ਖਰੜ,(ਗੁਰਪ੍ਰੀਤ ਸਿੰਘ ਕਾਂਸਲ)19 ਫਰਵਰੀ :ਡਾ.ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ ਨਗਰ ਦੇ ਨਿਰਦੇਸ਼ਾਂ ਅਧੀਨ ਪਿੰਡ ਰੰਗੀਆਂ ਬਲਾਕ ਖਰੜ ਵਿਖੇ ਪਿੰਡ ਪੱਧਰੀ ਕੈਂਪ ਲਗਾਇਆ ਗਿਆ।
ਇਸ
ਕੈਂਪ ਵਿੱਚ ਸ੍ਰੀ ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਬਲਾਕ ਖਰੜ ਨੇ ਕਣਕ ਦੀ
ਫਸਲ ਉਪਰ ਪੱਤਿਆਂ ਦਾ ਪੀਲੇਪਨ ਹੋਣ ਦੇ ਵੱਖ-ਵੱਖ ਕਾਰਣਾ ਜਿਵੇਂ ਕਿ ਪੋਸ਼ਟਿਕ ਤੱਤਾਂ ਦੀ
ਘਾਟ, ਬਿਮਾਰੀਆਂ ਦਾ ਹਮਲਾ, ਖੇਤਾਂ ਵਿੱਚ ਪਾਣੀ ਦੀ ਮਾਰ ਆਦਿ ਸਬੰਧੀ ਕੈਂਪ ਵਿੱਚ ਭਾਗ ਲੈ
ਰਹੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਸ੍ਰੀ ਸੰਦੀਪ ਕੁਮਾਰ
ਰਿਣਵਾ, ਖੇਤੀਬਾੜੀ ਅਫਸਰ ਬਲਾਕ ਖਰੜ ਨੇ ਦੱਸਿਆ ਕਿ ਜਿਲ੍ਹੇ ਵਿੱਚ ਵੱਖ-ਵੱਖ ਪਿੰਡਾਂ
ਵਿੱਚ ਜੰਗਲੀ ਜਾਨਵਰਾਂ ਦੁਆਰਾ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਜੰਗਲੀ
ਜਾਨਵਰਾਂ ਵੱਲੋਂ ਅਜਿਹੇ ਉਜਾੜੇ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਨੂੰ ਪ੍ਰਾਪਤ ਹੋਈਆਂ
ਐਲ.ਈ.ਡੀ ਫਲੈਅਰ ਲਾਈਟਸ ਵੀ ਇਸ ਪਿੰਡ ਦੇ ਕਿਸਾਨ ਸ੍ਰੀ ਅਮਰਜੀਤ ਸਿੰਘ ਪੁੱਤਰ ਸ੍ਰੀ ਭਾਗ
ਸਿੰਘ ਦੇ ਖੇਤ ਵਿੱਚ ਤਜਰਬੇ ਦੇ ਤੌਰ ਤੇ ਲਗਵਾਈਆਂ ਗਈਆਂ, ਉਹਨਾਂ ਨੇ ਦੱਸਿਆ ਕਿ ਇਹ
ਤਜਰਬਾ ਸਫਲ ਹੋਣ ਦੀ ਸੂਰਤ ਵਿੱਚ ਹੋਰ ਪਿੰਡਾਂ ਵਿੱਚ ਵੀ ਅਜਿਹੀਆਂ ਲਾਈਟਸ ਲਗਵਾਈਆਂ
ਜਾਣਗੀਆਂ।
ਇਸ ਤੋਂ ਇਲਾਵਾ ਸਰੋਂ ਦੀ ਫਸਲ ਉਪਰ ਤੇਲੇ ਦੇ ਹਮਲੇ ਦਾ ਵੀ
ਨਿਰੀਖਣ ਕੀਤਾ ਗਿਆ ਅਤੇ ਹਮਲੇ ਵਾਲੇ ਖੇਤਾਂ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ 400
ਮੀ.ਲਿਟਰ ਡਾਈਮੈਥੋਏਟ 30 ਪ੍ਰਤੀਸ਼ਤ ਈ.ਸੀ ਜਾਂ 40 ਗ੍ਰਾਮ ਡਾਇਆਮੈਥੋਕਸਮ/100 ਲਿਟਰ ਪਾਣੀ
ਦੇ ਘੋਲ ਵਿੱਚ ਤਿਆਰ ਕਰਕੇ ਸਪਰੇ ਕਰਨ ਦੀ ਸਲਾਹ ਦਿੱਤੀ ਗਈ।
ਇਸ ਕੈਂਪ ਵਿੱਚ ਪਿੰਡ ਰੰਗੀਆ ਦੇ ਸਰਪੰਚ ਅਤੇ ਹੋਰ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।


No comments:
Post a Comment