Friday, February 19, 2021

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਬਣੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਆਰ.ਸੈਟੀ ਰਾਹੀਂ ਦਿੱਤੀ ਟ੍ਰੇਨਿੰਗ

ਐਸ.ਏ.ਐਸ,(ਗੁਰਪ੍ਰੀਤ ਸਿੰਘ ਕਾਂਸਲ)ਨਗਰ 19 ਫਰਵਰੀ :ਮਾਨਯੋਗ ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਐਸ.ਏ.ਐਸ. ਨਗਰ ਅਧੀਨ ਚਲਾਈ ਜਾ ਰਹੀ ਪੰਜਾਬ ਰਾਜ ਦਿਹਾਤੀ ਆਜੀਵਿਕਾ (ਪੀ.ਐਸ.ਆਰ.ਐਲ.ਐਮ.) ਮਿਸ਼ਨ ਸਕੀਮ ਤਹਿਤ ਪਿੰਡ ਸਵਾੜਾ,ਬਲਾਕ ਖਰੜ ਵਿੱਚ ਬਣੇ ਸਵੈ-ਸਹਾਇਤਾ ਸਮੂਹਾਂ ਦੇ 25 ਮੈਂਬਰਾਂ ਨੂੰ ਆਰ.ਸੈਟੀ ਰਾਹੀ ਜੂਟ ਤੋ ਤਿਆਰ ਬੈਗ, ਪਰਸ, ਫਾਇਲ ਕਵਰ, ਲੈਪਟੋਪ ਬੈਗ ਅਤੇ ਘਰ ਦੇ ਹੋਰ ਸਾਜੋ ਸਮਾਨ ਤਿਆਰ ਕਰਨ ਦੀ ਟਰੇਨਿੰਗ ਦਿੱਤੀ ਗਈ।
ਇਸ ਟਰੇਨਿੰਗ ਦਾ ਮਨੋਰਥ ਪਿੰਡ ਦੀਆਂ ਔਰਤਾਂ ਨੂੰ ਸਿਖਲਾਈ ਦੇ ਕੇ ਆਤਮ ਨਿਰਭਰ ਹੋਣ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿੰਤ ਕੀਤਾ ਜਾਣਾ ਹੈ।ਇਸੇ ਤਰ੍ਹਾਂ ਪਿੰਡ ਚੋਲਟਾ ਖੁਰਦ, ਬਲਾਕ ਖਰੜ ਵਿੱਚ 25 ਮੈਂਬਰਾਂ ਨੂੰ ਡੇਅਰੀ ਫਾਰਮ ਦੇ ਸਬੰਧੀ ਟਰੇਨਿੰਗ ਦਿੱਤੀ ਗਈ। ਇਸ ਟਰੇਨਿੰਗ ਵਿੱਚ ਚੋਲਟਾ ਖੁਰਦ ਦੇ ਸਰਪੰਚ ਨਰੇਸ਼ ਕੁਮਾਰ ਦੁਆਰਾ ਪੂਰਾ ਸਹਿਯੋਗ ਦਿੱਤਾ ਗਿਆ। ਦੱਸ ਦਿਨਾਂ ਦੀ ਟਰੇਨਿੰਗ ਸਮਾਪਤ ਹੋਣ ਉਪਰੰਤ ਇਨ੍ਹਾਂ ਮੈਂਬਰਾਂ ਨੂੰ ਸਰਟੀਫਿਕਟ ਦੇਣ ਸਮੇਂ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ਼੍ਰੀ ਰਾਜੀਵ ਕੁਮਾਰ ਗੁਪਤਾ ਜੀ ਵੱਲੋ ਇਨ੍ਹਾਂ ਔਰਤਾਂ ਨੂੰ ਆਤਮ ਨਿਰਭਰ ਹੋਣ ਅਤੇ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿੰਤ ਕੀਤਾ ਗਿਆ। ਇਸ ਦੌਰਾਨ ਆਰ.ਸੈਟੀ ਡਾਇਕੈਟਰ ਸ਼੍ਰੀ ਰਵੀਕਾਂਤ ਬਜਾਜ, ਫੈਕਲਟੀ ਪੀ.ਐਨ.ਬੀ. ਸ਼੍ਰੀਮਤੀ ਰੇਨੂੰ ਬਾਲਾ ਅਤੇ ਪੀ.ਐਸ.ਆਰ.ਐਲ.ਐਮ. ਸਕੀਮ ਦੇ ਡੀ.ਪੀ.ਐਮ. ਸ਼੍ਰੀਮਤੀ ਰਵੀਨਾ ਜਖੂ, ਬੀ.ਪੀ.ਐਮ. ਖਰੜ ਸ਼੍ਰੀ ਮਨਪ੍ਰੀਤ ਸਿੰਘ, ਸੀ.ਸੀ. ਸ਼੍ਰੀਮਤੀ- ਰੁਪਿੰਦਰ ਕੌਰ, ਐਮ.ਆਈ.ਐਮ. ਸ਼੍ਰੀ ਸਤਵਿੰਦਰ ਸਿੰਘ ਅਤੇ ਲੇਖਾਕਾਰ ਸ਼੍ਰੀ ਸੁਮੀਤ ਧਵਨ ਮੌਜੂਦ ਰਹੇ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger