ਮੋਹਾਲੀ, 9 ਫਰਵਰੀ : ਆਜ਼ਾਦ ਗਰੁੱਪ ਮੋਹਾਲੀ ਅਤੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 34 ਤੋਂ ਸਾਂਝੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਦਾ ਚੋਣ ਪ੍ਰਚਾਰ ਦਿਨੋਂ ਦਿਨ ਬੁਲੰਦੀਆਂ ਵੱਲ ਵੱਧ ਰਿਹਾ ਹੈ। ਰੋਜ਼ਾਨਾਂ ਵੱਡੀ ਗਿਣਤੀ ਲੋਕਾਂ ਵੱਲੋਂ ਸਮਰਥਨ ਵਿਚ ਜੁੱਟ ਰਹੇ ਹਨ। ਸੁਖਦੇਵ ਸਿੰਘ ਪਟਵਾਰੀ ਦੇ ਹੱਕ ਵਿੱਚ ਐਸਸੀਐਲ, ਐਲਆਈਜੀ ਵਿਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ।
ਇਸ ਤੋਂ ਪਹਿਲਾਂ ਵੱਡੀ ਗਿਣਤੀ ਉਨ੍ਹਾਂ ਦੇ ਸਮਰਥਕਾਂ ਨੇ ਇਕੱਠੇ ਹੋ ਕੇ ਐਲਆਈਜੀ ਦੇ ਮਕਾਨਾਂ ਵਿਚ ਘਰ ਘਰ ਜਾ ਕੇ ਸੁਖਦੇਵ ਸਿੰਘ ਪਟਵਾਰੀ ਨੂੰ ਵੋਟਾਂ ਪਾਉਣ ਦੀ ਮੰਗ ਕੀਤੀ। ਇਨ੍ਹਾਂ ਮੀਟਿੰਗਾਂ ਨੂੰ ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰ ਸ਼ੇਰਗਿੱਲ, ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਸਹਿ ਪ੍ਰਧਾਨ ਤੇ ਪੰਜਾਬੀ ਮਸ਼ਹੂਰ ਗਾਇਕਾ ਅਨਮੋਲ ਗਗਨ ਮਾਨ, ਉਮੀਦਵਾਰ ਸੁਖਦੇਵ ਸਿੰਘ ਪਟਵਾਰੀ, ਆਰਪੀ ਕੰਬੋਜ ਅਤੇ ਸੋਭਾ ਗੋਰੀਆ ਨੇ ਸੰਬੋਧਨ ਕੀਤਾ।
ਇਸ ਮੌਕੇ ਅਨਮੋਲ ਗਗਨ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਇਕ ਅਜਿਹੇ ਬੰਦੇ ਨੂੰ ਆਪਣਾ ਐਮਸੀ ਚੁਣੋ ਜਿਸ ਕੋਲ ਕੰਮ ਦਾ ਵਿਜ਼ਨ ਹੋਵੇ, ਜੋ ਪੜ੍ਹਿਆ ਲਿਖਿਆ ਵਿਅਕਤੀ ਚੰਗੇ ਫੈਸਲੇ ਲੈ ਸਕੇ। ਉਨ੍ਹਾਂ ਕਿਹਾ ਕਿ ਮੈਂ ਸੁਖਦੇਵ ਸਿੰਘ ਪਟਵਾਰੀ ਅੰਕਲ ਨੂੰ ਬਚਪਨ ਤੋਂ ਜਾਣਦੀ ਹਾਂ, ਮੈਂ ਜਦੋਂ ਵੀ ਉਨ੍ਹਾਂ ਨੂੰ ਸੁਣਿਆਂ ਤਾਂ ਲੋਕਾਂ ਦੇ ਕੰਮਾਂ ਲਈ ਗੰਭੀਰਤਾ ਨਾਲ ਵਿਚਾਰ ਚਰਚਾ ਕਰਦੇ ਸੁਣਿਆ। ਲੋਕਾਂ ਦੇ ਕੰਮਾਂ ਲਈ ਉਨ੍ਹਾਂ ਨੂੰ ਖੜ੍ਹਿਆ ਦੇਖਿਆ ਹੈ। ਤੁਹਾਡੇ ਮੁਹੱਲੇ, ਤੁਹਾਡੇ ਨਾਲ ਖੜ੍ਹਨ ਵਾਲਾ ਅਜਿਹਾ ਹੋਰ ਕੋਈ ਵਿਅਕਤੀ ਨਹੀਂ ਹੋ ਸਕਦਾ। ਸੁਖਦੇਵ ਸਿੰਘ ਪਟਵਾਰੀ ਨੂੰ ਆਪਣੇ ਐਮਸੀ ਚੁਣ ਉਤੇ ਤੁਹਾਨੂੰ ਕੁਝ ਮਹੀਨਿਆਂ ਬਾਅਦ ਹੀ ਆਪਣੇ ਇਕ ਚੰਗੇ ਵੋਟਰ ਹੋਣ ਉਤੇ ਮਾਣ ਮਹਿਸੂਸ ਹੋਵੇਗਾ ਜਿਨ੍ਹਾਂ ਨੇ ਇਕ ਯੋਗ ਵਿਅਕਤੀ ਨੂੰ ਚੁਣਿਆ ਹੋਵੇਗਾ। ਸੁਖਦੇਵ ਸਿੰਘ ਪਟਵਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਰਾ ਸਿਰਫ ਇਕੋ ਇਕ ਸੁਪਨਾ ਹੈ ਲੋਕਾਂ ਦੀ ਸੇਵਾ ਕਰਨਾ। ਲੋਕਾ ਦੀ ਸੇਵਾ ਕਰਨਾ ਮੇਰੀ ਖੁਰਾਕ ਹੈ। ਉਨ੍ਹਾਂ ਵੋਟਰਾਂ ਨੂੰ ਸੰਬੋਧਨ ਕਰਦਿਆਂ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਲੋਕ ਹਾਜ਼ਰ ਸਨ।
No comments:
Post a Comment