੇ ਕਿਹਾ
ਕਿ ਇਸ ਕਾਰਡ ਤੋਂ ਬਿਨਾਂ ਮਰੀਜ਼ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿੱਚ ਯੋਜਨਾ ਦਾ
ਲਾਭ ਨਹੀਂ ਲੈ ਸਕਣਗੇ।


No comments:
Post a Comment