ਖਰੜ 9 ਫਰਵਰੀ : ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨ ਅੰਦੋਲਨ ਨੂੰ ਵੇਖਦਿਆਂ ਭਾਜਪਾ ਜਿਲਾ ਮੋਹਾਲੀ ਦੇ ਜਰਨਲ ਸਕੱਤਰ ਨਰਿੰਦਰ ਰਾਣਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਆਪਣੇ ਸਾਰੇ ਆਹੂਦਿਆਂ ਤੋਂ ਅਸਤੀਫਾ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਨਰਿੰਦਰ ਸਿੰਘ ਰਾਣਾ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਪਾਸ ਕੀਤੇ ਗਏ ਉਹ ਕਿਸਾਨਾ ਨੂੰ ਮੰਨਜੂਰ ਨਹੀ ਹਨ । ਕਿਸਾਨ ਕਈ ਮਹੀਨਿਆਂ ਤੋਂ ਸ਼ੰਘਰਸ਼ ਕਰਦੇ ਆ ਰਹੇ ਹਨ । ਇਸ ਸੰਘਰਸ਼ ਦੌਰਾਨ ਸੈਕੜਿਆ ਦੀ ਗਿਣਤੀ ਕਿਸਾਨਾ ਦੀ ਮੌਤ ਹੋ ਚੁੱਕੀ ਹੈ ।
ਪਰ ਕੇਂਦਰ ਸਰਕਾਰ ਮਸਲੇ ਦਾ ਹੱਲ ਕੱਢਣ ਨਾਕਾਮ ਰਹੀ ਹੈ ਅਤੇ ਆਪਣੀ ਜਿੱਦ ਤੇ ਅੜੀ ਹੋਈ ਹੈ। ਜਿਸਨੂੰ ਵੇਖਦਿਆਂ ਉਹ ਆਪਣੇ ਆਹੂਦੇ ਅਤੇ ਮੁੱਢਲ਼ੀ ਮੈਂਬਰਸ਼ਿਪ ਤੋਂ ਆਸਤੀਫਾ ਦੇ ਰਹੇ ਹਨ। ਉਹ ਕਿਸਾਨ ਸੰਘਰਸ਼ ਦੇ ਨਾਲ ਨਾਲ ਕਿਸਾਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।ਉਨਾਂ ਕਿਹਾ ਕਿ ਉਹ ਕਰੀਬ ਤੀਹ ਸਾਲ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਮੋਹਾਲੀ ਅਤੇ ਖਰੜ ਵਿੱਚ ਪਾਰਟੀ ਨੂੰ ਖੜਾ ਕਰਨ ਚ ਅਹਿਮ ਯੋਗਦਾਨ ਪਾਇਆ ਹੈ। ਉਹ ਦੋ ਵਾਰ ਮੰਡਲ ਖਰੜ ਦੇ ਪ੍ਰਧਾਨ, ਜਿਲਾ ਮੀਤ ਪ੍ਰਧਾਨ ਰਹਿ ਚੁੱਕੇ । ਕਿਸਾਨ ਅੰਦੋਲਨ ਕਾਰਨ ਉਹ ਪਾਰਟੀ ਦੀਆਂ ਗਤੀਵਿਧੀਆਂ ਅਤੇ ਪ੍ਰੈਸ ਕਾਨਫਰੈਂਸਾਂ ਤੋਂ ਕਾਫੀ ਪਿੱਛੇ ਹੱਟ ਗਏ ਸਨ । ਉਹ ਆਪਣੀ ਪਾਰਟੀ ਆਗੂਆਂ ਨੂੰ ਆਪਣਾ ਅਸਤੀਫਾ ਭੇਜ ਰਹੇ ਹਨ।
1 comment:
Very Good Job
ਨਹੀਂ ਰੀਸਾਂ ਨਰਿੰਦਰ ਸਿੰਘ ਰਾਣਾ ਜੀ ਦੀਆਂ
ਰਾਣਾ ਜੀ ਤੁਸੀਂ ਮਹਾਨ ਹੋ ਜੋ ਇਹ ਕਦਮ ਚੁੱਕਿਆ ਹੈ। ਮੈਂ ਜਾਣਦਾ ਹਾਂ ਕਿ ਕਰੋਨਾ ਮਹਾਂਮਾਰੀ ਵਿੱਚ ਤੁਸੀਂ ਲੰਗਰਾਂ ਵਿੱਚ ਬਹੁਤ ਸੇਵਾ ਕੀਤੀ ਸੀ। ਦਿਨ ਰਾਤ ਇੱਕ ਕਰਿਆ ਪਿਆ ਸੀ।
ਨਰਿੰਦਰ ਮੋਦੀ ਬੇਸ਼ੱਕ ਭਾਰਤ ਦੇ ਪ੍ਰਧਾਨ ਮੰਤਰੀ ਨੇ ਪਰ ਉਹ ਭਾਰਤ ਦੇ ਕਿਸਾਨਾਂ ਨਾਲ ਧੱਕਾ ਕਰ ਰਹੇ ਹਨ ਜੋ ਭਾਰਤ ਵਰਸ਼ ਦੇ ਲੋਕਾਂ ਨੂੰ ਵੀ ਮਨਜ਼ੂਰ ਨਹੀਂ। ਇਸੇ ਕਰਕੇ ਇਸ ਵਕਤ ਹਰ ਕੋਈ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਖੜ੍ਹਾ ਹੈ। ਮੈਂ ਖੁੱਦ ਕੰਵਲਜੀਤ ਸਿੰਘ ਢਿੱਲੋਂ, ਪ੍ਰਧਾਨ ਵਾਰਡ ਨੰਬਰ 8 ਖਰੜ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ 3 ਕਾਲੇ ਕਾਨੂੰਨਾਂ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ।
Post a Comment